ਮਮਦੋਟ ਤੇ ਫਿਰੋਜ਼ਪੁਰ ‘ਚ ਨਾਮਜ਼ਦਗੀ ਪੱਤਰ ਭਰਨ ਨੂੰ ਲੈ ਕੇ ਆਖ਼ਰੀ ਦਿਨ ਵੀ ਹੋਈਆਂ ਝੜਪਾਂ
Published : Dec 20, 2018, 6:37 pm IST
Updated : Dec 20, 2018, 6:37 pm IST
SHARE ARTICLE
Clash Between Congress And Akali-BJP Leaders In Firozpur
Clash Between Congress And Akali-BJP Leaders In Firozpur

ਪੰਜਾਬ ਦੇ ਫਿਰੋਜ਼ਪੁਰ ਵਿਚ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਮਮਦੋਟ ਅਤੇ ਫਿਰੋਜ਼ਪੁਰ ਵਿਚ ਕਾਂਗਰਸੀ ਅਤੇ ਅਕਾਲੀ-ਭਾਜਪਾ ਦੇ...

ਫਿਰੋਜ਼ਪੁਰ (ਸਸਸ) : ਪੰਜਾਬ ਦੇ ਫਿਰੋਜ਼ਪੁਰ ਵਿਚ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਮਮਦੋਟ ਅਤੇ ਫਿਰੋਜ਼ਪੁਰ ਵਿਚ ਕਾਂਗਰਸੀ ਅਤੇ ਅਕਾਲੀ-ਭਾਜਪਾ ਦੇ ਵਿਚ ਹਿੰਸਕ ਝੜਪ ਹੋ ਗਈ। ਝੜਪ ਵਿਚ ਦਸ ਲੋਕ ਜ਼ਖ਼ਮੀ ਹੋ ਗਏ। ਫਿਰੋਜ਼ਪੁਰ ਵਿਚ ਕੁੱਝ ਸ਼ਰਾਰਤੀ ਤੱਥਾਂ ਨੇ ਹਮਲਾ ਕਰ ਕੇ ਪੰਜਾਬ ਪੁਲਿਸ ਦੇ ਇਕ ਕਮਾਂਡੋ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਕਮਾਂਡੋ ਦੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ।

ਪੁਲਿਸ ਨੂੰ ਮਮਦੋਟ ਵਿਚ ਭੀੜ ਖਦੇੜਨ ਲਈ ਲਾਠੀ ਚਾਰਜ ਕਰਨਾ ਪਿਆ। ਬਲਾਕ ਘੱਲ ਖ਼ੁਰਦ ਵਿਚ ਪੁਲਿਸ ਨੇ ਕਈ ਵਾਹਨਾਂ ਵਿਚੋਂ ਤੇਜ਼ਧਾਰ ਹਥਿਆਰ ਅਤੇ ਲਾਠੀਆਂ ਬਰਾਮਦ ਕੀਤੀਆਂ ਹਨ। ਫਿਰੋਜ਼ਪੁਰ ਦੇ ਪਾਲੀਟੈਕਨਿਕ ਕਾਲਜ ਵਿਚ ਨਾਮਜ਼ਦਗੀ ਪੱਤਰ ਭਰਨ ਦੇ ਦੌਰਾਨ ਕੁੱਝ ਹਿੰਸਕ ਲੋਕਾਂ ਨੇ ਪੰਜਾਬ ਪੁਲਿਸ ਦੇ ਇਕ ਕਮਾਂਡੋ ਨੂੰ ਬੁਰੀ ਤਰ੍ਹਾਂ ਕੁੱਟ ਕੇ ਜ਼ਖ਼ਮੀ ਕਰ ਦਿਤਾ। ਜ਼ਖ਼ਮੀ ਹਾਲਤ ਵਿਚ ਉਸ ਨੂੰ ਸਥਾਨਿਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਉੱਥੇ ਉਸ ਦੀ ਨਾਜ਼ੁਕ ਹਾਲਤ ਵੇਖ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਰੈਫ਼ਰ ਕਰ ਦਿਤਾ ਗਿਆ ਹੈ। ਇਸੇ ਤਰ੍ਹਾਂ ਬਲਾਕ ਮਮਦੋਟ ਵਿਚ ਵੀ ਨਾਮਜ਼ਦਗੀ ਪੱਤਰ ਭਰਨ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ-ਭਾਜਪਾ ਸਮੱਰਥਕ ਆਪਸ ਵਿਚ ਭਿੜ ਗਏ। ਇਸ ਵਾਰਦਾਤ ਵਿਚ ਲਗਭੱਗ ਦਸ ਲੋਕ ਜ਼ਖ਼ਮੀ ਹੋ ਗਏ। ਮਮਦੋਟ ਵਿਚ ਸ਼ਰਾਰਤੀ ਤੱਥਾਂ ਨੇ ਇਕ ਕਾਰ ਦੇ ਸ਼ੀਸ਼ੇ ਤੋੜ ਦਿਤੇ। ਇਸੇ ਤਰ੍ਹਾਂ ਬਲਾਕ ਘੱਲ ਖ਼ੁਰਦ ਵਿਚ ਵੀ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਲਈ ਕੁੱਝ ਸ਼ਰਾਰਤੀ ਤੱਥਾਂ ਨੇ ਅਪਣੇ ਵਾਹਨਾਂ ਵਿਚ ਤੇਜ਼ਧਾਰ ਹਥਿਆਰ ਅਤੇ ਬੇਸਬਾਲ ਰੱਖੇ ਹੋਏ ਸਨ।

ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਕਿ ਕਾਰਾਂ ਵਿਚ ਤੇਜ਼ਧਾਰ ਹਥਿਆਰ ਅਤੇ ਲਾਠੀਆਂ ਪਈਆਂ ਹਨ। ਪੁਲਿਸ ਨੇ ਘਟਨਾ ਸਥਾਨ ਉਤੇ ਪਹੁੰਚ ਕੇ ਵਾਹਨਾਂ ਦੀ ਤਲਾਸ਼ੀ ਲਈ ਅਤੇ ਵਾਹਨਾਂ ਵਿਚੋਂ ਤੇਜ਼ਧਾਰ ਹਥਿਆਰ ਅਤੇ ਲਾਠੀਆਂ ਬਰਾਮਦ ਕੀਤੀਆਂ। ਬਲਾਕ ਘੱਲ ਖ਼ੁਰਦ ਵਿਚ ਇਕ ਵਿਅਕਤੀ ਨੇ ਨਾਮਜ਼ਦਗੀ ਪੱਤਰਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੁਲਿਸ ਨੇ ਉਸ ਨੂੰ ਕੁੱਟ ਕੇ ਉਥੋਂ ਭਜਾ ਦਿਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM
Advertisement