
ਭੜਕੇ ਲੋਕਾਂ ਨੂੰ ਰੋਕਣ ਲਈ ਬੁਲਾਉਣੀ ਪਈ ਪੁਲਿਸ...
ਫਰੀਦਕੋਟ: ਇਕ ਪਾਸੇ ਜਿੱਥੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਨੂੰ ਸਹੂਲਤਾਂ ਵਧੀਆ ਢੰਗ ਨਾਲ ਦੇਣ ਦੇ ਦਾਅਵੇ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਸੇਵਾ ਕੇਂਦਰ ਲੋਕਾਂ ਨੂੰ ਲੁੱਟਣ ਵਾਲੇ ਕੇਂਦਰ ਬਣਦੇ ਦਿਖਾਈ ਦੇ ਰਹੇ ਹਨ। ਅਜਿਹੇ ਹੀ ਦੋਸ਼ ਪਿੰਡ ਕੋਟਕਪੁਰਾ, ਪਿੰਡ ਦੇ ਲੋਕਾਂ ਤੇ ਪੰਚਾਇਤ ਨੇ ਪਿੰਡ ਕੋਟਕਪੁਰਾ ਵਿਖੇ ਖੁੱਲ੍ਹੇ ਸੇਵਾ ਕੇਂਦਰ ਦੇ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ 'ਤੇ ਲਾਏ।
Citizen
ਉਕਤ ਸੇਵਾ ਕੇਂਦਰ ਵਿਚ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡਾਂ ਤੋਂ ਇਲਾਵਾ ਹੋਰ ਕਈ ਪਿੰਡਾਂ ਦੀਆਂ ਔਰਤਾਂ ਰਜਿਸਟ੍ਰੇਸ਼ਨ ਫਾਰਮ ਆਫ ਅਨ-ਆਰਗੇਨਾਈਜ਼ਡ ਵਰਕਰਸ, ਸੋਸ਼ਲ ਸਕਿਓਰਿਟੀ ਐਕਟ-2008 ਵਾਲਾ ਕੋਈ ਫਾਰਮ ਭਰ ਕੇ ਉਕਤ ਸੇਵਾ ਕੇਂਦਰ 'ਚ ਜਮ੍ਹਾ ਕਰਵਾ ਰਹੀਆਂ ਹਨ, ਜਿਨ੍ਹਾਂ ਬਾਰੇ ਪੰਚਾਇਤਾਂ ਨੂੰ ਕਿਸੇ ਕਿਸਮ ਦੀ ਨਾ ਤਾਂ ਕੋਈ ਜਾਣਕਾਰੀ ਹੈ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਹਦਾਇਤ ਸਾਨੂੰ ਜਾਰੀ ਹੋਈ ਹੈ।
ਲੋਕ ਬਿਨਾਂ ਸਾਡੇ ਜਾਣਕਾਰੀ ਦੇ ਫਾਰਮ ਜਮ੍ਹਾ ਕਰਵਾ ਕੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਫਾਰਮ ਭਰਨ ਦੇ ਬਦਲੇ ਸੇਵਾ ਕੇਂਦਰ ਵਾਲੇ 100 ਦਾ ਰੁਪਏ ਲੈ ਰਹੇ ਹਨ, ਜੋ ਸਰਾਸਰ ਗਲਤ ਹੈ।
seva kender employee
ਲੋਕਾਂ ਨੇ ਦੱਸਿਆ ਕਿ ਸਾਥੋਂ ਫਾਰਮ ਭਰਨ ਲਈ 100-100 ਰੁਪਏ ਲਏ ਹਨ, ਸਾਡੇ ਬੈਂਕ ਖਾਤੇ 'ਚ ਹਰ ਮਹੀਨੇ 2000 ਰੁਪਏ ਮੋਦੀ ਸਰਕਾਰ ਵਲੋਂ ਆਇਆ ਕਰਨਗੇ। ਲੋਕਾਂ ਨੇ ਇਹ ਵੀ ਕਿਹਾ ਕਿ ਜੇ ਕੋਈ ਸਕੀਮ ਨਹੀਂ ਹੈ ਤਾਂ ਸਾਡੇ ਪੈਸੇ ਵਾਪਸ ਮੋੜੋ, ਲੋਕਾਂ ਨੇ ਦੱਸਿਆ ਫਾਰਮਾਂ ਨੂੰ ਲੈ ਕੇ ਸਾਨੂੰ 15,20 ਦਿਨ ਹੋ ਗਏ ਗੇੜੇ ਮਾਰ ਰਹੇ ਆ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਸੇਵਾ ਕੇਂਦਰ ਵਾਲਿਆਂ ਨਾਲ ਵੀ ਕੀਤੀ ਗਈ ਕਿ ਫ਼ੀਸ ਤੁਸੀਂ ਮੋੜ ਸਕਦੇ ਹੋ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਸਰਕਾਰੀ ਫਾਰਮ ਭਰਨ ਦੀ ਫੀਸ ਹੈ ਉਹ ਅਸੀਂ ਜਮ੍ਹਾਂ ਕਰਵਾ ਦਿੱਤੀ ਤੇ ਉਹ ਹੁਣ ਵਾਪਸ ਨਹੀਂ ਮੁੜ ਸਕਦੀ।