
ਕੈਪਟਨ ਨੇ ਟਵੀਟ ਕਰਕੇ ਲੋਕਾਂ ਨੂੰ ਅਪਣੀਆਂ ਸ਼ਿਕਾਇਤਾਂ ਤੇ ਸਵਾਲ ਭੇਜਣ ਲਈ ਕਿਹਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ‘ਟਵਿੱਟਰ ਹੈਂਡਲ’ ਦੇ ਜ਼ਰੀਏ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਇਸ ਸਬੰਧੀ ਕੈਪਟਨ ਨੇ ਟਵੀਟ ਕਰਕੇ ਲੋਕਾਂ ਨੂੰ ਅਪਣੀਆਂ ਸ਼ਿਕਾਇਤਾਂ ਤੇ ਸਵਾਲ ਭੇਜਣ ਲਈ ਕਿਹਾ ਹੈ। ਇਸ ਤੋਂ ਇਲਾਵਾ ਕੈਪਟਨ ਨੇ ਟਵੀਟ ਵਿਚ ਲਿਖਿਆ ਹੈ ਕਿ ‘ਪੰਜਾਬ ਦੇ ਪਹਿਲੇ ਟਵਿੱਟਰ ਚੌਪਾਲ ਦੇ ਜ਼ਰੀਏ ਮੈਂ ਤੁਹਾਡੇ ਤੱਕ ਪੁੱਜਾਂਗਾ, ਤੁਸੀਂ ਅਪਣੇ ਸਵਾਲਾਂ ਨਾਲ ਹੈਸ਼ਟੈਗ ‘ਕੈਪਟਨ ਦੀ ਚੌਪਾਲ’ ’ਤੇ ਮੈਨੂੰ ਟਵੀਟ ਕਰ ਸਕਦੇ ਹੋ।
Will be reaching out to you through Punjab's first #TwitterChaupal. You can tweet to me using #CaptainDiChaupal with your questions. I'll be answering your questions and concerns on 21st April as I address various issues the old-fashioned way using new-age technology. pic.twitter.com/aWenbGuaiU
— Capt.Amarinder Singh (@capt_amarinder) April 19, 2019
ਉਨ੍ਹਾਂ ਲਿਖਿਆ ਕਿ ਮੈਂ 21 ਅਪ੍ਰੈਲ ਨੂੰ ਤੁਹਾਡੇ ਸਵਾਲਾਂ ਤੇ ਸ਼ਿਕਾਇਤਾਂ ਦਾ ਜਵਾਬ ਦੇਵਾਂਗਾ ਕਿਉਂਕਿ ਮੈਂ ਨਵੇਂ ਜ਼ਮਾਨੇ ਦੀ ਤਕਨੀਕ ਦੀ ਵਰਤੋਂ ਕਰਦੇ ਹੋਏ ਪੁਰਾਣੇ ਜ਼ਮਾਨੇ ਦੇ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਦਾ ਹਾਂ'।