ਅੰਮ੍ਰਿਤਸਰ 'ਚ 'ਆਪ' ਨੇਤਾ ਸੁਰੇਸ਼ ਸ਼ਰਮਾ 'ਤੇ ਜਾਨਲੇਵਾ ਹਮਲਾ, ਹਸਪਤਾਲ 'ਚ ਭਰਤੀ 
Published : Nov 21, 2018, 10:18 am IST
Updated : Nov 21, 2018, 10:18 am IST
SHARE ARTICLE
Police
Police

ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਮੰਗਲਵਾਰ ਸ਼ਾਮ ਅਮ੍ਰਿਤਸਰ ਵਿਚ ਗੋਲੀ ਮਾਰ ਦਿੱਤੀ ਗਈ। ਸ਼ਰਮਾ ਨੂੰ ਉਨ੍ਹਾਂ ਦੀ ਦੁਕਾਨ ਵਿਚ ਹੀ ਇਕ ...

ਅੰਮ੍ਰਿਤਸਰ (ਭਾਸ਼ਾ) :- ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਮੰਗਲਵਾਰ ਸ਼ਾਮ ਅਮ੍ਰਿਤਸਰ ਵਿਚ ਗੋਲੀ ਮਾਰ ਦਿੱਤੀ ਗਈ। ਸ਼ਰਮਾ ਨੂੰ ਉਨ੍ਹਾਂ ਦੀ ਦੁਕਾਨ ਵਿਚ ਹੀ ਇਕ ਹਮਲਾਵਰ ਨੇ ਗੋਲੀ ਮਾਰ ਦਿੱਤੀ। ਕਥਿਤ ਤੌਰ 'ਤੇ ਸ਼ਾਮ 6:30 ਵਜੇ ਦੇ ਕਰੀਬ ਇਕ ਵਿਅਕਤੀ ਸ਼ਰਮਾ ਦੀ ਫਰਨੀਚਰ ਦੀ ਦੁਕਾਨ 'ਤੇ ਆਇਆ ਸੀ। ਉਸ ਨੌਜਵਾਨ ਨੇ ਸ਼ਰਮਾ ਦੇ ਤਿੰਨ ਗੋਲੀਆਂ ਅਤੇ ਉਥੋਂ ਭੱਜ ਗਿਆ।

The assailant fled after committing the crimeThe assailant fled after committing the crime

'ਆਪ' ਨੇਤਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲੈ ਜਾਇਆ ਗਿਆ। ਉਨ੍ਹਾਂ ਦੇ ਪਰਵਾਰ ਮੁਤਾਬਕ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਸੂਤਰਾਂ ਮੁਤਾਬਕ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ ਅਤੇ ਪੁਲਿਸ ਨਜ਼ਦੀਕ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠਾ ਕਰ ਰਹੀ ਹੈ। ਸ਼ਰਮਾ ਅਜੇ ਬੋਲਣ ਦੀ ਹਾਲਤ ਵਿਚ ਨਹੀਂ ਹਨ। ਹਾਲਤ ਬਿਹਤਰ ਹੁੰਦੇ ਹੀ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾਵੇਗਾ। ਸ਼ਰਮਾ ਇਕ ਸਰਗਰਮ ਆਰਟੀਆਈ ਕਰਮਚਾਰੀ ਹੈ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ।


ਆਪਣੇ ਵਿਰੋਧੀ ਰਾਜਨੀਤਕ ਦਲਾਂ ਦੇ ਕੜੇ ਵਿਰੋਧ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਜਦੋਂ 'ਆਪ' ਨੇਤਾ ਸੁਖਪਾਲ ਖੈਰਾ ਨੂੰ ਵਿਰੋਧੀ ਪੱਖ ਦਾ ਨੇਤਾ ਬਣਾਇਆ ਗਿਆ ਸੀ ਇਸ ਤੋਂ ਬਾਅਦ ਸ਼ਰਮਾ ਨੇ 'ਆਪ' ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਖੈਰਾ ਨੇ ਸ਼ਰਮਾ  ਉੱਤੇ ਹੋਏ ਹਮਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਨੂੰਨ ਵਿਵਸਥਾ ਦੀ ਸਥਿਤੀ ਵਿਗੜ ਚੁੱਕੀ ਹੈ।

Suresh SharmaSuresh Sharma

ਉਨ੍ਹਾਂ ਨੇ ਕਿਹਾ ਅੰਮ੍ਰਿਤਸਰ ਵਿਚ ਸਾਡੀ ਪਾਰਟੀ ਸਹਿਯੋਗੀ ਅਤੇ ਪੀਏਸੀ ਮੈਂਬਰ ਸੁਰੇਸ਼ ਸ਼ਰਮਾ ਜੀ ਉੱਤੇ ਹੋਏ ਜਾਨਲੇਵਾ ਹਮਲੇ ਦੀ ਮੈਂ ਕੜੀ ਨਿੰਦਿਆ ਕਰਦਾ ਹਾਂ। ਅਜਿਹਾ ਲੱਗਦਾ ਹੈ ਕਿ ਪੰਜਾਬ ਵਿਚ ਆਮ ਲੋਕਾਂ ਦੇ ਜੀਵਨ ਦੀ ਕੋਈ ਕੀਮਤ ਹੀ ਨਹੀਂ ਹੈ। ਉਨ੍ਹਾਂਨੇ ਮੁਲਜ਼ਮਾਂ ਦੇ ਤੱਤਕਾਲ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੇ ਵਿਰੁੱਧ ਕੜੀ ਕਾਰਵਾਈ ਦੀ ਮੰਗ ਕੀਤੀ। ਪਲਿਸ ਨੇ ਹਮਲੇ ਵਿਚ ਅਤਿਵਾਦੀਆਂ ਦਾ ਹੱਥ ਹੋਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿਤਾ ਹੈ ਪਰ ਹਮਲੇ ਦੇ ਪਿੱਛੇ ਉਨ੍ਹਾਂ ਨੇ ਵਿਅਕਤੀਗਤ ਦੁਸ਼ਮਣੀ ਦੇ ਸੰਕੇਤ ਦਿੱਤੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement