
ਘਰ ਤੋਂ ਦੁੱਧ ਲੈਣ ਨਿਕਲਿਆ ਸੀ ਰਿਟਾਇਰਡ ਏ.ਐਸ.ਆਈ. ਮੋਟਰਸਾਈਕਲ ਸਵਾਰ ਨੇ ਪਿੱਛਾ ਕਰ 12 ਬੋਰ ਨਾਲ ਕੀਤੇ ਫਾਇਰ
ਬਠਿੰਡਾ : ਦੇਰ ਸ਼ਾਮ ਬਠਿੰਡਾ ਦੇ ਭੀੜਭਾੜ ਵਾਲੇ ਇਲਾਕੇ ਮੁਲਤਾਨੀਆ ਰੋਡ ’ਤੇ ਡੀ.ਡੀ. ਮਿੱਤਲ ਟਾਵਰ ਦੇ ਸਾਹਮਣੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਵੱਲੋਂ ਰਿਟਾਇਰਡ ਏ.ਐਸ.ਆਈ. ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਬਠਿੰਡਾ ਦੇ 48 ਵਾਰਡ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਇਸ ਦੌਰਾਨ ਹੀ ਲੈਨ ਤੋਂ ਪਾਰ ਇਲਾਕੇ ਵਿੱਚ ਵਾਪਰੀ ਇਸ ਘਟਨਾ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਕੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਐਸ.ਪੀ.ਡੀ. ਨਰਿੰਦਰ ਸਿੰਘ ਨੇ ਦੱਸਿਆ ਕਿ ਰਿਟਾਇਰਡ ਏ.ਐਸ.ਆਈ. ਓਮ ਪ੍ਰਕਾਸ਼ ਘਰੋਂ ਦੁੱਧ ਲੈਣ ਲਈ ਆਏ ਸਨ ਇਸ ਦੌਰਾਨ ਇੱਕ ਮੋਟਰਸਾਈਕਲ ਤੇ ਆਏ ਨੌਜਵਾਨ ਵੱਲੋਂ ਏ.ਐਸ.ਆਈ. ਓਮ ਪ੍ਰਕਾਸ਼ ਦਾ ਪਿੱਛਾ ਕਰ ਉਸ ਦੇ ਦੋ 12 ਬੋਰ ਰਾਈਫਲ ਨਾਲ ਫਾਇਰ ਕੀਤੇ ਗਏ। ਇਸ ਘਟਨਾ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਅਤੇ ਰਿਟਾਇਰਡ ਏ.ਐਸ.ਆਈ. ਓਮ ਪ੍ਰਕਾਸ਼ ਨੂੰ ਜਦੋਂ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਜਾਇਆ ਗਿਆ ਤਾਂ ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਗਠਨ ਕੀਤਾ ਗਿਆ ਹੈ।