ਮਜ਼ਦੂਰ ਦੀ ਧੀ ਬੀ.ਏ.ਐਮ.ਐਸ. 'ਚ ਬਣੀ ਯੂਨੀਵਰਸਟੀ ਟਾਪਰ
Published : Jun 20, 2020, 8:39 am IST
Updated : Jun 20, 2020, 8:39 am IST
SHARE ARTICLE
File
File

ਐਲੋਪੈਥੀ ਵਲ ਭੱਜ ਰਹੇ ਲੋਕਾਂ ਨੂੰ ਆਯੁਰਵੇਦ ਨਾਲ ਨਵਾਂ ਜੀਵਨ ਦੇਣ ਵਾਲੀ.....

ਮੋਗਾ: ਐਲੋਪੈਥੀ ਵਲ ਭੱਜ ਰਹੇ ਲੋਕਾਂ ਨੂੰ ਆਯੁਰਵੇਦ ਨਾਲ ਨਵਾਂ ਜੀਵਨ ਦੇਣ ਵਾਲੀ ਸ੍ਰੀ ਸਤਿਆ ਸਾਈਂ ਮੁਰਲੀਧਰ ਆਯੁਰਵੈਦਿਕ ਮੈਡੀਕਲ ਕਾਲਜ ਦੀ ਬੀ.ਏ.ਐਮ.ਐਸ. ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਸ੍ਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਟੀ ਹੁਸ਼ਿਆਰਪੁਰ ਵਿਚ 1100 'ਚੋਂ 866 ਅੰਕ ਲੈ ਕੇ ਟਾਪ ਕੀਤਾ ਹੈ।

StudyFile

ਮਜ਼ਦੂਰ ਦੀ ਧੀ ਪ੍ਰਭਜੋਤ ਕੌਰ ਦਾ ਸੁਪਨਾ ਹੁਣ ਬਨਾਰਸ ਹਿੰਦੂ ਯੂਨੀਵਰਸਟੀ ਤੋਂ ਐਮ.ਡੀ. ਤੇ ਐਮ.ਐਸ. ਕਰਨ ਦਾ ਹੈ।  ਪ੍ਰਭਜੋਤ ਦਾ ਕਹਿਣਾ ਹੈ ਕਿ ਕਿ ਐਲੋਪੈਥੀ ਮਰੀਜ਼ ਨੂੰ ਠੀਕ ਤਾਂ ਕਰਦੀ ਹੈ ਪਰ ਇਮਿਊਨਿਟੀ ਆਯੁਰਵੇਦ ਵਿਚ ਹੀ ਹੈ। ਆਯੁਰਵੇਦ ਦਾ ਭਵਿੱਖ ਉੱਜਲਾ ਹੈ।

study Room DecoratedFile

ਕੋਰੋਨਾ ਕਾਲ ਵਿਚ ਹੀ ਅੱਜ ਲੋਕ ਇਮਿਊਨਿਟੀ ਲਈ ਆਯੁਰਵੇਦ ਦੇ ਪੰਚਕਰਮਾ 'ਚ ਹੀ ਅਪਣਾ ਜੀਵਨ ਵੇਖ ਰਹੇ ਹਨ। ਪ੍ਰਭਜੋਤ ਨੂੰ ਯੂਨੀਵਰਸਟੀ ਟਾਪ ਕਰਨ 'ਤੇ 1.11 ਲੱਖ ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ ਹੈ।

BooksFile

ਇਸ ਤੋਂ ਇਲਾਵਾ ਪ੍ਰਭਜੋਤ ਦੇ ਹੁਨਰ ਤੇ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਉਸ ਦੀ ਹੋਸਟਲ ਫ਼ੀਸ ਵੀ ਪੂਰੇ ਕੋਰਸ ਦੌਰਾਨ ਅੱਧੀ ਹੀ ਲਈ ਗਈ। ਮੈਡੀਕਲ ਵਿਦਿਆਰਥਣ ਦੇ ਰੂਪ 'ਚ ਪ੍ਰਭਜੋਤ ਨੇ 12-14 ਘੰਟੇ ਰੋਜ਼ਾਨਾ ਪੜ੍ਹਾਈ ਕੀਤੀ ਹੈ। ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਈ।

Books Tell What Is LifeBooks

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement