
ਮੀਡੀਆ ਨਾਲ ਗੱਲ ਕਰਦਿਆਂ ਕਾਬੁਲ ਦੇ ਗੁਰਦੁਆਰਾ ਕਰਤਾ ਪਰਵਾਨ ਦੇ ਪ੍ਰਧਾਨ ਨੇ ਕਿਹਾ, ਕਰੀਬ 150 ਸਿੱਖ-ਹਿੰਦੂ ਤਾਲਿਬਾਨ ਦੇ ਡਰ ਹੇਠ ਕਾਬੁਲ ਵਿਚ ਰਹਿ ਰਹੇ ਸਨ।
ਅੰਮ੍ਰਿਤਸਰ: ਅਫਗਾਨਿਸਤਾਨ (Afghanistan) ਵਿਚ ਰਹਿ ਰਹੇ ਸਿੱਖ ਅਤੇ ਹਿੰਦੂ (Hindu-Sikhs) ਭਾਈਚਾਰੇ ਦੇ ਲੋਕਾਂ ਨੇ ਅੰਤਰਰਾਸ਼ਟਰੀ ਭਾਈਚਾਰੇ (appealed international Communities) ਨੂੰ ਅਪੀਲ ਕੀਤੀ ਹੈ ਕਿ ਬਹੁਤ ਦੇਰ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇਥੋਂ ਸੁਰੱਖਿਅਤ (Safely evacuate them) ਕੱਢ ਲਿਆ ਜਾਵੇ। ਮੀਡੀਆ ਨਾਲ ਗੱਲ ਕਰਦਿਆਂ ਕਾਬੁਲ (Kabul) ਦੇ ਗੁਰਦੁਆਰਾ ਕਰਤਾ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਕਰੀਬ 150 ਸਿੱਖ ਅਤੇ ਹਿੰਦੂ ਤਾਲਿਬਾਨ (Taliban) ਦੇ ਡਰ ਹੇਠ ਕਾਬੁਲ ਵਿਚ ਰਹਿ ਰਹੇ ਸਨ।
ਹੋਰ ਪੜ੍ਹੋ: ਸਾਬਕਾ CJI ਰੰਜਨ ਗੋਗੋਈ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਔਰਤ ਵੀ ਬਣੀ ਜਾਸੂਸੀ ਦਾ ਸ਼ਿਕਾਰ
PHOTO
ਗੁਰਨਾਮ ਸਿੰਘ ਨੇ ਕਿਹਾ ਕਿ, “ਫਿਲਹਾਲ ਤਾਂ ਅਸੀਂ ਕਾਬੁਲ ਵਿਚ ਰਹਿ ਰਹੇ ਹਾਂ ਅਤੇ ਸੁਰੱਖਿਅਤ ਹਾਂ ਪਰ ਕੋਈ ਨਹੀਂ ਜਾਣਦਾ ਕਿ ਅਸੀਂ ਕਿੰਨਾ ਚਿਰ ਸੁਰੱਖਿਅਤ ਰਹਾਂਗੇ।” ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਾਹਰ ਜਾਣ ਤੋਂ ਡਰ ਲੱਗਦਾ ਹੈ ਤੇ ਉਹ ਨਹੀਂ ਜਾਣਦੇ ਕਿ ਅਗਲਾ ਪਲ ਉਨ੍ਹਾਂ ਲਈ ਕੀ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਕਾਬੁਲ ਦੇ ਪੰਜ ਵਿਚੋਂ ਚਾਰ ਗੁਰਦੁਆਰੇ ਬੰਦ ਕਰ ਦਿੱਤੇ ਗਏ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੇਵਲ ਗੁਰਦੁਆਰਾ ਕਰਤਾ ਪਰਵਾਨ (Gurudwara Karta Parwan) ਵਿਚ ਹੀ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 26 ਜੁਲਾਈ ਨੂੰ ਸਿੱਖ ਸੰਪਰਦਾਵਾਂ ਦੀ ਸੱਦੀ ਬੈਠਕ
ਉਨ੍ਹਾਂ ਅਗੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਦੇ ਬਾਕੀ ਹਿੰਦੂ ਅਤੇ ਸਿੱਖ ਭਾਰਤ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਨ੍ਹਾਂ ਲਈ ਉਥੇ ਕੋਈ ਵਿੱਤੀ ਸੁਰੱਖਿਆ (Financial Security) ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਕੁਝ ਮਹੀਨਿਆਂ ਲਈ ਭਾਰਤ ਵਿਚ ਰਹੇ। ਉਨ੍ਹਾਂ ਦੀ 14 ਸਾਲ ਦੀ ਧੀ ਅਸ਼ਮਿਤ ਕੁਮਾਰ ਕੋਰੋਨਾ ਪੀੜਤ ਹੋ ਗਈ ਤੇ ਆਕਸੀਜਨ ਦੀ ਕਮੀ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਕਾਬੁਲ ਵਾਪਸ ਪਰਤ ਆਏ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਰਹਿੰਦੇ ਅਫਗਾਨੀ ਹਿੰਦੂ ਅਤੇ ਸਿੱਖਾਂ ਦੀ ਹਾਲਤ ਸ਼ਲਾਘਾਯੋਗ ਨਹੀਂ ਹੈ।
PHOTO
ਇਸ ਦੌਰਾਨ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ (Manmeet Singh Bhullar Foundation), ਖਾਲਸਾ ਏਡ ਕੈਨੇਡਾ ਅਤੇ ਕੈਨੇਡਾ ਦੀ ਵਿਸ਼ਵ ਸਿੱਖ ਸੰਗਠਨ (WSO) ਨੇ ਕੈਨੇਡੀਅਨ ਸਰਕਾਰ ਨੂੰ ਅਫਗਾਨਿਸਤਾਨ ਦੇ ਅਸੁਰੱਖਿਅਤ ਸਿੱਖ ਅਤੇ ਹਿੰਦੂ ਘੱਟ ਗਿਣਤੀਆਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਬਣਾਉਣ ਦੀ ਮੰਗ ਕੀਤੀ ਹੈ। ਵਿਸ਼ਵ ਸਿੱਖ ਸੰਗਠਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਬੋਪਾਰਾਏ ਨੇ ਕਿਹਾ, “ਅਸੀਂ ਉਨ੍ਹਾਂ ਨਾਲ ਪੱਕੇ ਸਮਝੌਤੇ ਵਿਚ ਹਾਂ ਜੋ ਕੈਨੇਡਾ ਦੀ ਸਰਕਾਰ ਨੂੰ ਅਫਗਾਨਿਸਤਾਨ ਵਿਚਲੀ ਕਮਜ਼ੋਰ ਅਬਾਦੀ (Vulnerable Population) ਦੀ ਸੁਰੱਖਿਆ ਲਈ ਰਸਤਾ ਪ੍ਰਦਾਨ ਕਰ ਕੇ ਤੇਜ਼ੀ ਨਾਲ ਕੰਮ ਕਰਨ ਲਈ ਕਹਿ ਰਹੇ ਹਨ। ਇਸ ਵਿੱਚ ਸਿੱਖ ਅਤੇ ਹਿੰਦੂ ਘੱਟ ਗਿਣਤੀਆਂ ਵੀ ਸ਼ਾਮਲ ਹਨ ਜੋ ਲੰਬੇ ਸਮੇਂ ਤੋਂ ਕੱਟੜਪੰਥੀ ਸਮੂਹਾਂ (Extremist groups) ਦੇ ਨਿਸ਼ਾਨੇ ’ਤੇ ਹਨ।”
ਹੋਰ ਪੜ੍ਹੋ: ਜੇਫ਼ ਬੇਜੋਸ Space Mission ਲਈ ਤਿਆਰ, ਕਰੀਬ 11 ਮਿੰਟ ਤੱਕ ਕਰਨਗੇ ਪੁਲਾੜ ਦੀ ਸੈਰ
PHOTO
ਉਨ੍ਹਾਂ ਕਿਹਾ ਕਿ ਸਾਲ 2015 ਵਿਚ ਮਨਮੀਤ ਸਿੰਘ ਭੁੱਲਰ ਨੇ ਅਫਗਾਨਿਸਤਾਨ ਵਿਚ ਸਿੱਖ ਅਤੇ ਹਿੰਦੂ ਘੱਟ ਗਿਣਤੀਆਂ ਦੀ ਮਦਦ ਕਰਨ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ, ਮਨਮੀਤ ਸਿੰਘ ਭੁੱਲਰ ਫਾਊਡੇਸ਼ਨ ਨੇ ਕੈਨੇਡੀਅਨ ਸਰਕਾਰ ਅਤੇ ਕਮਿਊਨਿਟੀ ਭਾਈਵਾਲਾਂ ਨਾਲ ਮਿਲ ਕੇ ਕੰਮ ਕੀਤਾ ਹੈ ਤਾਂ ਕਿ ਉਹ 60 ਸ਼ਰਨਾਰਥੀਆਂ ਨੂੰ ਕੈਨੇਡਾ ਲਿਆਂਜਾ ਜਾ ਸਕੇ, ਜਿਨ੍ਹਾਂ ਵਿਚੋਂ 120 ਬਾਕੀ ਰਹਿੰਦੇ ਜਲਦੀ ਹੀ ਸ਼ਰਨਾਰਥੀ ਪ੍ਰੋਗਰਾਮ (Refugee Program) ਦੀ ਪ੍ਰਾਈਵੇਟ ਸਪਾਂਸਰਸ਼ਿਪ (Private Sponsorship) ਜ਼ਰੀਏ ਪਹੁੰਚਣਗੇ।