
ਪੰਜਾਬ ਦੌਰੇ ਤਹਿਤ ਇਥੇ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਪਰਤ ਗਏ.............
ਬਰਨਾਲਾ : ਪੰਜਾਬ ਦੌਰੇ ਤਹਿਤ ਇਥੇ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਪਰਤ ਗਏ। ਪੱਤਰਕਾਰਾਂ ਨੇ ਉਨ੍ਹਾਂ ਨੁੰ ਕਈ ਸਵਾਲ ਕੀਤੇ ਪਰ ਉਨ੍ਹਾਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿਤਾ। ਉਨ੍ਹਾਂ ਦੀ ਆਮਦ ਮੌਕੇ ਪਹਿਲਾਂ ਵਾਂਗ ਲੋਕਾਂ ਦੀ ਭੀੜ ਨਾ ਦਿਸੀ ਤੇ ਸਿਰਫ਼ ਕੁੱਝ ਕੁ ਆਗੂ ਹੀ ਵਿਖਾਈ ਦਿਤੇ। ਜਦ ਪੱਤਰਕਾਰਾਂ ਨੇ ਉਨ੍ਹਾਂ ਨਾਲ ਪ੍ਰੈਸ ਮਿਲਣੀ ਕਰਨੀ ਚਾਹੀ ਤਾਂ ਉਹ ਬਿਨਾਂ ਗੱਲ ਕੀਤਿਆਂ ਅਪਣੀ ਗੱਡੀ ਵਿਚ ਬੈਠ ਕੇ ਚਲੇ ਗਏ। ਇਥੇ ਉਹ ਬਰਨਾਲਾ ਦੇ ਵਿਧਾਇਕ ਦੇ ਗ੍ਰਹਿ ਵਿਖੇ ਪੁੱਜੇ ਜਿਥੇ ਉਨ੍ਹਾਂ ਨੂੰ ਮਿਲਣ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਕਾਫ਼ੀ ਭੀੜ ਸੀ।
ਮੁੱਖ ਮੰਤਰੀ ਨੇ ਵਿਧਾਇਕ ਦੇ ਘਰ ਬੰਦ ਕਮਰੇ ਵਿਚ ਪਾਰਟੀ ਵਿਧਾਇਕਾਂ ਲਾਲ ਬੈਠਕ ਕੀਤੀ। ਕੇਜਰੀਵਾਲ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਉਨ੍ਹਾਂ ਕੋਲ ਢੁੱਕਣ ਨਹੀਂ ਦਿਤਾ। ਕੇਜਰੀਵਾਲ ਦਿੱਲੀ ਤੋਂ ਰੇਲ ਦਾ ਸਫ਼ਰ ਕਰ ਕੇ ਸੰਗਰੂਰ ਪੁੱਜੇ। ਜਿਉਂ ਹੀ ਕੇਜਰੀਵਾਲ ਰੇਲ ਤੋਂ ਉਤਰੇ ਤਾਂ ਭਾਰੀ ਸੁਰੱਖਿਆ ਅਤੇ ਗੱਡੀਆਂ ਦੇ ਕਾਫ਼ਲੇ ਨਾਲ ਬਰਨਾਲਾ ਸ਼ਹਿਰ ਵਿਚ ਪੁੱਜੇ।