
PITEX ਦੇ ਆਗਾਮੀ ਐਡੀਸ਼ਨ ਲਈ CM ਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਦਿੱਤਾ ਸੱਦਾ
ਚੰਡੀਗੜ੍ਹ: ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਪੀਐਚਡੀਸੀਸੀਆਈ) ਦੇ ਪ੍ਰਧਾਨ ਪ੍ਰਦੀਪ ਮੁਲਤਾਨੀ ਅਤੇ ਹੋਰ ਪੀਐਚਡੀਸੀਸੀਆਈ ਮੈਂਬਰਾਂ ਦੀ ਅਗਵਾਈ ਵਿਚ ਇਕ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸੀਐਮ ਬਣਨ ’ਤੇ ਵਧਾਈ ਦਿੱਤੀ। ਇਸ ਦੌਰਾਨ ਪੀਐਚਡੀਸੀਸੀਆਈ ਦੇ ਵਫ਼ਦ ਵੱਲੋਂ ਮੁੱਖ ਮੰਤਰੀ ਭਗਵੰਤ ਮਾਨੂ PITEX ਦੇ ਆਗਾਮੀ ਐਡੀਸ਼ਨ ਲਈ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਗਿਆ।