ਖ਼ਬਰਾਂ |

ਤਾਜ਼ਾ |

ਲੁਧਿਆਣਾ 'ਚ ਅਪਾਹਜ ਵਿਅਕਤੀ ਦਾ ਕਤਲ: ਘਰ 'ਚੋਂ ਮਿਲੀ ਲਾਸ਼
Published : Jun 20, 2023, 6:49 pm IST
Updated : Jun 20, 2023, 6:49 pm IST
SHARE ARTICLE
photo
photo

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿਤਾ ਹੈ।

 

ਲੁਧਿਆਣਾ : ਇੱਕ ਅਪਾਹਜ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ। ਉਸ ਦੀ ਲਾਸ਼ ਘਰੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਜੱਸੀ ਵਜੋਂ ਹੋਈ ਹੈ। ਉਹ ਕੋਠੇ ਰਹਿਲਾ ਇਲਾਕੇ ਵਿਚ ਇਕੱਲਾ ਰਹਿੰਦਾ ਸੀ ਅਤੇ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।

ਮੰਗਲਵਾਰ ਸਵੇਰੇ ਜਦੋਂ ਜੱਸੀ ਨੇ ਦੁਕਾਨ ਨਹੀਂ ਖੋਲ੍ਹੀ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਲੋਕਾਂ ਨੇ ਤੁਰਤ ਪੁਲਿਸ ਨੂੰ ਸੂਚਨਾ ਦਿਤੀ। ਐਸਐਸਪੀ ਨਵਨੀਤ ਸਿੰਘ ਬੈਂਸ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਗੁਆਂਢੀ ਦੀ ਛੱਤ ਤੋਂ ਘਰ ਵਿਚ ਦਾਖਲ ਹੋਈ। ਜੱਸੀ ਦੀ ਲਾਸ਼ ਘਰ ਦੇ ਅੰਦਰ ਹੀ ਪਈ ਸੀ। ਉਸ ਦੇ ਸਰੀਰ 'ਤੇ ਚਾਕੂ ਮਾਰਨ ਦੇ ਨਿਸ਼ਾਨ ਸਨ ਅਤੇ ਉਸ ਦੇ ਗਲੇ 'ਤੇ ਬੈਲਟ ਲਪੇਟੀ ਹੋਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿਤਾ ਹੈ।

ਜੱਸੀ ਦੀ ਮਾਤਾ ਪ੍ਰੀਤਮ ਕੌਰ ਨੇ ਦਸਿਆ ਕਿ ਉਸ ਦਾ ਲੜਕਾ ਜਸਵਿੰਦਰ ਘਰ ਵਿਚ ਇਕੱਲਾ ਰਹਿੰਦਾ ਸੀ। ਦੇਰ ਰਾਤ ਜੱਸੀ ਨਾਲ ਫੋਨ 'ਤੇ ਗੱਲ ਹੋਈ। ਉਸ ਨੇ ਦਸਿਆ ਸੀ ਕਿ ਉਹ ਧਰਮਸ਼ਾਲਾ ਵਿੱਚ ਸੇਵਾ ਕਰ ਕੇ ਘਰ ਪਰਤਿਆ ਸੀ। ਜੱਸੀ ਦਾ ਪਹਿਲਾਂ ਵੀ ਦੋ ਵਾਰ ਵਿਆਹ ਹੋ ਚੁੱਕਾ ਹੈ, ਉਹ ਦੋਵੇਂ ਪਤਨੀਆਂ ਤੋਂ ਤਲਾਕ ਵੀ ਲੈ ਚੁੱਕਾ ਹੈ। ਜੱਸੀ ਦੇ ਕੋਈ ਔਲਾਦ ਨਹੀਂ ਸੀ। ਆਪਣੇ ਤੌਰ 'ਤੇ ਗੁਜ਼ਾਰਾ ਚਲਾਉਣ ਲਈ ਉਸ ਦੇ ਘਰ ਵਿਚ ਕਰਿਆਨੇ ਦੀ ਦੁਕਾਨ ਖੋਲ੍ਹੀ ਗਈ।

ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਮਾਮਲਾ ਸ਼ੱਕੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿਤਾ ਗਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement