
ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਪ੍ਰਸ਼ਾਸਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਰਕਫੈੱਡ ਮੁੱਖ ਦਫਤਰ ਵਿਖੇ ਵਿਚਾਰ ਕਰਦਿਆਂ ਕਿਹਾ ਕਿ .....
ਚੰਡੀਗੜ੍ਹ- ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਪ੍ਰਸ਼ਾਸਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਰਕਫੈੱਡ ਮੁੱਖ ਦਫਤਰ ਵਿਖੇ ਵਿਚਾਰ ਕਰਦਿਆਂ ਕਿਹਾ ਕਿ ਸਹਿਕਾਰਤਾ ਲਹਿਰ ਦਾ ਪੰਜਾਬ ਦੇ ਸਮੁੱਚੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਹੈ। ਸਿਰਫ ਸਹਿਕਾਰੀ ਢਾਂਚੇ ਦੇ ਅਦਾਰੇ ਮਾਰਕਫੈੱਡ, ਮਿਲਕਫੈੱਡ, ਸਹਿਕਾਰੀ ਬੈਂਕ, ਖੇਤੀ ਵਿਕਾਸ ਬੈਂਕ ਤੇ ਸਹਿਕਾਰੀ ਸਭਾਵਾਂ ਦਾ ਤਾਣਾ-ਬਾਣਾ ਸਲਾਨਾ 3 ਲੱਖ 30,000 ਕਰੋੜ ਰੁਪਏ ਦਾ ਕਾਰੋਬਾਰ ਕਰਦਾ ਹੈ। ਇਸ ਵਿਚੋਂ ਮਿਲਕਫੈੱਡ 3500 ਕਰੋੜ ਰੁਪਏ, ਮਾਰਕਫੈੱਡ 12,000 ਕਰੋੜ ਰੁਪਏ ਅਤੇ ਬੈਂਕਿੰਗ ਅਦਾਰੇ 36,000 ਕਰੋੜ ਦਾ ਕਾਰੋਬਾਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਲਈ ਕੁਝ ਨੀਤੀਗਤ ਫ਼ੈਸਲੇ ਕਰ ਕੇ ਸਭਾਵਾਂ ਨੂੰ ਆਰਥਕ ਪੱਖ ਵੀ ਸੁਧਾਰਿਆ ਜਾਵੇਗਾ। ਪੰਜਾਬ ਵਿਚ 3500 ਸਹਿਕਾਰੀ ਸਭਾਵਾਂ ਵਿਚ ਸਿਰਫ ਖੇਤੀ ਵਿਚ ਵਰਤਣ ਯੋਗ ਸਮਾਨ ਹੀ ਨਹੀੱ ਬਲਕਿ ਘਰ-ਪਰਿਵਾਰ ਵਿਚ ਵਰਤੀਆਂ ਜਾਂਦੀਆਂ ਵਸਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਰੰਧਾਵਾ ਨੇ ਮਾਰਕਫੈੱਡ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਸ਼ੁਰੂ ਕੀਤੇ ਟੈਲੀਵਿਜ਼ਨ ਪ੍ਰੋਗਰਾਮ (ਸੋਹਣਾ ਪੰਜਾਬ) ਵਿਚ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ, ਪਸਾਰ ਸਿਖਿਆ ਡਾ: ਜਸਕਰਨ ਸਿੰਘ ਮਾਹਲ ਅਤੇ ਮਾਰਕਫੈੱਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.) ਬਾਲ ਮੁਕੰਦ ਸ਼ਰਮਾ ਨਾਲ ਵਿਚਾਰ ਕੀਤਾ।
ਕਰਦਿਆਂ ਕਿਹਾ ਕਿ ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਪਾਸੋ ਸਹਿਯੋਗ ਲੈ ਕੇ ਸਹਿਕਾਰਤਾ ਲਹਿਰ ਨੂੰ ਨਵੀਂ ਦਿਸ਼ਾ ਦੇਣਗੇ।
ਇਸ ਸਮੇਂ ਪੰਜਾਬ ਮਾਰਕਫੈੱਡ ਦੇ ਪ੍ਰਬੰਧ ਨਿਰਦੇਸ਼ਕ ਰਾਹੁਲ ਤਿਵਾੜੀ, ਆਈ.ਏ.ਐਸ. ਨੇ ਮੰਤਰੀ ਨੂੰ ਮਾਰਕਫੈੱਡ ਦੀ ਕਾਰਗੁਜ਼ਾਰੀ ਅਤੇ ਤਿਆਰ ਕੀਤੇ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਰਾਜ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ, ਡਾ: ਐਸ.ਕੇ.ਬਾਤਿਸ਼, ਮਾਰਕਫੈੱਡ ਦੇ ਕਾਰਜਕਾਰੀ ਨਿਰਦੇਕ (ਮਾਰਕੀਟਿੰਗ), ਅਮਰਜੀਤ ਸਿੰਘ ਸੇਖੋੱ ਅਤੇ ਮਾਰਕਫੈੱਡ (ਸੋਹਣਾ ਪੰਜਾਬ) ਪ੍ਰੋਗਰਾਮ ਦੇ ਸਲਾਹਕਾਰ ਪ੍ਰੋ: ਗੁਰਭਜਨ ਸਿੰਘ ਗਿੱਲ ਅਤੇ ਕਈ ਹੋਰ ਅਧਿਕਾਰੀ ਹਾਜਰ ਸਨ।