
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਅਦਬੀਆਂ ਤੇ ਭਖਦੇ ਸਿੱਖ ਮਸਲੇ ਵਿਚਾਰੇ ਜਾਣਗੇ।
ਅੰਮਿ੍ਤਸਰ: ਸ੍ਰੀ ਅਕਾਲ ਤਖ਼ਤ ਸਾਹਿਬ (Akal Takht) ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ (Jathedar Harpreet Singh) ਨੇ ਅੱਜ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਿੱਖ ਕੌਮ (Sikh Community) ਦੇ ਭਖਦੇ ਵੱਖ-ਵੱਖ ਮਸਲਿਆਂ ’ਤੇ 26 ਜੁਲਾਈ ਨੂੰ ਸਿੱਖ ਸੰਪਰਦਾਵਾਂ (Sikh Representatives) ਦੀ ਬੈਠਕ ਬੁਲਾਈ ਹੈ। ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ (Disrespect of Guru Granth Sahib), ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਕੇਂਦਰ ਸਰਕਾਰ ਵਲੋਂ ਨਾ ਖੋਲ੍ਹਣ ਅਤੇ ਹੋਰ ਮਸਲੇ ’ਤੇ ਵਿਚਾਰ ਚਰਚਾ ਹੋਵੇਗੀ। ਇਸ ਮੌਕੇ ਸਮੂਹ ਹਾਜ਼ਰੀਨ ਦੇ ਵਿਚਾਰ ਤੇ ਸੁਝਾਅ ਵੀ ਲਈ ਜਾਣਗੇ।
ਹੋਰ ਪੜ੍ਹੋ: Pegasus ਦੀ ਲਿਸਟ ਵਿਚ ਨਾਮ ਆਉਣ 'ਤੇ ਗਗਨਦੀਪ ਕੰਗ ਦਾ ਬਿਆਨ, ‘ਮੈਂ ਕੁਝ ਵੀ ਵਿਵਾਦਤ ਨਹੀਂ ਕਰਦੀ’
Giani Harpreet Singh
ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀਆਂ ਸਬੰਧੀ ਬਣੀਆਂ ਸਮੂਹ ਸਿੱਟ ਸਿਆਸਤ ਤੋਂ ਪ੍ਰੇਰਿਤ (Politically Motivated SIT) ਹਨ ਤੇ ਸਿਆਸਤਦਾਨ ਗੁਰੂ ਗ੍ਰੰਥ ਸਾਹਿਬ ਦਾ ਮਾਣ-ਸਨਮਾਨ ਕਰਨ ਦੀ ਥਾਂ ਵੋਟ ਬੈਂਕ ਨੂੰ ਤਰਜੀਹ ਦੇ ਰਹੇ ਹਨ। ਇਹ ਬਹੁਤ ਮੰਦਭਾਗੀ ਸੋਚ ਹੈ ਕਿ ਉਹ ਗੁਰੂ ਦੇ ਨਹੀਂ ਬਣ ਰਹੇ, ਹੋਰ ਇਨ੍ਹਾਂ ਨੇ ਕੀ ਕਰਨਾ ਹੈ। ਜਥੇਦਾਰਾਂ ਦੀ ਹੋ ਰਹੀ ਬੈਠਕ (Meeting) ਸਬੰਧੀ ਉਨ੍ਹਾਂ ਦਸਿਆ ਕਿ ਨਵੇਂ ਜੋੜਾ ਘਰ ਦੀ ਖੁਦਾਈ ਦੌਰਾਨ ਜ਼ਮੀਨਦੋਜ਼ ਇਮਾਰਤ (Underground Building) ਮਿਲੀ ਹੈ। ਇਹ ਮਾਲਕਾਂ ਦੀ ਨਿਜੀ ਸੰਪਤੀ ਹੈ।
ਹੋਰ ਪੜ੍ਹੋ: ਦੋ ਮਹਿਲਾ ਪੱਤਰਕਾਰਾਂ ਨੇ ਦਿੱਤੀ ਦੇਸ਼ ਧ੍ਰੋਹ ਕਾਨੂੰਨ ਨੂੰ ਚੁਣੌਤੀ, ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
PHOTO
ਸ੍ਰੀ ਦਰਬਾਰ ਸਾਹਿਬ (Golden Temple) ’ਤੇ ਫ਼ੌਜੀ ਹਮਲੇ ਤੋਂ ਬਾਅਦ ਸੰਨ 1988 ਵਿਚ ਇਸ ਜ਼ਮੀਨਦੋਜ਼ ਇਮਾਰਤ ਦਾ ਮੁਆਵਜ਼ਾ ਮਾਲਕਾਂ ਦੁਆਰਾ ਲਿਆ ਗਿਆ ਪਰ ਉਸ ਸਮੇਂ ਵਿਰੋਧਤਾ ਨਹੀਂ ਕੀਤੀ ਗਈ। ਇਸ ਬਣ ਰਹੇ ਜੋੜਾ ਘਰ ਵਿਚ ਸਕੂਟਰ ਸਟੈਂਡ ਅਤੇ ਗਠੜੀ ਘਰ ਬਣਨ ਬਾਅਦ ਸਮੂਹ ਸੰਗਤ ਨੂੰ ਲਾਭ ਹੋਵੇਗਾ। ਜਥੇਦਾਰ ਨੇ ਇਸ ਮਸਲੇ ’ਤੇ ਉਠ ਰਹੀਆਂ ਅਵਾਜ਼ਾਂ ਅਤੇ ਵਿਰੋਧਤਾ ਕਰਨ ਵਾਲਿਆਂ ਨੂੰ ਸਪੱਸ਼ਟ ਕੀਤਾ ਕਿ ਇਹ ਜੋੜਾ ਘਰ ਸਮੂਹ ਸਿੱਖ ਸੰਗਤ ਦਾ ਬਣਨਾ ਹੈ, ਇਥੇ ਨਾ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਕੋਠੀ ਤੇ ਨਾ ਹੀ ਕਿਸੇ ਵਿਸ਼ੇਸ਼ ਵਿਅਕਤੀ ਦਾ ਡੇਰਾ ਬਣਨਾ ਹੈ।
ਇਹ ਵੀ ਪੜ੍ਹੋ - ਭਾਰਤ ਤੋਂ ਡਰਿਆ ਚੀਨ! Ladakh ਕੋਲ Fighter Aircrafts ਲਈ ਤਿਆਰ ਕਰ ਰਿਹਾ ਹੈ ਨਵਾਂ ਏਅਰਬੇਸ
Giani Harpreet Singh
ਇਹ ਵੀ ਪੜ੍ਹੋ - ਜੇਫ਼ ਬੇਜੋਸ Space Mission ਲਈ ਤਿਆਰ, ਕਰੀਬ 11 ਮਿੰਟ ਤੱਕ ਕਰਨਗੇ ਪੁਲਾੜ ਦੀ ਸੈਰ
ਉਨ੍ਹਾਂ ਨੇ ਫ਼ਰੀਦਕੋਟ ਦੀ ਅਦਾਲਤ ਵਿਚ ਚਲਾਨ ਪੇਸ਼ ਕਰਨ ਸਮੇਂ ਸੌਦਾ ਸਾਧ ਦਾ ਨਾਮ ਕੱਟਣ ਵਾਲਿਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ 128 ਨੰਬਰ FIR ਵਿਚ ਅਜਿਹਾ ਕਿਉਂ ਅਤੇ ਕਿਸ ਦੇ ਇਸ਼ਾਰੇ ’ਤੇ ਕੀਤਾ ਗਿਆ? ਉਨ੍ਹਾਂ ਸਿੱਟ ਇੰਚਾਰਜ ਨੂੰ ਸਥਿਤੀ ਸਪੱਸ਼ਟ ਕਰਨ ਲਈ ਜ਼ੋਰ ਦਿਤਾ। ਇਸ ਕੇਸ ਨਾਲ ਸਬੰਧਤ ਦੋਸ਼ ਮਹਿੰਦਰਪਾਲ ਬਿੱਟੂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ, ਸੌਦਾ ਸਾਧ ਦਾ ਵੀ ਇਸ ਸਬੰਧ ਵਿਚ ਹੱਥ ਹੈ, ਪਰ ਮੁਕੱਦਮੇ ਵਿਚੋਂ ਸੌਦਾ ਸਾਧ ਦਾ ਨਾਮ ਕੱਟਣਾ, ਬੜੀ ਉੱਚ ਪਧਰੀ ਸਾਜ਼ਸ਼ (Conspiracy) ਹੈ। ਇਸ ਨੂੰ ਜਨਤਕ ਕਰਨ ਦੀ ਜ਼ਰੂਰਤ ਹੈ ਤਾਂ ਜੋ ਕਾਲੀਆਂ ਭੇਡਾਂ ਬੇਨਕਾਬ ਹੋ ਸਕਣ।