ਚੰਡੀਗੜ੍ਹ ਬਣਿਆ ਗੈਂਗਸਟਰਾਂ ਲਈ ਸਭ ਤੋਂ ਸੁਰੱਖਿਅਤ ਡੇਰਾ 
Published : Dec 19, 2018, 1:26 pm IST
Updated : Apr 10, 2020, 11:12 am IST
SHARE ARTICLE
ਗੈਂਗਸਟਰ ਰਿੰਦਾ ਅਤੇ ਬਾਬਾ
ਗੈਂਗਸਟਰ ਰਿੰਦਾ ਅਤੇ ਬਾਬਾ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਗੈਂਗਸਟਰਾਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਬਣ ਗਈ ਹੈ। ਪਿਛਲੇ ਕੁਝ ਮਹੀਨਿਆਂ ਵਿਚ ਹੋਈਆਂ ਗ੍ਰਿਫਤਾਰੀਆਂ....

ਚੰਡੀਗੜ੍ਹ (ਭਾਸ਼ਾ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਗੈਂਗਸਟਰਾਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਬਣ ਗਈ ਹੈ। ਪਿਛਲੇ ਕੁਝ ਮਹੀਨਿਆਂ ਵਿਚ ਹੋਈਆਂ ਗ੍ਰਿਫਤਾਰੀਆਂ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਪੰਜਾਬ ਦੇ ਗੈਂਗਸਟਰ ਚੰਡੀਗੜ੍ਹ ਵਿਚ ਆ ਕੇ ਬਿਨ੍ਹਾ ਕਿਸੇ ਡਰ ਤੋਂ ਐਸ਼ੋ-ਅਰਾਮ ਦੀ ਜ਼ਿੰਦਗੀ ਬਿਤਾਉਂਦੇ ਹਨ ਅਤੇ ਇਸੇ ਪਿੱਛੇ ਚੰਡੀਗੜ੍ਹ ਇੰਟੈਲੀਜੈਂਸੀ ਦੀ ਨਾਕਾਮੀ ਦਾ ਬਹੁਤ ਵੱਡਾ ਹੱਥ ਹੈ।  ਹਾਲ ਹੀ ਵਿਚ ਵਾਪਰੀ ਸ਼ਾਰਪ ਸ਼ੂਟਰ ਗੈਂਗਸਟਰ ਹੈਰੀ ਚੀਮਾ ਦੀ ਘਟਨਾ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੰਡੀਗੜ੍ਹ ਪੁਲਿਸ ਇਨ੍ਹਾਂ ਗੈਂਗਸਟਰਾਂ ਪ੍ਰਤੀ ਕਿੰਨੀ ਕੁ ਸੁਚੇਤ ਹੈ।

ਇਹ ਗੱਲ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਗੈਂਗਸਟਰ ਹੈਰੀ ਚੀਮਾ ਇੰਡਸਟਰੀਅਲ ਏਰੀਆ ਪੁਲਿਸ ਸਟੇਸ਼ਨ ਤੋਂ ਕੁਝ ਕਦਮ ਦੀ ਦੂਰੀ 'ਤੇ ਸਥਿਤ ਹੋਟਲ ਵਿਚ ਬਹੁਤ ਅਰਾਮ ਨਾਲ ਰਹਿ ਰਿਹਾ ਸੀ, ਪਰ ਪੁਲਿਸ ਘੂਕ ਸੁੱਤੀ ਪਈ ਸੀ। ਪੰਜਾਬ ਪੁਲਿਸ ਵੱਲੋਂ ਤਸਵੀਰ ਸਮੇਤ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਅਤੇ ਹੈਰੀ ਚੀਮਾ ਨੂੰ ਗ੍ਰਿਫਤਾਰ ਕੀਤਾ। ਖੈਰ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਜਿਸ ਵਿਚ ਚੰਡੀਗੜ੍ਹ ਦੀ ਇੰਟੈਲੀਜੈਂਸੀ ਦੀ ਨਾਕਾਮੀ ਸਾਹਮਣੇ ਆਈ ਹੋਵੇ, ਇਸ ਤੋਂ ਪਹਿਲਾਂ ਗੈਂਗਸਟਰ ਹਰਿੰਦਰ ਸਿੰਘ ਰਿੰਦਾ ਵੀ ਕਈ ਦਿਨ ਮਾਊਂਟਵਿਉ ਹੋਟਲ ਵਿਚ ਰਿਹਾ ਸੀ

 

ਪਰ ਚੰਡੀਗੜ੍ਹ ਪੁਲਿਸ ਇਸ ਗੱਲ ਤੋਂ ਬੇਖਬਰ ਸੀ ਅਤੇ ਗੈਂਗਸਟਰ ਦਿਲਪ੍ਰੀਤ ਬਾਬਾ ਵੀ ਤਕਰੀਬਨ ਇੱਕ ਸਾਲ ਤੱਕ ਚੰਡੀਗੜ੍ਹ ਪੁਲਿਸ ਦੀ ਨੱਕ ਹੇਠਾਂ ਰਹਿੰਦਾ ਰਿਹਾ ਪਰ ਪੁਲਿਸ ਬਿਲਕੁਲ ਅਣਜਾਣ ਸੀ। ਇਹ ਤਾ ਸਿਰਫ ਉਹ ਗੈਂਗਸਟਰ ਨੇ ਜਿਨ੍ਹਾਂ ਦਾ ਚੰਡੀਗੜ੍ਹ ਪੁਲਿਸ ਨੂੰ ਪਤਾ ਲੱਗਾ ਅਤੇ ਪੁਲਿਸ ਨੇ ਕਾਰਵਾਈ ਕਰ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ, ਪਰ ਪਤਾ ਨਹੀਂ ਅਨੇਕਾਂ ਹੋਰ ਕਿੰਨੇ ਕੁ ਗੈਂਗਸਟਰ ਹਨ ਜੋ ਦਹਿਸ਼ਤਗਰਦੀ ਫੈਲਾ ਕੇ ਚੰਡੀਗੜ੍ਹ ਇੰਟੈਲੀਜੈਂਸੀ ਦੀਆਂ ਅੱਖਾਂ ਵਿਚ ਘੱਟਾ ਪਾ ਚੰਡੀਗੜ੍ਹ 'ਚ ਡੇਰਾ ਲੈ ਕੇ ਬੈਠੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement