ਦਸਹਿਰੇ ਮੌਕੇ ਸਾੜਿਆ ਬਾਦਲ ਪਰਵਾਰ ਦਾ ਪੁਤਲਾ
Published : Oct 20, 2018, 12:31 am IST
Updated : Oct 20, 2018, 12:31 am IST
SHARE ARTICLE
People Protest
People Protest

ਪੰਜਾਬ 'ਚ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਸਮਝੇ ਜਾਂਦੇ ਤੇ ਸਿੱਖ ਨੌਜਵਾਨਾਂ ਦੇ ਕਾਤਲ ਬਾਦਲ.......

ਝਬਾਲ  : ਪੰਜਾਬ 'ਚ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਸਮਝੇ ਜਾਂਦੇ ਤੇ ਸਿੱਖ ਨੌਜਵਾਨਾਂ ਦੇ ਕਾਤਲ ਬਾਦਲ ਪਰਵਾਰ ਤੇ ਪੁਲਿਸ ਦੇ ਅਧਿਕਾਰੀਆਂ ਵਿਰੁਧ ਅੱਜ ਦੁਸਹਿਰੇ ਦੇ ਮੌਕੇ ਸਿੱਖ ਜਥੇਬੰਦੀਆਂ ਜਿਹਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਭਾਈ ਮਨਜੀਤ ਸਿੰਘ ਝਬਾਲ, ਗੁਰੂ ਨਾਨਕ ਖ਼ਾਲਸਾ ਮਿਸ਼ਨ ਖ਼ਾਲਸਾ ਪੰਚਾਇਤ ਦੇ ਭਾਈ ਰਘਬੀਰ ਸਿੰਘ ਲਾਲੂਘੁੰਮਣ, ਭਾਈ ਕਸ਼ਮੀਰ ਸਿੰਘ ਬੋਹੜੂ, ਮੀਤ ਪ੍ਰਧਾਨ ਸਤਿਕਾਰ ਕਮੇਟੀ ਭਾਈ ਦਿਲਬਾਗ ਸਿੰਘ ਐਮਾ ਤੇ ਆਮ ਆਦਮੀ ਪਾਰਟੀ ਦੇ ਆਗੂ ਭੈਣ ਜੀ ਰਣਜੀਤ ਕੌਰ ਤੇ ਹਰਦਿਆਲ ਕੌਰ ਦੀ ਅਗਵਾਈ

'ਚ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਿੱਖ ਜਥੇਬੰਦੀਆਂ ਦੇ ਸਿੰਘਾਂ ਨੇ ਬਾਦਲ ਪਰਵਾਰ, ਸੁਮੇਧ ਸੈਣੀ ਅਤੇ ਸੋਦਾ ਸਾਧ ਵਿਰੁਧ ਰੋਸ ਮਾਰਚ ਜੋ ਗੁਰਦਵਾਰਾ ਮਾਤਾ ਭਾਗ ਕੌਰ ਜੀ ਤੋਂ ਸ਼ੂਰੂ ਕਰ ਕੇ ਅੱਡਾ ਝਬਾਲ ਤਕ ਕੱਢਿਆ ਤੇ ਬਾਦਲ ਪਰਵਾਰ ਵਿਰੁਧ ਨਾਹਰੇ ਬਾਜ਼ੀ  ਕੀਤੀ। ਉਪਰੰਤ ਝਬਾਲ ਚੌਕ ਵਿਚ ਬਾਦਲ ਪਰਵਾਰ ਤੇ ਸੁਮੇਧ ਸੈਣੀ ਅਤੇ ਸੋਦਾ ਸਾਧ ਦਾ ਪੁੱਤਲਾ ਸਾੜਿਆ। ਇਸ ਸਮੇਂ ਉਪਰੋਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਦੋਸ਼ੀਆਂ ਵਿਰੁਧ ਤੁਰਤ ਕਾਰਵਾਈ ਕਰੇ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ 'ਚ ਦੋਸ਼ੀਆਂ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਅੱਜ ਦੇ ਰਾਵਣ ਹਨ ਜਿਹਨਾਂ ਦਾ ਦੁਸਹਿਰੇ ਮੌਕੇ ਪੁਤਲਾ ਸਾੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰ ਸਾਲ ਲੋਕੀਂ ਰਾਵਣ ਦੇ ਪੁਤਲੇ ਸਾੜਕੇ ਨੇਕੀ 'ਤੇ ਬਦੀ ਦੀ ਜਿੱਤ ਹਾਸਲ ਹੋਣ ਦਾ ਦਿਨ ਮਨਾਉਂਦੇ ਹਨ ਉਸੇ ਤਰ੍ਹਾਂ ਇਸ ਦਿਹਾੜੇ ਤੇ ਇਸੇ ਤਰ੍ਹਾਂ ਇਹ ਬਾਦਲ ਪਰਵਾਰ ਦੇ ਕਾਲੇ ਕਾਰਨਾਮਿਆਂ ਨੂੰ ਦੁਰਾਇਆ ਜਾਇਆ ਕਰੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement