
ਅਰਵਿੰਦ ਕੇਜਰੀਵਾਲ ਸ੍ਰੀ ਹਰਿਮੰਦਰ ਸਾਹਿਬ (Arvind Kejriwal pays obeisance at Darbar Sahib) ਵਿਖੇ ਨਤਮਸਤਕ ਹੋਏ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਦੇ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਪ ਵਿਚ ਸ਼ਾਮਿਲ ਕਰਨ ਤੋਂ ਬਾਅਦ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Arvind Kejriwal pays obeisance at Darbar Sahib) ਵਿਖੇ ਨਤਮਸਤਕ ਹੋਣ ਲਈ ਪਹੁੰਚੇ।
Arvind Kejriwal pays obeisance at Darbar Sahib
ਹੋਰ ਪੜ੍ਹੋ: ਬਜ਼ੁਰਗ ਕੁੱਟਮਾਰ ਮਾਮਲਾ: Twitter ਦਾ ਪੁਲਿਸ ਨੂੰ ਜਵਾਬ- ਘਟਨਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ
ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਭਗਵੰਤ ਮਾਨ ਸਮੇਤ ਕਈ ਆਪ ਆਗੂਆਂ ਨੇ ਉਹਨਾਂ ਨਾਲ ਮੱਥਾ ਟੇਕਿਆ। ਅਰਵਿੰਦ ਕੇਜਰੀਵਾਲ ਨੇ ਦਰਬਾਰ ਸਾਹਿਬ ਵਿਖੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
Bhagwant Mann
ਹੋਰ ਪੜ੍ਹੋ: ਸਰਕਾਰ ਮੰਨਣ ਵਾਲੀ ਨਹੀਂ, ਇਲਾਜ ਕਰਨਾ ਪਵੇਗਾ, ਟਰੈਕਟਰਾਂ ਨਾਲ ਆਪਣੀ ਤਿਆਰੀ ਰੱਖੋ - ਰਾਕੇਸ਼ ਟਿਕੈਤ
ਸਿੱਖ ਚਿਹਰਾ ਹੀ ਹੋਵੇਗਾ ਪੰਜਾਬ ਦਾ ਮੁੱਖ ਮੰਤਰੀ : ਕੇਜਰੀਵਾਲ
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਬੇਅਦਬੀ ਮਾਮਲੇ ਵਿਚ ਜਾਂਚ ਕਰਨ ਵਾਲੀ ਐੱਸਆਈਟੀ ਦੇ ਮੁਖੀ ਰਹਿ ਚੁੱਕੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ (Kunwar Vijay Partap In AAP ) ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ।
Arvind Kejriwal at Amritsar
ਹੋਰ ਪੜ੍ਹੋ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਦਿੱਤਾ ਅਜੀਬ ਬਿਆਨ, ਹੋ ਰਹੀ ਆਲੋਚਨਾ
ਇਸ ਦੌਰਾਨ ਅੰਮ੍ਰਿਤਸਰ ਪਹੁੰਚੇ ਕੇਜਰੀਵਾਲ (Arvind Kejriwal at Amritsar) ਨੇ ਪੰਜਾਬ ਵਿਚ ਮੁੱਖ ਮੰਤਰੀ ਚਿਹਰੇ ’ਤੇ ਬੋਲਦੇ ਹੋਏ ਕਿਹਾ ਕਿ ‘ਆਪ’ ਬਹੁਤ ਜਲਦ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ ਅਤੇ ਜਿਹੜੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ ਉਸ ’ਤੇ ਪੂਰੇ ਪੰਜਾਬ ਨੂੰ ਮਾਣ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਸਿੱਖ ਭਾਈਚਾਰੇ ’ਚੋਂ ਹੋਵੇਗਾ।
Former IG Kunwar Vijay Pratap join AAP
ਹੋਰ ਪੜ੍ਹੋ: ਸਿੱਖ ਚਿਹਰਾ ਹੀ ਹੋਵੇਗਾ ਪੰਜਾਬ ਦਾ ਮੁੱਖ ਮੰਤਰੀ : ਕੇਜਰੀਵਾਲ
ਆਪ' ਵਿਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦਾ ਬਿਆਨ
ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ (Former IG Kunwar Vijay Pratap join AAP) ਨੇ ਕਿਹਾ ਕਿ, ‘ਮੈਂ ਰਾਜਨੀਤੀ ਕਰਨ ਨਹੀਂ ਬਲਕਿ ਇਸ ਦੀ ਪਰਿਭਾਸ਼ਾ ਬਦਲਣ ਆਇਆ ਹਾਂ। ਪੰਜਾਬ 'ਚ ਮਾਫੀਆ ਦਾ ਰਾਜ ਹੋ ਗਿਆ ਹੈ, ਨਾ ਪਤਾ ਲੱਗਦਾ ਕੌਣ ਕਿਸ ਦੇ ਨਾਲ ਹੈ, ਇਹ ਸਭ ਰਲ਼ੇ ਹੋਏ ਨੇ। ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਆਮ ਲੋਕਾਂ ਨੂੰ ਕਿਵੇਂ ਮਿਲੇਗਾ’।