
ਸ਼ਾਹਕੋਟ ਜ਼ਿਮਨੀ ਚੋਣ ਮੁਕਾਬਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਅੱਜ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸੀਨੀਅਰ ਸਿਆਸਤਦਾਨ...
ਸ਼ਾਹਕੋਟ/ਮਲਸੀਆਂ, 21 ਮਈ (ਏ.ਐਸ. ਅਰੋੜਾ): ਸ਼ਾਹਕੋਟ ਜ਼ਿਮਨੀ ਚੋਣ ਮੁਕਾਬਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਅੱਜ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸੀਨੀਅਰ ਸਿਆਸਤਦਾਨ ਅਤੇ ਸਨਮਾਨਤ ਕੰਬੋਜ ਆਗੂ ਕਰਨਲ ਸੀ.ਡੀ ਸਿੰਘ ਕੰਬੋਜ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਕਰਨਲ ਸੀ.ਡੀ ਸਿੰਘ ਕੰਬੋਜ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੀਨੀਅਰ ਆਗੂ ਅਪਣੀ ਰਣਨੀਤੀਕ ਸੋਚ ਅਤੇ ਪ੍ਰੋੜ ਸਿਆਸੀ ਵਤੀਰੇ ਕਰ ਕੇ ਜਾਣੇ ਜਾਂਦੇ ਹਨ।
ਕਰਨਲ ਕੰਬੋਜ ਦੇ ਸ਼ਾਮਲ ਹੋਣ ਨਾਲ ਅਕਾਲੀ ਦਲ ਸਿਰਫ਼ ਦੁਆਬਾ ਖੇਤਰ ਵਿਚ ਹੀ ਨਹੀਂ, ਸਗੋਂ ਸਮੁੱਚੇ ਸੂਬੇ ਅੰਦਰ ਮਜ਼ਬੂਤੀ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਕਰਨਲ ਕੰਬੋਜ ਨੇ ਅਕਾਲੀ ਦਲ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਕਰਨਲ ਸੀ.ਡੀ. ਸਿੰਘ ਕੰਬੋਜ ਨੇ ਕਿਹਾ ਕਿ ਉਹ ਨਾਮੀ ਬਦਮਾਸ਼ ਅਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੂੰ ਹਰਾਉਣ ਵਾਸਤੇ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਲਾਡੀ ਦੇ ਮਾੜੇ ਕੰਮਾਂ ਦੇ ਸਿਰਫ਼ ਵੀਡੀਉ ਗ੍ਰਾਫ਼ਕ ਸਬੂਤ ਹੀ ਮੌਜੂਦ ਨਹੀਂ, ਸਗੋਂ ਇਕ ਗਵਾਹ ਨੇ ਸਾਹਮਣੇ ਆ ਕੇ ਵੀ ਇਨ੍ਹਾਂ ਗੱਲਾਂ ਦੀ ਪੁਸ਼ਟੀ ਕੀਤੀ ਹੈ।
Colonel Cd Singh Kamboj with Sukhbir Badal & others
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਵਲੋਂ ਲਾਡੀ ਨੂੰ ਬਚਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ, ਬਿਕਰਮ ਸਿੰਘ ਮਜੀਠੀਆ ਸੂਬਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨਕੋਦਰ, ਪਵਨ ਕੁਮਾਰ ਟੀਨੂੰ ਵਿਧਾਇਕ ਆਦਮਪੁਰ, ਡਾਕਟਰ ਅਮਰਜੀਤ ਥਿੰਦ, ਐੱਚ.ਐੱਸ ਵਾਲੀਆ, ਬ੍ਰਿਜ ਭੁਪਿੰਦਰ ਸਿੰਘ ਲਾਲੀ ਕੰਗ ਸਾਬਕਾ ਗ੍ਰਹਿ ਮੰਤਰੀ, ਸਰਬਜੋਤ ਸਿੰਘ ਸਾਬੀ ਜਿਲ੍ਹਾਂ ਪ੍ਰਧਾਨ ਆਦਿ ਹਾਜ਼ਰ ਸਨ।