ਪੀਜੀਆਈ ਤੋਂ 48 ਕੋਰੋਨਾ ਮਰੀਜ਼ਾਂ ਨੂੰ ਮਿਲੀ ਛੁੱਟੀ
Published : May 21, 2020, 7:27 am IST
Updated : May 21, 2020, 7:27 am IST
SHARE ARTICLE
file photo
file photo

ਪੀਜੀਆਈ ਤੋਂ ਬੁੱਧਵਾਰ ਇਕ ਚੰਗੀ ਖ਼ਬਰ ਆਈ। ਪਹਿਲੀ ਵਾਰ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਰੀਜ਼ਾਂ.....

ਚੰਡੀਗੜ੍ਹ: ਪੀਜੀਆਈ ਤੋਂ ਬੁੱਧਵਾਰ ਇਕ ਚੰਗੀ ਖ਼ਬਰ ਆਈ। ਪਹਿਲੀ ਵਾਰ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਬੁੱਧਵਾਰ ਨੂੰ 48 ਕੋਰੋਨਾ ਪਾਜੇਟਿਵ ਲੋਕਾਂ ਨੂੰ ਠੀਕ ਹੋਣ ਤੇ ਇਕੱਠੇ ਡਿਸਚਾਰਜ ਕਰ ਦਿਤਾ ਗਿਆ। ਇਕੱਠੇ ਇੰਨੀ ਵੱਡੀ ਗਿਣਤੀ ਵਿਚ ਮਰੀਜਾਂ ਨੂੰ ਹੁਣ ਤਕ ਇੱਥੋਂ ਡਿਸਚਾਰਜ ਨਹੀਂ ਕੀਤਾ ਗਿਆ ਸੀ।

Corona Virusphoto

ਇਨ੍ਹਾਂ ਵਿਚੋਂ ਤਿੰਨ ਲੋਕਾਂ ਨੂੰ ਘਰ ਭੇਜ ਦਿਤਾ ਗਿਆ ਹੈ ਜਦੋਂਕਿ ਬਾਕੀ 45 ਨੂੰ ਸੈਕਟਰ - 22 ਦੇ ਸੂਦ ਭਵਨ ਵਿਚ ਸੱਤ ਦਿਨ ਲਈ ਕਵਾਰੰਟਾਇਨ ਕੀਤਾ ਗਿਆ ਹੈ। ਕਵਾਰੰਟਾਇਨ ਦਾ ਸਮਾਂ ਪੂਰਾ ਕਰਨ ਦੇ ਬਾਅਦ ਇਨ੍ਹਾਂ ਨੂੰ ਵੀ ਘਰ ਭੇਜ ਦਿਤਾ ਜਾਵੇਗਾ। 45 ਲੋਕਾਂ ਨੇ ਪੀਜੀਆਈ ਵਿਚ 14 ਦਿਨ ਦਾ ਕਵਾਰੰਟਾਇਨ ਦਾ ਸਮਾਂ ਆਇਸੋਲੇਸ਼ਨ ਵਾਰਡ ਵਿਚ ਪੂਰਾ ਕੀਤਾ ਹੈ। ਇਸ ਦੌਰਾਨ ਇਨ੍ਹਾ ਵਿਚੋਂ ਕਿਸੇ ਵਿਚ ਵੀ ਕੋਰੋਨਾ  ਦੇ ਲੱਛਣ ਸਾਹਮਣੇ ਨਹੀਂ ਆਏ ਹਨ।  

Corona Virusphoto

ਇਨ੍ਹਾ ਤਿੰਨ ਲੋਕਾਂ ਨੂੰ ਭੇਜਿਆ ਘਰ
ਜਿਨ੍ਹਾਂ ਤਿੰਨ ਲੋਕਾਂ ਨੂੰ ਘਰ ਭੇਜਿਆ ਗਿਆ ਹੈ ,ਉਨ੍ਹਾਂ ਵਿਚ ਇਕ ਮਹਿਲਾ , ਇਕ ਮੁਟਿਆਰ ਅਤੇ ਇਕ ਬੱਚਾ ਸ਼ਾਮਲ ਹੈ। 50 ਸਾਲ ਦੀ ਮਹਿਲਾ ਕਲਾਵਤੀ , 10 ਸਾਲ ਦੇ ਸ਼ਿਵਮ ਅਤੇ 16 ਸਾਲ ਦੀ ਮੁਟਿਆਰ ਪ੍ਰਿਆ ਨੂੰ ਘਰ ਭੇਜਿਆ ਗਿਆ ਹੈ।  

Corona Virusphoto

ਦੋ ਬੈਚ ਵਿਚ ਕੀਤਾ 45 ਲੋਕਾਂ ਨੂੰ ਡਿਸਚਾਰਜ
45 ਲੋਕਾਂ ਨੂੰ ਦੋ ਬੈਚ ਵਿਚ ਪੀਜੀਆਈ ਤੋਂ ਡਿਸਚਾਰਜ ਕੀਤਾ ਗਿਆ। ਸਵੇਰੇ 11 ਵਜੇ 18 ਲੋਕਾਂ ਨੂੰ ਡਿਸਚਾਰਜ ਕਰਕੇ ਸੂਦ ਭਵਨ ਭੇਜਿਆ ਗਿਆ। ਇਨ੍ਹਾ ਵਿਚ ਸੱਤ ਮਰਦ ਅਤੇ 11 ਔਰਤਾਂ ਸ਼ਾਮਲ ਹਨ। ਦੁਪਹਿਰ 3 ਵਜੇ 27 ਲੋਕਾਂ ਨੂੰ ਸੂਦ ਭਵਨ ਭੇਜਿਆ ਗਿਆ ।

Coronavirusphoto

 ਇਨ੍ਹਾ ਵਿਚ 14 ਮਰਦ ਅਤੇ 13 ਔਰਤਾਂ ਸ਼ਾਮਲ ਹਨ।ਸਿਹਤ ਅਤੇ ਪਰਵਾਰ ਭਲਾਈ ਮੰਤਰਾਲਾ ਦੀ ਨਵੀਂ ਗਾਇਡਲਾਇੰਸ ਦੇ ਮੁਤਾਬਕ ਹੁਣ ਕੋਰੋਨਾ ਪਾਜੇਟਿਵ ਮਰੀਜ ਨੂੰ 10 ਦਿਨ ਦੇ ਅੰਦਰ ਡਿਸਚਾਰਜ ਕਰ ਦਿਤਾ ਜਾਵੇਗਾ।

coronavirus punjabphoto

ਕੋਰੋਨਾ ਪਾਜੇਟਿਵ ਮਰੀਜ ਨੂੰ ਆਇਸੋਲੇਸ਼ਨ ਵਾਰਡ ਵਿਚ ਰੱਖੇ ਜਾਣ ਤੇ ਜੇਕਰ ਤਿੰਨ ਦਿਨ  ਦੇ ਅੰਦਰ ਲੱਛਣ ਸਾਹਮਣੇ ਨਹੀਂ ਆਉਂਦੇ ਹਨ ਤਾਂ ਉਨ੍ਹਾਂਨੂੰ 7 ਦਿਨ ਦਾ ਕਵਾਰੰਟਾਇਨ ਪੂਰਾ ਕਰਨ ਦੇ ਬਾਅਦ 10 ਦਿਨ ਵਿਚ ਡਿਸਚਾਰਜ ਕਰ ਦਿਤਾ ਜਾਵੇਗਾ।

ਪੀਜੀਆਈ ਨੇ ਸਿਹਤ ਮੰਤਰਾਲੇ ਦੀ ਨਵੀਂ ਗਾਇਡਲਾਇੰਸ ਨੂੰ ਵੇਖਦੇ ਹੋਏ ਬੁੱਧਵਾਰ ਨੂੰ ਬਾਪੂਧਾਮ  ਦੇ ਅਜਿਹੇ 45 ਲੋਕਾਂ ਨੂੰ ਡਿਸਚਾਰਜ ਕਰਕੇ ਸੂਦ ਭਵਨ ਵਿਚ ਅਗਲੇ 7 ਦਿਨ ਲਈ ਕਵਾਰੰਟਾਇਨ ਕਰ ਦਿਤਾ ਹੈ। ਕਵਾਰੰਟਾਇਨ ਦਾ ਸਮਾਂ ਪੂਰਾ ਹੋਣ ਦੇ ਬਾਅਦ ਉਨ੍ਹਾਂਨੂੰ ਘਰ ਭੇਜ ਦਿਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement