
ਕੈਮਰੂਨ ਦੇ ਅਸ਼ਾਂਤ ਉੱਤਰ-ਪੱਛਮੀ ਐਂਗਲੋਫੋਨ ਖੇਤਰ ਵਿਚ ਹੋਈ ਝੜਪ ਵਿਚ 22 ਲੋਕਾਂ ਦੀ ਮੌਤ ਹੋ ਗਈ| ਇਕ ਵਿਰੋਧੀ ਸਾਂਸਦ ਨੇ ਇਹ........
ਯੋਂਡ, 27 ਮਈ (ਏਜੰਸੀ) ਕੈਮਰੂਨ ਦੇ ਅਸ਼ਾਂਤ ਉੱਤਰ-ਪੱਛਮੀ ਐਂਗਲੋਫੋਨ ਖੇਤਰ ਵਿਚ ਹੋਈ ਝੜਪ ਵਿਚ 22 ਲੋਕਾਂ ਦੀ ਮੌਤ ਹੋ ਗਈ| ਇਕ ਵਿਰੋਧੀ ਸਾਂਸਦ ਨੇ ਇਹ ਜਾਣਕਾਰੀ ਦਿੱਤੀ| ਵਿਰੋਧੀ ਸੋਸ਼ਲ ਡੇਮੋਕਰੇਟਿਕ ਫਰੰਟ ਦੇ ਇਕ ਮੈਂਬਰ ਨਜੀ ਤੁਮਾਸਾਂਗ ਨੇ ਦੱਸਿਆ ਕਿ ਮੇਨਕਾ ਵਿਚ ਹੋਈ ਝੜਪ ਵਿਚ ਸ਼ੁੱਕਰਵਾਰ ਨੂੰ 22 ਲੋਕਾਂ ਦੀ ਮੌਤ ਹੋ ਗਈ| ਉੱਤਰ ਪੱਛਮੀ ਖੇਤਰ ਅਤੇ ਦੱਖਣ ਪੱਛਮੀ ਖੇਤਰ ਵਿਚ ਐਂਗਲੋਫੋਨ ਦੇ ਵੱਖਵਾਦੀਆਂ ਅਤੇ ਸਰਕਾਰੀ ਬਲਾਂ ਦੇ ਵਿਚ ਰੋਜ਼ਾਨਾ ਝੜਪ ਹੁੰਦੀ ਹੈ| ਇੱਥੇ ਸਾਲ 2016 ਤੋਂ ਸੰਕਟ ਦੀ ਹਾਲਤ ਬਣੀ ਹੋਈ ਹੈ|