ਮਹੰਤ ਦੀ ਵਿਆਹੀ ਧੀ ਨੇ ਬੀਬੀ ਸ਼ੇਰਗਿੱਲ ਦੇ ਘਰ ਜਾ ਕੇ ਜ਼ਹਿਰ ਖਾਧਾ, ਜ਼ੇਰੇ ਇਲਾਜ
Published : May 22, 2018, 12:05 am IST
Updated : May 22, 2018, 12:10 am IST
SHARE ARTICLE
Bibi Jasvinder Kaur Shergill
Bibi Jasvinder Kaur Shergill

ਪੰਜਾਬ ਦੇ ਬਹੁਚਰਚਿਤ ਸ਼੍ਰੋਮਣੀ ਅਕਾਲੀ ਦਲ ਦੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੂੰ ਉਸ ਦੇ ਸਾਥੀ ਮਹੰਤ ਹੁਕਮ ਦਾਸ ਬਬਲੀ ਦੇ ਪਰਿਵਾਰਕ ਮੈਂਬਰਾਂ ...

ਤਪਾ ਮੰਡੀ: ਪੰਜਾਬ ਦੇ ਬਹੁਚਰਚਿਤ ਸ਼੍ਰੋਮਣੀ ਅਕਾਲੀ ਦਲ ਦੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੂੰ ਉਸ ਦੇ ਸਾਥੀ ਮਹੰਤ ਹੁਕਮ ਦਾਸ ਬਬਲੀ ਦੇ ਪਰਿਵਾਰਕ ਮੈਂਬਰਾਂ ਸਣੇ ਹੋਰਨਾਂ ਵਿਅਕਤੀਆਂ ਵਲੋਂ ਧਾਰਮਕ ਸਥਾਨ ਅੰਦਰ ਕੁੱਟਮਾਰ ਕਰ ਕੇ ਗੁੱਤ ਕੱਟਣ ਅਤੇ ਅਸ਼ਲੀਲ ਵੀਡੀਉ ਚਰਚਿਤ ਹੋਣ ਤੋਂ ਬਾਅਦ ਮਹੰਤ ਹੁਕਮ ਦਾਸ ਦੀ ਪਤਨੀ, ਪੁੱਤਰ ਅਤੇ ਜਵਾਈ ਸਣੇ ਹੋਰਨਾਂ ਵਿਰੁਧ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਚਲ ਰਹੇ ਅਦਾਲਤੀ ਮਾਮਲੇ ਵਿਚ ਅੱਜ ਇਕ ਹੋਰ ਕੜੀ ਉਸ ਸਮੇਂ ਜੁੜ ਗਈ ਜਦ ਮਹੰਤ ਦੀ ਵਿਆਹੀ ਕੁੜੀ ਹਰਪ੍ਰੀਤ ਕੌਰ ਜਿਸ ਦਾ ਪਤੀ ਵੀ ਬੀਬੀ ਸ਼ੇਰਗਿੱਲ ਵਾਲੇ ਮਾਮਲੇ ਵਿਚ ਜੇਲ ਅੰਦਰ ਬੰਦ ਹਵਾਲਾਤੀ

ਕੈਦੀ ਹੈ, ਨੇ ਬੀਬੀ ਸ਼ੇਰਗਿੱਲ ਦੇ ਘਰ ਜਾ ਕੇ ਅਪਣੇ ਪਿਤਾ ਅਤੇ ਸ਼ੇਰਗਿੱਲ ਸਾਹਮਣੇ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਪ੍ਰਸ਼ਾਸਨ ਸਣੇ ਚਹੁੰ ਪਾਸੇ ਤਰਥੱਲੀ ਮੱਚ ਗਈ, ਜਦਕਿ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਘਟਨਾ ਸਥਾਨ ਉਪਰ ਪੁੱਜੀ। ਉਧਰ ਪੀੜਤ ਕੁੜੀ ਹਰਪ੍ਰੀਤ ਕੌਰ ਤਪਾ ਦੇ ਸਬ ਡਵੀਜ਼ਨਲ ਦੀ ਐਮਰਜੈਂਸੀ ਵਿਚ ਜ਼ੇਰੇ ਇਲਾਜ ਪਈ ਹੈ। ਪੀੜਤ ਹਰਪ੍ਰੀਤ ਕੌਰ ਦੀ ਦਾਦੀ ਜਗਮੇਲ ਕੌਰ ਅਤੇ ਨਾਨਾ ਗੁਰਜੰਟ ਸਿੰਘ ਵਾਸੀ ਕੋਟਬਖਤੂ ਨੇ ਵੱਡੀ ਗਿਣਤੀ ਵਿਚ ਜੁੜੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਦੀ ਨੂੰਹ, ਪੁੱਤ ਅਤੇ ਪੋਤ ਜਵਾਈ ਪਹਿਲਾ ਹੀ ਬੀਬੀ ਸ਼ੇਰਗਿੱਲ ਦੇ ਮਾਮਲੇ ਵਿਚ ਜੇਲ ਅੰਦਰ ਬੰਦ ਹਨ ਜਦਕਿ ਬੀਬੀ 

Bibi ShergillBibi Jasvinder Kaur Shergill with Family Members

ਸ਼ੇਰਗਿੱਲ ਵਲੋਂ ਕਥਿਤ ਤੌਰ 'ਤੇ ਉਨ੍ਹਾਂ ਦੀ ਪੋਤੀ ਹਰਪ੍ਰੀਤ ਕੌਰ ਨੂੰ ਵੀ ਮਾਮਲੇ ਵਿਚ ਝੂਠੇ ਤੌਰ 'ਤੇ ਫਸਾਇਆ ਜਾ ਰਿਹਾ ਹੈ ਕਿਉਂਕਿ ਇਸ ਵਿਰੁਧ ਵੀ ਝੂਠੀਆਂ ਦਰਖ਼ਾਸਤਾਂ ਦਿਤੀਆਂ ਜਾ ਰਹੀਆਂ ਹਨ ਜਿਸ ਕਾਰਨ ਹੀ ਉਨ੍ਹਾਂ ਦੀ ਪੋਤੀ ਹਰਪ੍ਰੀਤ ਕੌਰ ਨੇ ਅੱਜ ਅੱਕ ਕੇ ਬੀਬੀ ਸ਼ੇਰਗਿੱਲ ਦੇ ਘਰ ਜਾ ਕੇ ਉਕਤ ਮਰਨ ਦਾ ਕਦਮ ਚੁਕਿਆ। ਪੀੜਿਤ ਦੀ ਦਾਦੀ ਅਤੇ ਨਾਨੇ ਨੇ ਪ੍ਰਸ਼ਾਸਨ ਨੂੰ ਮਾਮਲੇ ਦੀ ਤੈਅ ਤਕ ਜਾ ਕੇ ਉਨ੍ਹਾਂ ਦੀ ਪੋਤੀ ਵਿਰੁਧ ਸਾਜ਼ਸ਼ਾਂ ਰਚਣ ਵਾਲੀਆਂ ਧਿਰਾਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਜਦਕਿ ਹਰਪ੍ਰੀਤ ਕੌਰ ਦੇ ਬਿਆਨ ਦਰਜ ਕਰਨ ਪੁੱਜੀ ਪੁਲਿਸ ਨੂੰ ਡਾਕਟਰਾਂ ਨੇ ਮਰੀਜ਼ ਦੇ ਅਣਫਿੱਟ ਹੋਣ ਸਬੰਧੀ

ਕਰਾਰ ਦਿਤਾ। ਉਧਰ ਤਪਾ ਹਸਪਤਾਲ ਅੰਦਰ ਪੁੱਜੀ ਬੀਬੀ ਸ਼ੇਰਗਿੱਲ ਦੀ ਤਬੀਅਤ ਵੀ ਕਾਫ਼ੀ ਵਿਗੜੀ ਵਿਖਾਈ ਦਿਤੀ ਕਿਉਂਕਿ ਮਾਮਲੇ ਦੀ ਭਿਣਕ ਤੋਂ ਬਾਅਦ ਬੀਬੀ ਸ਼ੇਰਗਿੱਲ ਜੋ ਤਪਾ ਹਸਪਤਾਲ ਅੰਦਰ ਅਪਣੇ ਖ਼ੁਦ ਦੇ ਇਲਾਜ ਲਈ ਪੁੱਜੀ ਸੀ ਦੀ ਹਾਲਤ ਵੀ ਗੰਭੀਰ ਵਿਖਾਈ ਦੇ ਰਹੀ ਸੀ ਪ੍ਰੰਤੂ ਸੂਤਰਾਂ ਅਨੁਸਾਰ ਬੀਬੀ ਸ਼ੇਰਗਿੱਲ ਤਪਾ ਦੀ ਬਜਾਏ ਕਿਸੇ ਹੋਰ ਹਸਪਤਾਲ ਅੰਦਰ ਇਲਾਜ ਲਈ ਪੁੱਜੀ ਹੈ।

ਮਾਮਲੇ ਸਬੰਧੀ ਥਾਣਾ ਤਪਾ ਮੁਖੀ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿਤਾ ਜਾਵੇਗਾ।ਹਸਪਤਾਲ ਅੰਦਰ ਜ਼ੇਰੇ ਇਲਾਜ ਹਰਪ੍ਰੀਤ ਕੌਰ ਦੀ ਪੈਰਵੀ ਕਰ ਰਹੇ ਉਸ ਦੇ ਪਿਤਾ ਮਹੰਤ ਹੁਕਮ ਦਾਸ ਬਬਲੀ ਨੇ ਪੱਤਰਕਾਰਾਂ ਨੂੰ ਦਸਿਆਂ ਕਿ ਪੀੜਤ ਹਰਪ੍ਰੀਤ ਕੌਰ ਨੇ ਉਸ ਨੂੰ ਦਸਿਆਂ ਸੀ ਕਿ ਉਸ ਵਿਰੁਧ ਬੀਬੀ ਸ਼ੇਰਗਿੱਲ ਨੇ ਪ੍ਰਸ਼ਾਸਨ ਕੋਲ ਕੋਈ ਅਰਜ਼ੀ ਦੇ ਕੇ ਹਰਪ੍ਰੀਤ ਕੌਰ ਵਿਰੁਧ ਉਸ ਨੂੰ ਟਾਰਚਰ ਕਰਨ ਸਬੰਧੀ ਦੋਸ਼ ਲਗਾਏ ਹਨ ਜਦਕਿ ਉਸ ਨੇ ਕਿਸੇ ਨੂੰ ਵੀ ਕੋਈ ਪ੍ਰੇਸ਼ਾਨ ਨਹੀਂ ਕੀਤਾ ਜਿਸ ਕਾਰਨ ਹੀ ਉਹ ਅਜਿਹਾ ਕਦਮ ਚੁਕ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement