'ਗ਼ੈਰ-ਕੁਦਰਤੀ ਮੌਤ' ਦੀ ਸੀ.ਬੀ.ਆਈ ਜਾਂਚ ਸਹੀ : ਸੁਪਰੀਮ ਕੋਰਟ
Published : Aug 20, 2020, 12:15 am IST
Updated : Aug 20, 2020, 12:15 am IST
SHARE ARTICLE
'ਗ਼ੈਰ-ਕੁਦਰਤੀ ਮੌਤ' ਦੀ ਸੀ.ਬੀ.ਆਈ ਜਾਂਚ ਸਹੀ : ਸੁਪਰੀਮ ਕੋਰਟ
'ਗ਼ੈਰ-ਕੁਦਰਤੀ ਮੌਤ' ਦੀ ਸੀ.ਬੀ.ਆਈ ਜਾਂਚ ਸਹੀ : ਸੁਪਰੀਮ ਕੋਰਟ

'ਗ਼ੈਰ-ਕੁਦਰਤੀ ਮੌਤ' ਦੀ ਸੀ.ਬੀ.ਆਈ ਜਾਂਚ ਸਹੀ : ਸੁਪਰੀਮ ਕੋਰਟ

ਸੀਬੀਆਈ ਨੂੰ ਜਾਂਚ ਸੌਂਪਣ 'ਚ ਬਿਹਾਰ ਸਰਕਾਰ ਪੂਰੀ ਤਰ੍ਹਾਂ ਸਮਰੱਥ, ਕੋਈ ਗ਼ੈਰ-ਕਾਨੂੰਨੀ ਕੰਮ ਨਹੀਂ ਕੀਤਾ
 

ਨਵੀਂ ਦਿੱਲੀ, 19 ਅਗੱਸਤ : ਸੁਪਰੀਮ ਕੋਰਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ 'ਗ਼ੈਰ ਕੁਦਰਤੀ' ਮੌਤ ਦੇ ਸਬੰਧ ਵਿਚ ਅਦਾਕਾਰ ਰੀਆ ਚਕਰਵਰਤੀ ਵਿਰੁਧ ਦਰਜ ਪਰਚੇ ਸਬੰਧੀ ਚੱਲ ਰਹੀ ਸੀਬੀਆਈ ਜਾਂਚ ਨੂੰ ਮਨਜ਼ੂਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿਚ ਦਰਜ ਕਿਸੇ ਵੀ ਹੋਰ ਘਟਨਾਕ੍ਰਮ ਦੀ ਜਾਂਚ ਵੀ ਇਹੋ ਏਜੰਸੀ ਕਰੇਗੀ।
ਸਿਖਰਲੀ ਅਦਾਲਤ ਨੇ ਸੀਬੀਆਈ ਦੀ ਜਾਂਚ ਨੂੰ ਪ੍ਰਮਾਣਕ ਦਸਦਿਆਂ ਕਿਹਾ ਕਿ ਸਮੇਂ ਦੀ ਮੰਗ ਮੁਤਾਬਕ ਨਿਰਪੱਖ, ਸਮਰੱਥ ਅਤੇ ਆਜ਼ਾਦ ਜਾਂਚ ਦੀ ਲੋੜ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਸੀਬੀਆਈ ਨੂੰ ਜਾਂਚ ਸੌਂਪਣ ਦੀ ਸਹਿਮਤੀ ਦੇਣ ਵਿਚ ਬਿਹਾਰ ਸਰਕਾਰ ਪੂਰੀ ਤਰ੍ਹਾਂ ਸਮਰੱਥ ਸੀ। ਰਾਜਪੂਤ ਦੀ ਮੌਤ ਦੀ ਸੀਬੀਆਈ ਜਾਂਚ ਸਬੰਧੀ ਉਸ ਦੇ ਹੱਕ ਅਤੇ ਵਿਰੋਧ ਵਿਚ ਚੱਲ ਰਹੀ ਰਾਜਸੀ ਬਿਆਨਬਾਜ਼ੀ 'ਤੇ ਰੋਕ ਲਾਉਂਦਿਆਂ ਅਦਾਲਤ ਨੇ ਕਿਹਾ ਕਿ ਇਸ ਅਦਾਕਾਰ ਦੇ ਪਿਤਾ ਦੀ ਸ਼ਿਕਾਇਤ 'ਤੇ ਰੀਆ ਚਕਰਵਰਤੀ ਅਤੇ ਛੇ ਹੋਰਾਂ ਵਿਰੁਧ ਪਰਚਾ ਦਰਜ ਕਰ ਕੇ ਪਟਨਾ ਪੁਲਿਸ ਨੇ ਕੋਈ ਗ਼ੈਰਕਾਨੂੰਨੀ ਕੰਮ ਨਹੀਂ ਕੀਤਾ।
ਰਾਜਪੂਤ ਦੇ ਪਿਤਾ ਨੇ ਇਨ੍ਹਾਂ ਸਾਰਿਆਂ 'ਤੇ ਉਸ ਦੇ 34 ਸਾਲਾ ਬੇਟੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਸੀ।  ਰਾਜਪੂਤ 14 ਜੂਨ ਨੂੰ ਮੁੰਬਈ ਵਿਚਲੇ ਅਪਣੇ ਘਰ ਵਿਚ ਮਰਿਆ ਹੋਇਆ ਮਿਲਿਆ ਸੀ। ਜੱਜ ਰਿਸ਼ੀਕੇਸ਼ ਰਾਏ ਦੇ ਇਕਹਿਰੇ ਬੈਂਚ ਨੇ 34 ਸਫ਼ਿਆਂ ਦੇ ਫ਼ੈਸਲੇ ਵਿਚ ਕਿਹਾ ਕਿ ਬਿਹਾਰ ਅਤੇ ਮਹਾਰਾਸ਼ਟਰ ਦੋਵੇਂ ਹੀ ਇਕ ਦੂਜੇ 'ਤੇ ਰਾਜਸੀ ਦਖ਼ਲ ਦੇ ਦੋਸ਼ ਲਾ ਰਹੇ ਹਨ, ਅਜਿਹੀ ਹਾਲਤ ਵਿਚ ਜਾਂਚ ਦੀ ਵੈਧਤਾ ਸਵਾਲਾਂ ਵਿਚ ਘਿਰ ਗਈ ਹੈ। ਇਸ ਲਈ ਇਹ ਖ਼ਦਸ਼ਾ ਹੈ ਕਿ ਸੱਚ ਇਸ ਦਾ ਸ਼ਿਕਾਰ ਬਣ ਰਿਹਾ ਹੈ ਅਤੇ ਨਿਆਂ ਪੀੜਤ ਹੋ ਰਿਹਾ ਹੈ।
ਅਦਾਲਤ ਨੇ ਰੀਆ ਦੀ ਪਟੀਸ਼ਨ 'ਤੇ ਇਹ ਫ਼ੈਸਲਾ ਸੁਣਾਇਆ। ਰੀਆ ਨੇ ਪਟਨਾ ਵਿਚ ਉਸ ਵਿਰੁਧ ਦਰਜ ਪਰਚਾ ਮੁੰਬਈ ਵਿਚ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ। ਜੱਜ ਨੇ ਕਿਹਾ, 'ਸੀਬੀਆਈ ਦੀ ਚੱਲ ਰਹੀ ਜਾਂਚ ਨੂੰ ਮਨਜ਼ੂਰੀ ਦਿੰਦਿਆਂ ਜੇ  ਸੁਸ਼ਾਂਤ ਦੀ ਮੌਤ ਅਤੇ ਉਸ ਨਾਲ ਜੁੜੀਆਂ ਹਾਲਤਾਂ ਬਾਰੇ ਕੋਈ ਹੋਰ ਮਾਮਲਾ ਦਰਜ ਹੁੰਦਾ ਹੈ
ਤਾਂ ਸੀਬੀਆਈ ਨੂੰ ਨਿਰਦੇਸ਼ ਦਿਤਾ ਜਾਂਦਾ ਹੈ ਕਿ ਉਹ ਨਵੇਂ ਮਾਮਲੇ ਦੀ ਵੀ ਜਾਂਚ ਕਰੇ।' ਅਦਾਲਤ ਨੇ ਕਿਹਾ ਕਿ ਮੁੰਬਈ ਪੁਲਿਸ ਦੁਆਰਾ ਧਾਰਾ 174 ਜੋ ਗ਼ੈਰਕੁਦਰਤੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਦੀ ਜਾਂਚ ਬਾਰੇ ਹੈ, ਤਹਿਤ ਕੀਤੀ ਗਈ ਜਾਂਚ ਸੀਮਤ ਮਕਸਦ ਲਈ ਹੈ ਪਰ ਇਹ ਧਾਰਾ 157 ਤਹਿਤ ਅਪਰਾਧ ਦੀ ਜਾਂਚ ਨਹੀਂ। ਬਿਹਾਰ ਸਰਕਾਰ ਦਾ ਦਾਅਵਾ ਸੀ ਕਿ ਮੁੰਬਈ ਪੁਲਿਸ ਨੇ ਉਸ ਨੂੰ ਨਾ ਤਾਂ ਸੁਸ਼ਾਂਤ ਦੀ ਪੋਸਟਮਾਰਟਮ ਰੀਪੋਰਟ ਦੀ ਕਾਪੀ ਦਿਤੀ ਅਤੇ ਨਾ ਹੀ ਉਸ ਨੇ ਹੁਣ ਤਕ ਇਸ ਮਾਮਲੇ ਵਿਚ ਕੋਈ ਪਰਚਾ ਦਰਜ ਕੀਤਾ ਹੈ। ਮਹਾਰਾਸ਼ਟਰ ਸਰਕਾਰ ਦਾ ਕਹਿਣਾ ਸੀ ਕਿ ਜਾਂਚ ਦਾ ਕੰਮ ਮੁੰਬਈ ਪੁਲਿਸ ਹੀ ਕਰੇ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement