ਪੂਰਵ ਜਸਟਿਸ ਮਹਿਤਾਬ ਸਿੰਘ ਗਿੱਲ ਹੋਣਗੇ ਪੰਜਾਬ ਦੇ ਨਵੇਂ ਲੋਕਪਾਲ 
Published : Jul 21, 2018, 10:10 am IST
Updated : Jul 21, 2018, 10:10 am IST
SHARE ARTICLE
justice mehtab singh gill and captain amrinder singh
justice mehtab singh gill and captain amrinder singh

ਪੰਜਾਬ ਦੀ ਕੈਪਟਨ ਸਰਕਾਰ ਨੇ ਪੂਰਵ ਜਸਟਿਸ ਮਹਿਤਾਬ ਸਿੰਘ ਸਿੰਘ ਗਿੱਲ ਨੂੰ ਰਾਜ ਦਾ  ਲੋਕਪਾਲ ਨਿਯੁਕਤ ਕਰਨ ਲਈ ਨੂੰ ਹਰੀ ਝੰਡੀ  ਦੇ ਦਿੱਤੀ ਹੈ

ਚੰਡੀਗੜ : ਪੰਜਾਬ ਦੀ ਕੈਪਟਨ ਸਰਕਾਰ ਨੇ ਪੂਰਵ ਜਸਟਿਸ ਮਹਿਤਾਬ ਸਿੰਘ ਸਿੰਘ ਗਿੱਲ ਨੂੰ ਰਾਜ ਦਾ  ਲੋਕਪਾਲ ਨਿਯੁਕਤ ਕਰਨ ਲਈ ਨੂੰ ਹਰੀ ਝੰਡੀ  ਦੇ ਦਿੱਤੀ ਹੈ । ਪਰ ਕਿਹਾ ਜਾ ਰਿਹਾ ਹੈ ਕੇ ਅਜੇ ਇਸ ਦੇ ਰਸਮੀ ਆਦੇਸ਼ ਬਾਕੀ ਹਨ।  ਪਰ ਦੂਸਰੇ ਪਾਸੇ ਪੰਜਾਬ ਦੀ ਤਤਕਾਲੀਨ ਅਕਾਲੀ ਦਲ ਸਰਕਾਰ ਜਸਟਿਸ ਗਿਲ ਨੂੰ ਲੋਕਪਾਲ ਬਣਾਉਣ ਦਾ ਵਿਰੋਧ ਕਰਦੇ ਹੋਏ ਸਰਕਾਰ  ਦੇ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੋਤੀ ਦੇਣ ਦਾ ਫੈਸਲਾ ਕੀਤਾ ਹੈ।

justic mehtab singh gill justic mehtab singh gill

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕੇ ਗਿੱਲ ਨੂੰ ਕਿਸੇ ਵੀ ਹਾਲਤ `ਚ ਲੋਕਪਾਲ ਨਾ ਬਣਾਇਆ ਜਾਵੇ। ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਹਾਈ ਕੋਰਟ ਨੂੰ ਮਹਿਤਾਬ ਸਿੰਘ ਗਿੱਲ ਨੂੰ ਲੋਕਪਾਲ ਦੇ ਤੌਰ ਉੱਤੇ ਨਿਯੁਕਤੀ ਨੂੰ ਮਨਜ਼ੂਰੀ ਨਹੀਂ ਦੇਣ ਲਈ ਲਿਖੇਗੀ।

sukhbir singh badalsukhbir singh badal

ਉਨ੍ਹਾਂ ਨੇ ਕਿਹਾ ਕਿ ਜਸਟਿਸ ਗਿੱਲ ਇੱਕ ਕਾਂਗਰਸੀ ਵਰਕਰ ਅਤੇ ਅਕਾਲੀ ਵਿਰੋਧੀ  ਦੇ ਤੌਰ ਉਤੇ ਜਾਣੇ ਜਾਂਦੇ ਹਨ । ਇਸ ਲਈ ਉਨ੍ਹਾਂ ਨੂੰ ਈਮਾਨਦਾਰੀ ਅਤੇ ਨਿਰਪਖਤਾ  ਨਾਲ ਸੇਵਾਵਾਂ ਦੀ ਉਮੀਦ ਨਹੀ ਕੀਤੀ ਜਾ ਸਕਦੀ । ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਇਸ ਮੁਦੇ ਉੱਤੇ ਰਿਪੋਰਟ ਚੀਫ ਜਸਟਿਸ  ਨੂੰ ਸੌਂਪੇਗਾ ਅਤੇ ਉਨ੍ਹਾਂ ਨੂੰ ਇਸ ਪ੍ਰਸਤਾਵ ਨੂੰ ਤੁਰੰਤ ਰੱਦ ਕਰਨ ਦਾ ਬੇਨਤੀ ਕਰਨਗੇ ।  

justic mehtab singh gill justic mehtab singh gill

ਉਨ੍ਹਾਂ ਨੇ ਕਿਹਾ ਕਿ ਅਸੀ ਕਿਸੇ ਵੀ ਵਿਅਕਤੀ ਨੂੰ ਸਿਰਫ ਇਸ ਆਧਾਰ ਉੱਤੇ ਲੋਕਪਾਲ ਨਹੀ ਬਣਾ ਸਕਦੇ , ਕਿਉ ਕਿ ਉਸ ਦੀ ਮੁਖ ਮੰਤਰੀ ਨਾਲ ਨਜਦੀਕੀ ਹੈ। ਪਰ ਪੰਜਾਬ ਸਰਕਾਰ ਨੇ ਹੁਣ ਜਸਟਿਸ ਮਹਿਤਾਬ ਸਿੰਘ ਗਿੱਲ ਨੂੰ ਪੰਜਾਬ ਦੇ ਨਵੇਂ ਲੋਕਪਾਲ ਵਜੋਂ ਨਿਯੁਕਤ ਕਰ ਦਿਤਾ ਹੈ। ਕਿਹਾ ਜਾ ਰਿਹਾ ਹੈ ਕੇ ਜਸਟਿਸ ਗਿਲ ਹੁਣ ਜਲਦੀ ਹੀ ਆਪਣਾ ਅਹੁਦਾ ਸੰਭਾਲਣ ਦੀ ਉਮੀਦ `ਚ ਹਨ। ਪਰ ਅਕਾਲੀ ਸਰਕਾਰ ਲਗਾਤਾਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਸਾਰੇ ਅਕਾਲੀ ਲੀਡਰ ਕਾਫੀ ਰੋਸ਼ ਜਾਹਿਰ ਕਰ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement