
ਸੂਰਮਾ ਰਿਲੀਜ਼ ਕੀ ਹੋਈ ਹਰ ਪਾਸੇ ਦਿਲਜੀਤ ਦਿਲਜੀਤ ਹੋ ਰਹੀ ਹੈ ਤੇ ਹੋਵੇ ਵੀ ਕਿਓਂ ਨਾ ਆਪਣੀ ਬੇਹਤਰੀਨ ਅਦਾਕਾਰੀ ਨਾਲ ਦਿਲਜੀਤ ਨੇ ਸਭ ਦਾ ਦਿਲ ਜੋ ਜਿੱਤ ਲਿਆ ਹੈ......
ਸੂਰਮਾ ਰਿਲੀਜ਼ ਕੀ ਹੋਈ ਹਰ ਪਾਸੇ ਦਿਲਜੀਤ ਦਿਲਜੀਤ ਹੋ ਰਹੀ ਹੈ ਤੇ ਹੋਵੇ ਵੀ ਕਿਓਂ ਨਾ ਆਪਣੀ ਬੇਹਤਰੀਨ ਅਦਾਕਾਰੀ ਨਾਲ ਦਿਲਜੀਤ ਨੇ ਸਭ ਦਾ ਦਿਲ ਜੋ ਜਿੱਤ ਲਿਆ ਹੈ। ਪਰ ਸੂਰਮਾ ਰਿਲੀਜ਼ ਹੋਣ ਦੇ ਨਾਲ ਹੀ ਦਿਲਜੀਤ ਦੋਸਾਂਝ ਲਈ ਇੱਕ ਹੋਰ ਚੰਗੀ ਖ਼ਬਰ ਆਈ ਹੈ। ਤੇ ਇਹ ਖੁਸ਼ਖ਼ਬਰੀ ਮੈਡਮ ਤੁਸਾਦ ਮਿਊਜ਼ੀਅਮ ਦਿੱਲੀ ਨੇ ਆਪਣੇ ਟਵਿਟਰ ਹੈਂਡਲ ਉੱਤੇ ਇੱਕ ਟਵੀਟ ਦੇ ਜ਼ਰੀਏ ਰਿਵੀਲ ਕੀਤੀ ਹੈ। ਮਿਊਜ਼ੀਅਮ ਵਲੋਂ ਕੀਤੇ ਗਏ ਟਵੀਟ 'ਚ ਲਿਖਿਆ ਗਿਆ ਹੈ ਕਿ ਪੰਜਾਬ ਦਾ ਇਹ ਪੁੱਤਰ ਛੇਤੀ ਹੀ ਮੈਡਮ ਤੁਸਾਦ ਮਿਊਜ਼ੀਅਮ 'ਚ ਦਮਦਾਰ ਤੀਰਕੇ ਨਾਲ ਏੰਟਰੀ ਲਵੇਗਾ।
Diljit Dosanjh
ਪੋਸਟ ਵਿੱਚ ਅੱਗੇ ਲਿਖਿਆ ਹੈ - ਕਿ ਕੀ ਤੁਸੀਂ ਅਂਦਾਜ਼ਾ ਲਗਾ ਸਕਦੇ ਹੋਂ ਕਿ ਕਿਸਦਾ ਮਾਪ ਲਿਆ ਜਾਵੇਗਾ। ਜੀ ਹਾਂ ਬਿਲਕੁਲ ਸਹੀ ਸਮਝੇ ਤੁਸੀਂ, ਸਾਡੇ ਪੰਜਾਬ ਦੇ ਬਾਲੀਵੁੱਡ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦਾ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਪੁਤਲਾ ਲਗਾਇਆ ਜਾਵੇਗਾ। ਮੈਡਮ ਤੁਸਾਦ ਵਲੋਂ ਇਸ ਦਾ ਸੰਕੇਤ ਅਧਿਕਾਰਕ ਟਵਿੱਟਰ ਹੈਂਡਲ 'ਤੇ ਦਿੱਤਾ ਗਿਆ ਹੈ। ਹੋਰ ਤੇ ਹੋਰ ਇਸ ਐਤਵਾਰ ਨੂੰ ਮੈਡਮ ਤੁਸਾਦ ਦੀ ਟੀਮ ਇਸ ਕਲਾਕਾਰ ਦੀ ਮਾਪ ਵੀ ਲਵੇਗੀ। ਹਾਲਾਂਕਿ ਮੈਡਮ ਤੁਸਾਦ ਵਲੋਂ ਅਜੇ ਇਸ ਬਾਰੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।
Madame Tussauds Delhi
ਇਸ ਟਵੀਟ ਦੇ ਨਾਲ ਪੱਗ ਪਹਿਨੇ ਅਤੇ ਸੰਨ ਗਲਾਸੇਸ ਲਗਾਇਆ ਹੋਇਆ ਇਕ ਕੈਰੀਕੇਚਰ ਵੀ ਪੋਸਟ ਕੀਤਾ ਗਿਆ ਹੈ। ਤੇ ਨਾਲ ਹੀ ਦਿਲਜੀਤ ਦੇ ਗੀਤਾਂ ਨੂੰ ਵੀ ਬੜੇ ਹੀ ਵਧੀਆ ਢੰਗ ਨਾਲ ਇਕ ਵਾਕ ਵਿਚ ਪਰੋਇਆ ਗਿਆ ਹੈ। ਚਲੋ ਜੀ ਇਹ ਤਾਂ ਸਾਰੇ ਫੈਂਜ਼ਜ਼ ਲਈ ਤੇ ਖ਼ੁਦ ਦਿਲਜੀਤ ਲਈ ਬੜੀ ਖੁਸ਼ੀ ਦੀ ਗੱਲ ਹੈ। ਤੇ ਉਪਰੋਂ ਉਨ੍ਹਾਂ ਦੀ ਫ਼ਿਲਮ 'ਸੂਰਮਾ' ਦੀਆਂ ਗੁੱਡੀਆਂ ਵੀ ਪੂਰੀਆਂ ਚੜਿਆਂ ਹੋਈਆਂ ਹਨ। ਚੜ੍ਹਨ ਵੀ ਕਿਓਂ ਨਾਂ ਫ਼ਲਿੱਕਰ ਸਿੰਘ ਦੀ ਤਰ੍ਹਾਂ ਪ੍ਰਫੈਕਟ ਹਾਕੀ ਖ਼ਿਡਾਰੀ ਬਣਨ ਲਈ ਦਿਲਜੀਤ ਨੇ ਰੋਜ਼ਾਨਾ 12 ਘੰਟੇ ਹਾਕੀ ਦੀ ਪ੍ਰੈਕਟਿਸ ਕੀਤੀ ਸੀ।
Diljit Dosanjh wax statue
ਫ਼ਿਲਮ ਵਿੱਚ ਸੰਦੀਪ ਸਿੰਘ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਦਿਲਜੀਤ ਦੋਸਾਂਝ ਨੇ ਸ਼ਾਨਦਾਰ ਢ਼ੰਗ ਨਾਲ ਉਤਾਰਿਆ ਹੈ। ਦਿਲਜੀਤ ਦੇ ਇਲਾਵਾ ਫ਼ਿਲਮ ਵਿਚ ਤਾਪਸੀ ਪੰਨੂ, ਅੰਗਦ ਬੇਦੀ ਅਤੇ ਕੁਲਭੂਸ਼ਣ ਖਰਬੰਦਾ, ਵਿਜੇ ਰਾਜ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਏ। ਖੈਰ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਪੰਜਾਬ ਦਾ ਇਹ ਸੂਰਮਾ ਇਸੇ ਤਰਾਂਹ ਪੂਰੇ ਵਿਸ਼ਵ 'ਚ ਵਾਹ-ਵਾਈ ਖੱਟਦੇ ਹੋਏ ਸਾਡੇ ਪੰਜਾਬ ਦਾ ਨਾਮ ਹੋਰ ਰੋਸ਼ਨ ਕਰੇ 'ਤੇ ਪੰਜਾਬੀਆਂ ਦੇ ਮਾਣ ਚ' ਵਾਧਾ ਕਰਦਾ ਰਹੇ।