ਪੰਜਾਬੀਆਂ ਲਈ ਮਾਣ ਵਾਲੀ ਗੱਲ: ਦੋ ਨੌਜਵਾਨ ਏਅਰ ਫ਼ੋਰਸ ਵਿਚ ਫ਼ਲਾਇੰਗ ਅਫ਼ਸਰਾਂ ਵਜੋਂ ਭਰਤੀ
Published : Jun 21, 2021, 1:47 pm IST
Updated : Jun 21, 2021, 2:07 pm IST
SHARE ARTICLE
Two Punjab Youth commissioned as pilots in IAF
Two Punjab Youth commissioned as pilots in IAF

ਪੰਜਾਬ ਦੇ ਦੋ ਪੁੱਤਰਾਂ ਨੇ Indian Air Force ਵਿਚ ਫਲਾਇੰਗ ਅਫ਼ਸਰਾਂ ਵਜੋਂ ਭਰਤੀ ਹੋ ਕੇ ਸੂਬੇ ਦਾ ਮਾਣ ਵਧਾਇਆ ਹੈ।

ਮੋਹਾਲੀ: ਪੰਜਾਬ ਦੇ ਦੋ ਪੁੱਤਰਾਂ ਨੇ ਇੰਡੀਅਨ ਏਅਰ ਫੋਰਸ ਵਿਚ ਫਲਾਇੰਗ ਅਫ਼ਸਰਾਂ ਵਜੋਂ ਭਰਤੀ ਹੋ ਕੇ ਸੂਬੇ ਦਾ ਮਾਣ ਵਧਾਇਆ ਹੈ। ਇਹ ਦੋਵੇਂ ਨੌਜਵਾਨ ਮਹਾਰਾਜਾ ਰਣਜੀਤ ਸਿੰਘ ਆਰਮਡ ਫ਼ੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (Maharaja Ranjit Singh Armed Forces Preparatory Institute), ਮੋਹਾਲੀ ਦੇ ਕੈਡਿਟ ਹਨ।  ਏਅਰ ਸਟਾਫ ਦੇ ਮੁਖੀ, ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਨੇ ਉਹਨਾਂ ਨੂੰ ਫ਼ਲਾਇੰਗ ਵਿੰਗ ਦੇ ਕੇ ਸਨਮਾਨਤ ਕੀਤਾ।    

Two Punjab Youth commissioned as pilots in IAFTwo Punjab Youth commissioned as pilots in IAF

ਇਹ ਵੀ ਪੜ੍ਹੋ:  ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ IAF ਫਾਈਟਰ ਪਾਇਲਟ ਬਣੀ ਮਾਵਿਆ ਸੁਦਨ, ਦੇਸ਼ ਕਰ ਰਿਹਾ ਸਲਾਮ

ਇਹਨਾਂ ਵਿਚ ਇਕ ਨੌਜਵਾਨ ਪ੍ਰੀਤਇੰਦਰ ਪਾਲ ਸਿੰਘ ਬਾਠ (Preetinder Pal Singh Bath from Pathankot) ਵਾਸੀ ਪਠਾਨਕੋਟ ਤੇ ਦੂਜਾ ਅੰਮ੍ਰਿਤਸਰ ਵਾਸੀ ਸਹਿਜ ਸ਼ਰਮਾ (Cadet Sehaj Sharma From Amritsar ) ਹੈ। ਕੈਡਿਟ ਸਹਿਜ ਸ਼ਰਮਾ ਨੂੰ ਹੈਲੀਕਾਪਟਰ ਸਟ੍ਰੀਮ ਵਿਚ ਲਗਾਇਆ ਗਿਆ ਹੈ। ਉਹ 2014 ਵਿਚ ਏ.ਐਫ਼.ਪੀ.ਆਈ. ਵਿਚ ਦਾਖ਼ਲਾ ਲਿਆ ਸੀ ਅਤੇ ਉਥੇ ਅਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ, ਕੌਮੀ ਸੁਰੱਖਿਆ ਅਕੈਡਮੀ (NDA) ਵਿਚ ਏਅਰ ਫ਼ੋਰਸ ਦੇ ਕੈਡਿਟ ਵਜੋਂ ਭਰਤੀ ਹੋਇਆ। ਉਸ ਦੇ ਪਿਤਾ ਸ੍ਰੀ ਧਰਵਿੰਦਰ ਸ਼ਰਮਾ, ਅੰਮ੍ਰਿਤਸਰ ਦੀ ਇੰਡੀਅਨ ਰੈਡ ਕਰਾਸ ਸੁਸਾਇਟੀ ਵਿਚ ਸੀਨੀਅਰ ਸਹਾਇਕ ਹਨ। ਉਸ ਦੀ ਮਾਤਾ ਸ੍ਰੀਮਤੀ ਗੀਤਾ ਸ਼ਰਮਾ, ਇਕ ਘਰੇਲੂ ਔਰਤ ਹੈ।

Cadets from AFPI join IAF as flying officersCadets from AFPI join IAF as flying officers

ਹੋਰ ਪੜ੍ਹੋ: ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, ਅਕਾਲੀ ਦਲ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੀਤਾ ਗਿਆ ਵਿਰੋਧ

ਕੈਡਿਟ ਪ੍ਰੀਤਇੰਦਰ ਪਾਲ ਸਿੰਘ ਬਾਠ ਸਾਲ 2015 ਵਿਚ ਏਐਫ਼ਪੀਆਈ ਵਿਚ ਦਾਖ਼ਲ ਹੋਇਆ ਸੀ ਅਤੇ ਸਾਲ 2017 ਵਿਚ ਐਨ.ਡੀ.ਏ. ਚਲਾ ਗਿਆ ਸੀ। ਉਸ ਦੇ ਪਿਤਾ ਸ. ਰਾਜਿੰਦਰ ਸਿੰਘ ਬਾਠ ਲੈਕਚਰਾਰ ਅਤੇ ਮਾਤਾ ਸ੍ਰੀਮਤੀ ਅਮਨਪ੍ਰੀਤ ਕੌਰ, ਇਕ ਅਧਿਆਪਕ ਹਨ। ਉਹ ਪਠਾਨਕੋਟ ਨਾਲ ਸਬੰਧਤ ਹਨ। ਪ੍ਰੀਤਇੰਦਰ ਪਾਲ ਨੇ ਆਈਏਐਫ਼ ਦੀ ਫ਼ਾਈਟਰ ਸਟ੍ਰੀਮ ਵਿਚ ਭਰਤੀ  ਹੋ ਕੇ ਅਪਣਾ ਸੁਪਨਾ ਸਾਕਾਰ ਕੀਤਾ।

Indian Air ForceIndian Air Force

ਹੋਰ ਪੜ੍ਹੋ: ਅੰਤਰਰਾਸ਼ਟਰੀ ਯੋਗਾ ਦਿਵਸ: ਫ਼ੌਜ ਦੇ ਜਵਾਨਾਂ ਨੇ ਕਹਿਰ ਦੀ ਠੰਡ ਵਿਚ ਵੀ ਕੀਤਾ ਯੋਗ

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੈਦਰਾਬਾਦ ਦੀ ਏਅਰ ਫੋਰਸ ਅਕੈਡਮੀ, ਡੂੰਡੀਗਲ (Indian Air Force Academy, Dundigal) ਵਿਖੇ ਕੰਬਾਈਨਡ ਗ੍ਰੈਜੂਏਸ਼ਨ ਪਰੇਡ (ਸੀਜੀਪੀ) ਆਯੋਜਤ ਕੀਤੀ ਗਈ। ਏਅਰ ਸਟਾਫ ਦੇ ਮੁਖੀ, ਏਅਰ ਚੀਫ਼ ਮਾਰਸ਼ਲ ਆਰ.ਕੇ.ਐਸ. ਭਦੌਰੀਆ ਪੀਵੀਐਸਐਮ, ਏਵੀਐਸਐਮ, ਵੀਐਮ, ਏਡੀਸੀ ਨੇ ਇਸ ਪਰੇਡ ਦਾ ਜਾਇਜ਼ਾ ਲਿਆ। ਪਾਸਿੰਗ ਆਊਟ ਪਰੇਡ ਵਿਚ ਵਿਚ 24 ਮਹਿਲਾ ਕੈਡਿਟ ਸਮੇਤ 152 ਕੈਡਿਟਾਂ ਨੇ ਹਿੱਸਾ ਲਿਆ। ਇਹ ਸਾਰੇ ਹੁਣ ਹਵਾਈ ਫੌਜ ਅਧਿਕਾਰੀ ਵਜੋਂ ਦੇਸ਼ ਦੀ ਸੇਵਾ ਕਰਨਗੇ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement