ਨਹਿਰ ’ਚ ਨਹਾਉਂਦੇ ਤਿੰਨ ਨੌਜੁਆਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਇਕ ਦੀ ਮੌਤ
Published : Jun 20, 2023, 9:19 pm IST
Updated : Jun 20, 2023, 9:19 pm IST
SHARE ARTICLE
Three youth drown in canal
Three youth drown in canal

ਮ੍ਰਿਤਕ ਦੀ ਪਛਾਣ 23 ਰੁਸਤਮ ਵਜੋਂ ਹੋਈ ਹੈ।

 

ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਬਸੀ ਮਰੂਫ਼ ਨਜ਼ਦੀਕ ਕੰਢੀ ਕਨਾਲ ਨਹਿਰ ’ਚ ਨਹਾਉਂਦੇ ਤਿੰਨ ਨੌਜੁਆਨ ਤੇਜ਼ ਪਾਣੀ ਦੇ ਵਹਾਅ ’ਚ ਰੁੜ੍ਹ ਗਏ। ਇਨ੍ਹਾਂ ’ਚੋਂ ਦੋ ਨੌਜੁਆਨ ਤੈਰ ਕੇ ਬਾਹਰ ਆ ਗਏ ਜਦਕਿ 1 ਨੌਜੁਆਨ ਦੀ ਪਾਣੀ ’ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 23 ਰੁਸਤਮ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਨੇਪਾਲ ਨੇ ਭਾਰਤ ਦੀ ਨਵੀਂ ਸੰਸਦ ’ਚ ਬਣੇ ਨਕਸ਼ੇ ’ਤੇ ਮੰਗੀ ਰੀਪੋਰਟ

ਉਸ ਦੇ ਪਿਤਾ ਮਹੇਸ਼ ਸਾਹਨੀ ਵਾਸੀ ਮੁਹੱਲਾ ਆਕਾਸ਼ ਕਾਲੋਨੀ ਹੁਸ਼ਿਆਰਪੁਰ ਨੇ ਦਸਿਆ ਕਿ ਉਨ੍ਹਾਂ ਦਾ ਲੜਕਾ ਅਪਣੇ ਦੋਸਤ ਸੋਨੂੰ ਕੁਮਾਰ ਤੇ ਅਮਰਨਾਥ ਕੁਮਾਰ ਨਾਲ ਸ਼ਾਮ ਸਮੇਂ ਘੁੰਮਣ ਗਿਆ ਸੀ ਤੇ ਇਸ ਦੌਰਾਨ ਉਹ ਨਹਿਰ ’ਚ ਨਹਾਉਣ ਲੱਗ ਪਏ। ਉਨ੍ਹਾਂ ਦਸਿਆ ਕਿ ਇਸ ਦੌਰਾਨ ਉਹ ਪਾਣੀ ਦਾ ਵਹਾਅ ਤੇਜ਼ ਹੋ ਗਿਆ ਅਤੇ ਨੌਜੁਆਨ ਰੁੜ੍ਹ ਗਏ। ਇਨ੍ਹਾਂ ਵਿਚੋਂ ਦੋ ਨੇ ਤੈਰ ਕੇ ਜਾਨ ਬਚਾ ਲਈ ਜਦਕਿ ਰੁਸਤਮ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬਾਲਾਸੋਰ ਰੇਲ ਹਾਦਸਾ: ਸਿਗਨਲ ਇੰਜੀਨੀਅਰ ਦੇ ਫਰਾਰ ਹੋਣ ਦੀ ਖ਼ਬਰ ਨੂੰ ਰੇਲਵੇ ਨੇ ਦਸਿਆ ਗ਼ਲਤ

ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਰੁਸਤਮ ਫੇਰੀ ਲਗਾਉਣ ਦਾ ਕੰਮ ਕਰਦਾ ਸੀ ਤੇ ਉਸ ਦਾ ਇਕ 6 ਮਹੀਨੇ ਦਾ ਬੱਚਾ ਵੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਹਰਿਆਣਾ ਦੇ ਐਸ.ਐਚ.ਓ. ਨਰਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦਸਿਆ ਕਿ ਰੁਸਤਮ ਦੀ ਲਾਸ਼ ਸਾਈਫ਼ਨ ’ਚ ਫਸੀ ਹੋਈ ਹੈ, ਜਿਸ ਨੂੰ ਭਾਖੜਾ ਨੰਗਲ ਤੋਂ ਮਾਹਰ ਟੀਮ ਆ ਕੇ ਬਾਹਰ ਕੱਢੇਗੀ।

Tags: hoshiarpur

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement