ਦੁਬਈ ਅਧਾਰਿਤ ਲੁਲੁ ਗਰੁੱਪ ਨੇ ਪੰਜਾਬ ਵਿਚ ਸੰਗਠਿਤ ਪ੍ਰਾਜੈਕਟ ਸਥਾਪਤ ਕਰਨ 'ਚ ਵਿਖਾਈ ਦਿਲਚਸਪੀ
Published : Dec 21, 2018, 7:21 pm IST
Updated : Dec 21, 2018, 7:21 pm IST
SHARE ARTICLE
DUBAI-BASED LULU GROUP...
DUBAI-BASED LULU GROUP...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿਚ ਨਿਵੇਸ਼ ਲਈ ਪੈਦਾ ਹੋਏ ਸਾਕਾਰਤਮਕ...

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿਚ ਨਿਵੇਸ਼ ਲਈ ਪੈਦਾ ਹੋਏ ਸਾਕਾਰਤਮਕ ਮਾਹੌਲ ਤੋਂ ਪ੍ਰਭਾਵਿਤ ਹੁੰਦਿਆਂ ਖਾੜੀ ਦੇਸ਼ਾਂ ਵਿਚ ਰਿਟੇਲ ਸ਼ਾਪਿੰਗ ਸੈਂਟਰਾਂ ਦੇ ਦੁਬਈ ਅਧਾਰਿਤ ਪ੍ਰਮੁੱਖ ਲੁਲੁ ਗਰੁੱਪ ਦੇ ਚੀਫ ਐਗਜ਼ੈਕਟਿਵ ਅਫ਼ਸਰ ਸੈਫੀ ਰੂਪਾਵਾਲਾ ਨੇ ਪ੍ਰਮੁੱਖ ਤੌਰ 'ਤੇ ਮੁਹਾਲੀ ਵਿਚ ਸੰਗਠਿਤ ਪ੍ਰਾਜੈਕਟ ਦੀ ਸਥਾਪਨਾ ਰਾਹੀਂ ਪੰਜਾਬ ਵਿਚ ਕਾਰੋਬਾਰ ਸ਼ੁਰੂ ਕਰਨ 'ਚ ਡੂੰਘੀ ਦਿਲਚਸਪੀ ਦਿਖਾਈ ਹੈ।

ADubai-based Lulu Group delegation along with senior officers of Punjab Govt.ਸੂਬੇ ਵਿਚ ਨਿਵੇਸ਼ ਲਈ ਲੋੜੀਂਦੀਆਂ ਪ੍ਰਵਾਨਗੀ ਤੇ ਮਨਜ਼ੂਰੀ ਦੇਣ ਦੇ ਸਾਂਝੇ ਪਲੇਟਫਾਰਮ 'ਨਿਵੇਸ਼ ਪੰਜਾਬ' ਵਿਖੇ ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਗਰੁੱਪ ਨੇ ਇੱਛਾ ਜ਼ਾਹਰ ਕੀਤੀ ਕਿ ਉਨ੍ਹਾਂ ਦਾ ਖਾੜੀ ਅਤੇ ਹੋਰ ਮੁਲਕਾਂ ਵਿਚ 157 ਰਿਟੇਲ ਸ਼ਾਪਿੰਗ ਸੈਂਟਰਾਂ ਦਾ ਵਿਸ਼ਾਲ ਨੈਟਵਰਕ ਪਹਿਲਾਂ ਹੀ ਸਥਾਪਤ ਹੈ ਅਤੇ ਹੁਣ ਉਹ ਪੰਜਾਬ ਵਿਚ ਸ਼ਾਪਿੰਗ ਸੈਂਟਰ, ਕਨਵੈਂਸ਼ਨ ਸੈਂਟਰ ਅਤੇ ਹੋਟਲ ਦਾ ਸੰਗਠਿਤ ਪ੍ਰਾਜੈਕਟ ਸ਼ੁਰੂ ਕਰਨ ਬਾਰੇ ਸੋਚ-ਵਿਚਾਰ ਕਰ ਰਹੇ ਹਨ।

ਗਰੁੱਪ ਦੇ ਸੀ.ਈ.ਓ ਸ੍ਰੀ ਰੂਪਾਵਾਲਾ ਨੇ ਇਨਵੈਸਮੈਂਟ ਪ੍ਰੋਮੋਸ਼ਨ ਦੇ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੂੰ ਦੱਸਿਆ ਕਿ ਲੁਲੁ ਗਰੁੱਪ ਵੱਲੋਂ ਕੋਚੀ ਵਿਚ ਭਾਰਤ ਦਾ ਸਭ ਤੋਂ ਵੱਡਾ ਮਾਲ ਬਣਾਇਆ ਗਿਆ ਹੈ ਜਿੱਥੇ ਰੋਜ਼ਾਨਾ ਇਕ ਲੱਖ ਲੋਕ ਆਉਂਦੇ ਹਨ ਅਤੇ ਅਜਿਹਾ ਪ੍ਰਾਜੈਕਟ ਹੀ ਪੰਜਾਬ ਵਿਚ ਲਿਆਉਣ ਦੀ ਯੋਜਨਾ ਹੈ। ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਇਸ ਪ੍ਰਸਤਾਵਿਤ ਪ੍ਰਾਜੈਕਟ ਲਈ ਕੰਪਨੀ ਨੂੰ ਲਗਪਗ 25 ਏਕੜ ਰਕਬੇ ਦੀ ਲੋੜ ਹੈ।

ਲੁਲੁ ਗਰੁੱਪ ਇੰਟਰਨੈਸ਼ਨਲ ਦੇ ਚੀਫ ਅਪਰੇਟਿੰਗ ਅਫਸਰ ਸਲੀਮ, ਡਾਇਰੈਕਟਰ ਸਲੀਮ ਤੇ ਅਨੰਥ, ਖਰੀਦ ਮੈਨੇਜਰ ਜ਼ੁਲਫਿਕਰ ਕੇ. ਅਤੇ ਮੈਨੇਜਰ ਪੀ.ਡੀ.ਡੀ. ਸ਼ਮੀਮ ਐਸ. 'ਤੇ ਅਧਾਰਿਤ ਵਫ਼ਦ ਨੇ ਤਾਜ਼ਾ ਸਬਜ਼ੀਆਂ, ਫਲ, ਬਾਸਮਤੀ, ਜੈਵਿਕ ਵਸਤਾਂ ਅਤੇ ਦੁੱਧ ਪਦਾਰਥ ਆਦਿ ਦੀ ਦਰਾਮਦ ਵਿੱਚ ਦਿਲਚਸਪੀ ਦਿਖਾਈ।ਵਫ਼ਦ ਦਾ ਸਵਾਗਤ ਕਰਦਿਆਂ ਇਨਵੈਸਟਰ ਫੈਸਿਲੀਟੇਸ਼ਨ ਦੇ ਸਲਾਹਕਾਰ ਮੇਜਰ ਬੀ.ਐਸ. ਕੋਹਲੀ ਨੇ ਕਿਹਾ

3Dubai-based Lulu Groupਕਿ ਪੰਜਾਬ ਸਰਕਾਰ ਵਲੋਂ ਲੁਲੁ ਗਰੁੱਪ ਦੇ ਪ੍ਰਸਤਾਵਿਤ ਪ੍ਰਾਜੈਕਟ ਨੂੰ ਸਮੇਂ ਸਿਰ ਅਮਲ ਵਿਚ ਲਿਆਉਣ ਲਈ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਬੰਧਤ ਅਥਾਰਟੀਆਂ ਪਾਸੋਂ ਢੁਕਵੀਆਂ ਮਨਜ਼ੂਰੀਆਂ ਦਿਵਾਉਣ ਵਿਚ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਮੁਲਕ ਦੇ ਉਦਯੋਗਿਕ ਨਕਸ਼ੇ 'ਤੇ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।

ਪੰਜਾਬ ਸਰਕਾਰ ਪਾਸੋਂ ਪੂਰਨ ਸਹਿਯੋਗ ਅਤੇ ਠੋਸ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਉਂਦਿਆਂ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿਚ ਆਲਮੀ ਨਿਵੇਸ਼ ਅਤੇ ਪੂੰਜੀ ਫੰਡ ਕੰਪਨੀਆਂ ਲਈ ਅਸੀਮ ਮੌਕੇ ਹਨ ਜਿੱਥੇ ਸਨਅਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿਤਾ ਜਾ ਰਿਹਾ ਹੈ। ਉਨ੍ਹਾਂ ਨੇ ਵਫ਼ਦ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਖਾਣ ਵਾਲੀਆਂ ਵਸਤਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਾਰਗੋ ਸੈਂਟਰ ਸ਼ੁਰੂ ਕਰਨ ਵਾਸਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਇਕ ਸਮਝੌਤਾ ਸਹੀਬੰਦ ਕੀਤਾ ਹੈ ਜੋ ਦਸੰਬਰ, 2019 ਵਿਚ ਚਾਲੂ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਟਰਮੀਨਲ ਦੂਜੇ ਮੁਲਕਾਂ ਨੂੰ ਤਾਜ਼ਾ ਸਬਜ਼ੀਆਂ, ਫਲ ਅਤੇ ਜੈਵਿਕ ਵਸਤਾਂ ਬਰਾਮਦ ਕਰਨ ਵਿੱਚ ਬਹੁਤ ਸਹਾਈ ਹੋਵੇਗਾ। ਇਸ ਤੋਂ ਪਹਿਲਾਂ ਸੂਬੇ ਵਿਚ ਨਿਵੇਸ਼ ਲਈ ਰੁਚੀ ਦਿਖਾਉਣ ਲਈ ਵਫ਼ਦ ਦਾ ਸਵਾਗਤ ਕਰਦਿਆਂ ਇਨਵੈਸਟ ਪੰਜਾਬ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਨਿਵੇਸ਼ ਨੂੰ ਸੁਚਾਰੂ ਤੇ ਸੁਖਾਲਾ ਬਣਾਉਣ ਵਾਸਤੇ ਇਨਵੈਸਟ ਪੰਜਾਬ ਵਲੋਂ 23 ਵਿਭਾਗਾਂ ਨਾਲ ਸਬੰਧਤ ਸਾਰੀਆਂ ਰੈਗੂਲੇਟਰੀ ਮਨਜ਼ੂਰੀਆਂ ਅਤੇ ਕਾਰਜ ਸਬੰਧੀ ਪ੍ਰਵਾਨਗੀਆਂ ਇਕੋ ਜਗ੍ਹਾ ਮੁਹੱਈਆ ਕਰਾਈਆਂ ਜਾਂਦੀਆਂ ਹਨ।

2Dubai-based Lulu Group delegation along with senior officers of Punjabਉਨ੍ਹਾਂ ਕਿਹਾ ਕਿ ਪੰਜਾਬ, ਦੇਸ਼ ਦਾ ਅੰਨ ਭੰਡਾਰ ਹੈ ਅਤੇ ਬਾਸਮਤੀ ਦੀ ਕਾਸ਼ਤ ਦੇ ਖੇਤਰ ਵਿਚ ਜ਼ਿਕਰਯੋਗ ਯੋਗਦਾਨ ਹੈ, ਜੋ ਮੁਲਕ ਭਰ ਦੇ ਬਾਸਮਤੀ ਉਤਪਾਦਨ ਦਾ 11 ਫੀਸਦ ਅਤੇ ਸੰਸਾਰ ਭਰ ਦੇ ਉਤਪਾਦਨ ਦਾ 2 ਫ਼ੀਸਦ ਬਣਦਾ ਹੈ। ਇਸ ਗਰੁੱਪ ਵਲੋਂ ਬਾਸਮਤੀ ਨੂੰ ਅਪਣੇ ਮੁਲਕ ਵਿੱਚ ਦਰਾਮਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਦੇਸ਼ ਭਰ ਵਿੱਚ ਕਣਕ ਅਤੇ ਚੌਲ ਤੋਂ ਇਲਾਵਾ ਸ਼ਹਿਦ, ਖੁੰਬਾਂ, ਕਿਨੂੰ ਅਤੇ ਕਪਾਹ ਦੇ ਪ੍ਰਮੁੱਖ ਉਤਪਾਦਕਾਂ ਵਿਚੋਂ ਇਕ ਹੈ ਅਤੇ ਇਨ੍ਹਾਂ ਦਾ ਉਤਪਾਦਨ ਵੀ ਇਸ ਕੰਪਨੀ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ ਕਿਉਂਕਿ ਇਸ ਕੋਲ ਬਹੁਤ ਸਾਰੇ ਸਾਪਿੰਗ ਸੈਂਟਰ ਹਨ।

ਸੂਬਾਈ ਸਰਕਾਰ ਵਲੋਂ ਨਿਵੇਸ਼ਕਾਂ ਨੂੰ ਦਿਤੀਆਂ ਜਾਂਦੀਆਂ ਰਿਆਇਤਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਸਨਅਤੀ ਖੇਤਰ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਾਉਣ ਤੋਂ ਇਲਾਵਾ ਪੰਜਾਬ ਵਲੋਂ ਪੂੰਜੀਗਤ ਨਿਵੇਸ਼ ਬਦਲੇ ਵੱਖ-ਵੱਖ ਰਿਆਇਤਾਂ ਰਾਹੀਂ ਅਦਾਇਗੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਲੁਧਿਆਣਾ, ਜਲੰਧਰ, ਮੋਗਾ ਅਤੇ ਕੁਝ ਹੋਰ ਜ਼ਿਲ੍ਹਿਆਂ ਦੇ ਉਦਯੋਗਪਤੀਆਂ ਵਲੋਂ ਸੀ.ਈ.ਓ. ਅਤੇ ਲੁਲੁ ਗਰੁੱਪ ਦੇ ਸੀਓਓ ਨਾਲ ਸੰਯੁਕਤ ਅਰਬ ਅਮੀਰਾਤ ਵਿਚ ਸਬਜ਼ੀਆਂ, ਫਲਾਂ, ਗੁੜ, ਬਿਸਕੁਟਾਂ, ਸ਼ਹਿਦ, ਡੇਅਰੀ ਉਤਪਾਦਾਂ, ਚਾਦਰਾਂ ਤੇ ਤੌਲੀਆਂ ਆਦਿ ਦੀ ਬਰਾਮਦ ਬਾਰੇ ਗੱਲਬਾਤ ਕੀਤੀ।

ਇਸ ਗਰੁੱਪ ਦੇ ਮੈਂਬਰਾਂ ਨਾਲ ਪੰਜਾਬ ਐਗਰੋ ਦੇ ਐਮ.ਡੀ. ਸੀ. ਸਿਬਨ, ਮਿਲਕਫੈਡ ਦੇ ਐਮ.ਡੀ. ਮਨਜੀਤ ਸਿੰਘ ਬਰਾੜ, ਮਾਰਕਫੈਡ ਦੇ ਐਮ.ਡੀ. ਰਾਹੁਲ ਗੁਪਤਾ, ਡਾਇਰੈਕਟਰ ਇੰਡਸਟਰੀਜ਼ ਡੀ.ਪੀ.ਐਸ. ਖਰਬੰਦਾ, ਮਾਰਕਫੈਡ ਦੇ ਚੀਫ ਮੈਨੇਜਰ ਸ੍ਰੀ ਐਚ.ਐਸ. ਬੈਂਸ ਨੇ ਵੀ ਗੱਲਬਾਤ ਕੀਤੀ। ਇਸੇ ਦੌਰਾਨ, ਲੂਲੂ ਗਰੁੱਪ ਦੇ ਵਫ਼ਦ ਨੇ ਮਾਰਕਫੈਡ ਵਲੋਂ ਸੋਹਣੇ ਉਤਪਾਦਾਂ, ਕਰੀਮਿਕਾ, ਐਚ ਐਫ ਸੁਪਰ, ਐਕਰੇਜ਼ ਫਰੈੱਸ਼, ਪੰਜਾਬ ਐਗਰੋ ਅਤੇ ਟ੍ਰਾਈਡੈਂਟ ਗਰੁੱਪ ਵਲੋਂ ਲਾਈਆਂ ਸਟਾਲਾਂ ਦਾ ਦੌਰਾ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement