
ਇਸ ਤੋਂ ਇਲਾਵਾ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3870...
ਚੰਡੀਗੜ੍ਹ: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1383 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 50 ਹੋਰ ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 19,984 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 640 ਤੱਕ ਪਹੁੰਚ ਗਿਆ ਹੈ।
Coronavirus
ਇਸ ਤੋਂ ਇਲਾਵਾ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3870 ਹੋ ਗਈ ਹੈ ਜਿਸ ਕਰਕੇ ਐਕਟਿਵ ਕੇਸਾਂ ਦੀ ਅੰਕੜਾ 15,474 ਹੋ ਚੁੱਕਿਆ ਹੈ। ਹੁਣ ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 27 ਹੋ ਗਈ ਹੈ ਅਤੇ ਇਸ ਵਿਚੋਂ 14 ਮਰੀਜ਼ ਠੀਕ ਹੋਏ ਹਨ। ਉਥੇ ਹੀ ਹੁਣ ਚੰਗੀਗੜ੍ਹ ਵਿਚ ਛੇ ਮਹੀਨੇ ਦੀ ਬੱਚੀ ਕਰੋਨਾ ਪੌਜਿਟਵ ਪਾਈ ਗਈ ਹੈ।
Corona Virus
ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬੱਚੀ ਨੂੰ ਪੀ.ਜੀ.ਆਈ ਵਿਚ ਬੱਚਿਆਂ ਦੀ ਓ.ਪੀ.ਡੀ ਐਡਵਾਂਸ ਪੀਡੀਆਟ੍ਰਿਕ ਸੈਂਟਰ ਵਿਚ ਰੱਖਿਆ ਗਿਆ ਸੀ ਕਿਉਂਕਿ ਇਥੇ ਬੱਚੀ ਦੀ ਹਾਰਟ ਸਰਜਰੀ ਕਰਨ ਲਈ ਉਸ ਨੂੰ ਭਰਤੀ ਕੀਤਾ ਗਿਆ ਸੀ। ਬੱਚੀ ਵਿਚ ਕਰੋਨਾ ਪੌਜਟਿਵ ਆਉਂਣ ਤੋਂ ਬਾਅਦ ਉਥੋਂ ਦੇ ਡਾਕਟਰ, ਨਰਸਾਂ, ਸਫਾਈ ਕਰਮੀਆਂ ਦੇ ਨਾਲ-ਨਾਲ 25 ਦੇ ਕਰੀਬ ਲੋਕਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ।
Corona Virus
ਇਸ ਦੇ ਨਾਲ ਹੀ ਉਸ ਵਾਰਡ ਵਿਚ ਜਿਨ੍ਹੇ ਵੀ ਬੱਚੇ ਸਨ ਸਾਰਿਆਂ ਨੂੰ ਉਥੋਂ ਸਿਫਟ ਕੀਤਾ ਗਿਆ ਹੈ। ਦੱਸ ਦੱਈਏ ਕਿ ਭਾਵੇਂ ਕੇ ਦੇਸ਼ ਵਿਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਲਗਾਏ ਲੌਕਡਾਊਨ ਵਿਚ ਵਾਧਾ ਕਰਕੇ 3 ਮਈ ਤੱਕ ਕੀਤਾ ਗਿਆ ਹੈ। ਯੂ.ਟੀ. ਪ੍ਰਸ਼ਾਸਨ ਵਲੋਂ ਚੰਡੀਗੜ੍ਹ ਸ਼ਹਿਰ ਨੂੰ ਰੋਗਗ੍ਰਸ਼ਤ ਏਰੀਆ ਐਲਾਨੇ ਜਾਣ ਬਾਅਦ ਫਿਲਹਾਲ ਅਗਲੇ 15 ਦਿਨਾਂ ਤਕ ਹੋਰ ਕਰਫ਼ਿਊ ਆਦਿ 'ਚ ਢਿੱਲ ਦਿਤੇ ਜਾਣ ਦੀ ਉਮੀਤ ਨਹੀਂ।
Corona Virus
ਉੱਚ ਪਧਰੀ ਮੀਟਿੰਗ ਤੋਂ ਬਾਅਦ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਤੇ ਉਨ੍ਹਾਂ ਦੇ ਸਲਾਹਕਾਰ ਮਨੋਜ ਪਰਿੰਦਾ ਵਲੋਂ ਸ਼ਹਿਰ ਦੇ ਗਰੀਬਾਂ ਤੇ ਆਮ ਲੋਕਾਂ ਨੂੰ ਛੋਟੀਆਂ-ਮੋਟੀਆਂ ਰਿਆਇਤਾਂ ਦੇਣ ਬਾਅਦ ਕੰਨਟੇਨਮੈਂਟ ਜ਼ੋਨ 'ਚ 3 ਮਈ ਤਕ ਕੋਈ ਵੱਡੀ ਰਾਹਤ ਦੇਣ ਦੀ ਉਮੀਦ ਨਹੀਂ ਹੈ। ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਨੂੰ ਆਪੋ-ਅਪਣੇ ਘਰਾਂ 'ਚ ਹੀ ਰਹਿਣ ਦਾ ਸਾਰਥਿਕ ਸੁਨੇਹਾ ਵਾਰ-ਵਾਰ ਦਿਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।