ਔਰਤ ਨੇ ਬੱਚਾ ਨਾ ਹੋਣ ਦੁਖੋਂ ਲਿਆ ਫਾਹਾ
Published : Jul 28, 2019, 7:59 pm IST
Updated : Jul 28, 2019, 7:59 pm IST
SHARE ARTICLE
Woman commits suicide at Sahnewal
Woman commits suicide at Sahnewal

ਵਿਆਹ ਦੇ ਲਗਭਗ 10 ਸਾਲ ਬਾਅਦ ਵੀ ਔਲਾਦ ਨਾ ਹੋਣ ਕਾਰਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਔਰਤ

ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਕਸਬਾ ਸਾਹਨੇਵਾਲ ਵਿਖੇ ਬੜੀ ਦਰਦਨਾਕ ਘਟਨਾ ਵਾਪਰਨ ਦੀ ਖ਼ਬਰ ਹੈ। ਵਿਆਹ ਦੇ ਲਗਭਗ 10 ਸਾਲ ਬਾਅਦ ਵੀ ਔਲਾਦ ਨਾ ਹੋਣ ਕਾਰਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਈ ਇਕ ਵਿਆਹੁਤਾ ਵਲੋਂ ਅਪਣੇ ਘਰ ਦੇ ਦਰਵਾਜ਼ੇ ਦੀ ਗਰਿੱਲ ਨਾਲ ਫਾਹ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ 174 ਦੀ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ।

Police arrest lover for provoking girlfriend for suicideSuicide

ਜਾਣਕਾਰੀ ਅਨੁਸਾਰ ਥਾਣੇਦਾਰ ਸਾਧੂ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਮ੍ਰਿਤਕਾ ਬਿੰਦੂ ਵੰਦਨਾ ਦੇ ਪਿਤਾ ਬਲੀ ਰਾਮ ਵਾਸੀ ਚੈਨਮੀ ਊਨਾ ਹਿਮਾਚਲ ਪ੍ਰਦੇਸ਼ ਨੇ ਦਸਿਆ ਕਿ ਉਸ ਦੀ ਲੜਕੀ ਦਾ ਵਿਆਹ 10 ਸਾਲ ਪਹਿਲਾਂ ਵਰਿੰਦਰ ਕੁਮਾਰ ਵਾਸੀ ਨਿਊ ਗਣਪਤੀ ਕਾਲੋਨੀ, ਮਾਡਲ ਟਾਊਨ ਸਾਹਨੇਵਾਲ ਨਾਲ ਹੋਇਆ ਸੀ।

Suicide Case Suicide

ਵਿਆਹ ਤੋਂ ਬਾਅਦ ਉਸਦੀ ਲੜਕੀ ਦੇ ਔਲਾਦ ਨਹੀਂ ਸੀ, ਜਿਸ ਕਾਰਣ ਉਨ੍ਹਾਂ ਨੇ ਇਕ 8 ਮਹੀਨੇ ਦੀ ਬੱਚੀ ਨੂੰ ਗੋਦ ਲੈ ਲਿਆ ਸੀ ਪਰ ਫਿਰ ਵੀ ਔਲਾਦ ਨਾ ਹੋਣ ਦਾ ਦੁੱਖ ਉਸਦੀ ਲੜਕੀ ਦੇ ਦਿਲ 'ਚੋਂ ਨਿਕਲ ਨਹੀਂ ਸੀ ਰਿਹਾ, ਜਿਸ ਕਾਰਨ ਉਸਨੇ ਚੁੰਨੀ ਨਾਲ ਫਾਹ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦਾ ਪਤੀ ਮਾਛੀਵਾੜਾ ਸਥਿਤ ਸ਼ਿਵਾ ਫ਼ੈਕਟਰੀ 'ਚ ਕੰਮ ਕਰਦਾ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement