SI ਹਰਜੀਤ ਸਿੰਘ ਹੋਇਆ ਫ਼ਰਾਰ
ਕਪੂਰਥਲਾ: ਜ਼ਿਲ੍ਹਾ ਪੁਲਿਸ ਨੇ 21 ਲੱਖ ਰੁਪਏ ਦੀ ਰਿਸ਼ਵਤ ਬਦਲੇ ਨਸ਼ਾ ਤਸਕਰ ਨੂੰ ਛੱਡਣ ਦੇ ਇਲਜ਼ਾਮ ਤਹਿਤ ਥਾਣਾ ਸੁਭਾਨਪੁਰ ਦੇ ਤਤਕਾਲੀ ਐਸ.ਐਚ.ਓ. ਅਤੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਨੂੰ ਨਾਮਜ਼ਦ ਕੀਤਾ ਹੈ। ਸੁਭਾਨਪੁਰ ਥਾਣੇ ਵਿਚ ਦਰਜ ਕੇਸ ਵਿਚ ਸੌਦਾ ਕਰਵਾਉਣ ਵਾਲੇ ਵਿਚੋਲੇ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਏ.ਐਸ.ਆਈ. ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹਰਜੀਤ ਸਿੰਘ ਅਜੇ ਵੀ ਫ਼ਰਾਰ ਹੈ।
ਇਹ ਵੀ ਪੜ੍ਹੋ: ਭਾਰਤ ’ਚ ਬਣੀਆਂ 7 ਖੰਘ ਦੀਆਂ ਦਵਾਈਆਂ ਨੂੰ WHO ਦੀ ਕਾਲੀ ਸੂਚੀ ’ਚ ਸ਼ਾਮਲ, ਜਾਣੋ ਕਾਰਨ
ਜਲੰਧਰ ਦਿਹਾਤੀ ਪੁਲਿਸ ਵਲੋਂ ਕੁੱਝ ਦਿਨ ਪਹਿਲਾਂ ਫੜ੍ਹੀ ਗਈ 6 ਕਿਲੋ ਹੈਰੋਇਨ ਦੇ ਤਸਕਰ ਨੇ ਜਾਂਚ ਦੌਰਾਨ ਸਨਸਨੀਖੇਜ ਖ਼ੁਲਾਸੇ ਕੀਤੇ ਹਨ। ਖ਼ੁਲਾਸੇ 'ਚ ਦਸਿਆ ਕਿ ਕੁਝ ਸਮਾਂ ਪਹਿਲਾਂ ਇਸ ਤਸਕਰ ਨੂੰ ਉਸ ਸਮੇਂ ਥਾਣਾ ਕੋਤਵਾਲੀ 'ਚ ਤਾਇਨਾਤ ਐਸ.ਐਚ.ਓ. ਹਰਜੀਤ ਸਿੰਘ ਨੇ ਨਸ਼ੇ ਅਤੇ 3 ਹਜ਼ਾਰ ਰੁਪਏ ਡਰੱਗ ਮਨੀ ਸਣੇ ਕਾਬੂ ਸੀ ਪਰ 20 ਲੱਖ ਰੁਪਏ ਰਿਸ਼ਵਤ ਲੈ ਕੇ ਛੱਡ ਦਿਤਾ ਸੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਅਪਾਹਜ ਵਿਅਕਤੀ ਦਾ ਕਤਲ: ਘਰ 'ਚੋਂ ਮਿਲੀ ਲਾਸ਼
ਜਲੰਧਰ ਪੁਲਿਸ ਨੂੰ ਦਿਤੇ ਬਿਆਨ ਮੁਤਾਬਕ ਕਪੂਰਥਲਾ ਦੇ ਸੁਭਾਨਪੁਰ ਥਾਣੇ 'ਚ ਐਸ.ਐਚ.ਓ. ਹਰਜੀਤ ਸਿੰਘ ਅਤੇ ਏ.ਐਸ.ਆਈ. ਪਰਮਜੀਤ ਸਿੰਘ ਸਣੇ 3 ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਆਈ.ਪੀ.ਸੀ. ਦੀ ਧਾਰਾ 222 ਅਤੇ 120 ਦੇ ਤਹਿਤ ਐਫ.ਆਈ.ਆਰ.76/2023 ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਪੁਛਗਿਛ ਦੌਰਾਨ ਗੁਜਰਾਲ ਸਿੰਘ ਉਰਫ ਜੋਗਾ ਅਤੇ ਜੋਗਿੰਦਰ ਸਿੰਘ ਉਰਫ ਭਾਈ ਨੇ ਦਸਿਆ ਕਿ 12 ਮਾਰਚ 2023 ਨੂੰ ਚੌਕੀ ਬਾਦਸ਼ਾਹਪੁਰ ਜ਼ਿਲਾ ਕਪੂਰਥਲਾ ਦੀ ਪੁਲਿਸ ਨੇ ਗੁਜਰਾਲ ਸਿੰਘ ਉਰਫ ਜੋਗਾ ਨੂੰ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਐਸ.ਆਈ. ਹਰਜੀਤ ਸਿੰਘ ਉਥੇ ਆ ਗਿਆ, ਜੋ ਹੁਣ ਥਾਣਾ ਕੋਤਵਾਲੀ ਵਿਚ ਤਾਇਨਾਤ ਸੀ। ਜੋਗਾ 11 ਫਰਵਰੀ 2022 ਨੂੰ ਸੁਲਤਾਨਪੁਰ ਲੋਧੀ ਥਾਣੇ ਵਿਚ ਦਰਜ ਐਨ.ਡੀ.ਪੀ.ਐਸ. ਐਕਟ ਦੇ ਕੇਸ ਵਿਚ ਲੋੜੀਂਦਾ ਸੀ।
ਇਹ ਵੀ ਪੜ੍ਹੋ: ਸੈਫ਼ ਚੈਂਪੀਅਨਸ਼ਿਪ : ਭਾਰਤ-ਪਾਕਿਸਤਾਨ ਦਾ ਮੈਚ ਭਲਕੇ
ਜੋਗਾ ਨੇ ਦਸਿਆ ਕਿ ਉਸ ਦੀ ਪਤਨੀ ਜਗਜੀਤ ਕੌਰ ਮੈਂਡੀ ਗਰੇਵਾਲ ਨੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਅਤੇ ਥਾਣਾ ਕੋਤਵਾਲੀ ਦੇ ਐਸ.ਐਚ.ਓ. ਨਾਲ 21 ਲੱਖ ਰੁਪਏ ਵਿਚ ਸੌਦਾ ਤੈਅ ਕੀਤਾ ਸੀ ਤਾਂ ਜੋ ਉਸ ਨੂੰ ਪੁਲਿਸ ਤੋਂ ਛੁਡਾਇਆ ਜਾ ਸਕੇ। ਇਕ ਲੱਖ ਰੁਪਏ ਐਸ.ਐਚ.ਓ. ਹਰਜੀਤ ਸਿੰਘ ਨੇ ਚੌਕੀ ਵਿਚ ਹੀ ਲੈ ਲਏ ਅਤੇ ਅਗਲੇ ਦਿਨ ਐਸ.ਐਚ.ਓ. ਅਤੇ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਬਾਕੀ 19 ਲੱਖ ਰੁਪਏ ਲੈ ਲਏ। ਜੋਗਾ ਦੇ ਪਿਤਾ ਜੋਗਿੰਦਰ ਸਿੰਘ ਅਤੇ ਸਰਪੰਚ ਰਾਜਪਾਲ ਸਿੰਘ ਦੇ ਭਰਾ ਓਮਕਾਰ ਸਿੰਘ ਉਰਫ਼ ਕਾਰੀ ਵਾਸੀ ਪਿੰਡ ਬੂਟ ਦੀ ਹਾਜ਼ਰੀ ਵਿਚ ਚੌਕੀ ਬਾਦਸ਼ਾਹਪੁਰ ਵਿਖੇ ਹਰਜੀਤ ਸਿੰਘ ਵਲੋਂ 19 ਲੱਖ ਰੁਪਏ ਅਤੇ ਚੌਕੀ ਇੰਚਾਰਜ ਪਰਮਜੀਤ ਸਿੰਘ ਵਲੋਂ ਇਕ ਲੱਖ ਰੁਪਏ ਵੱਖਰੇ ਤੌਰ ’ਤੇ ਲਏ ਗਏ। ਰਿਸ਼ਵਤ ਦੀ ਰਕਮ ਲੈਣ ਤੋਂ ਬਾਅਦ ਐਸ.ਐਚ.ਓ. ਅਤੇ ਚੌਕੀ ਇੰਚਾਰਜ ਨੇ ਜੋਗਾ ਨੂੰ ਪਿਤਾ ਜੋਗਿੰਦਰ ਸਿੰਘ ਉਰਫ ਭਾਈ ਅਤੇ ਓਂਕਾਰ ਸਿੰਘ ਦੇ ਹਵਾਲੇ ਕਰ ਦਿਤਾ ਸੀ।