
ਖ਼ਤਰਨਾਕ ਗੈਂਗਸਟਰ ਹੈਰੀ ਚੀਮਾ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਗੈਂਗਸਟਰ ਨੂੰ ਪੁਲਿਸ ਨੇ ਦੋ ਦਿਨ ਪਹਿਲਾਂ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਚੀਮਾ ਦੀ ...
ਚੰਡੀਗੜ੍ਹ (ਸਸਸ) : - ਖ਼ਤਰਨਾਕ ਗੈਂਗਸਟਰ ਹੈਰੀ ਚੀਮਾ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਗੈਂਗਸਟਰ ਨੂੰ ਪੁਲਿਸ ਨੇ ਦੋ ਦਿਨ ਪਹਿਲਾਂ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਚੀਮਾ ਦੀ ਗ੍ਰਿਫ਼ਤਾਰੀ ਇੰਡਸਟਰੀਅਲ ਏਰੀਆ ਫੇਸ - 1 ਖੇਤਰ ਤੋਂ ਹੋਈ ਸੀ। ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਹੈਰੀ ਚੀਮਾ ਉੱਥੇ ਇਕ ਹੋਟਲ 'ਚ ਮੌਜੂਦ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਹੋਟਲ 'ਤੇ ਛਾਪੇਮਾਰੀ ਕੀਤੀ ਤਾਂ ਖ਼ੁਦ ਨੂੰ ਫਸਦਾ ਵੇਖ ਗੈਂਗਸਟਰ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੇਠਾਂ ਡਿੱਗ ਗਿਆ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ।