
ਕੰਪਨੀ ਨੂੰ ਮੈਡੀਕਲ ਕਲੇਮ ਦੇ ਨਾਲ 10,000 ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ
ਚੰਡੀਗੜ੍ਹ: ਆਸਟ੍ਰੇਲੀਆ ਵਿਚ ਬਿਮਾਰ ਹੋਣ ’ਤੇ ਪੀੜਤ ਨੂੰ ਮੈਡੀਕਲ ਕਲੇਮ ਦੇਣ ਵਾਲੀ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਨੇ ਭੁਗਤਾਨ ਕਰਨ ਤੋਂ ਇਨਕਾਰ ਕਰ ਦਿਤਾ। ਜ਼ਿਲ੍ਹਾ ਖਪਤਕਾਰ ਸ਼ਿਕਾਇਤ ਨਿਵਾਰਨ ਕਮਿਸ਼ਨ ਨੇ ਕੰਪਨੀ ਨੂੰ ਮੈਡੀਕਲ ਕਲੇਮ ਦੇ ਨਾਲ 10,000 ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿਤਾ ਹੈ। ਦੁੱਗਰੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੇ 10 ਜੂਨ 2019 ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ: ਖੰਨਾ ‘ਚ ਵਾਪਰਿਆ ਦਰਦਨਾਕ ਹਾਦਸਾ : ਤੇਜ਼ ਰਫ਼ਤਾਰ ਨੇ ਲਈ 2 ਨੌਜਵਾਨਾਂ ਦੀ ਜਾਨ
ਉਸ ਨੇ 26 ਅਪ੍ਰੈਲ 2018 ਨੂੰ ਅਪਣੀ ਪਤਨੀ ਨਾਲ ਬ੍ਰਿਸਬੇਨ, ਆਸਟ੍ਰੇਲੀਆ ਜਾਣ ਲਈ ਟਿਕਟ ਬੁੱਕ ਕਰਵਾਈ ਸੀ, ਇਸ ਦੇ ਨਾਲ ਹੀ ਜੋੜੇ ਨੇ ਰਿਲਾਇੰਸ ਕੰਪਨੀ ਤੋਂ ਵਿਦੇਸ਼ ਯਾਤਰਾ ਪਾਲਿਸੀ ਵੀ ਲਈ ਹੋਈ ਸੀ, ਜਿਸ ਦੀ ਵੈਧਤਾ 13 ਅਪ੍ਰੈਲ 2018 ਤੋਂ ਸ਼ੁਰੂ ਹੋ ਗਈ ਸੀ। ਇਹ ਪਾਲਿਸੀ 50 ਹਜ਼ਾਰ ਅਮਰੀਕੀ ਡਾਲਰ ਦੀ ਕੀਮਤ ਦੇ ਬਰਾਬਰ ਸੀ, ਜਿਸ ਵਿਚ ਬਿਮਾਰੀ ਅਤੇ ਹਵਾਈ ਸਫ਼ਰ ਦੌਰਾਨ ਕੋਈ ਦੁਰਘਟਨਾ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ: ਹੁਣ ਕੈਨੇਡਾ ਵਿਚ ਕਮਾਓ 3 ਲੱਖ ਪ੍ਰਤੀ ਮਹੀਨਾ, ਨਹੀਂ ਹੋਵੇਗੀ IELTS ਦੀ ਲੋੜ
27 ਅਪ੍ਰੈਲ 2018 ਨੂੰ ਸ਼ਿਕਾਇਤਕਰਤਾ ਆਸਟ੍ਰੇਲੀਆ ਵਿਚ ਬਿਮਾਰ ਹੋ ਗਿਆ ਸੀ। ਇਲਾਜ ਦੌਰਾਨ ਪਤਾ ਲੱਗਿਆ ਕਿ ਉਸ ਨੂੰ ਨਿਮੋਨੀਆ ਅਤੇ ਕਿਡਨੀ ਵਿਚ ਸਮੱਸਿਆ ਹੈ। ਉਸ ਦਾ ਆਸਟ੍ਰੇਲੀਆ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਸ਼ਿਕਾਇਤਕਰਤਾ ਨੇ ਕੰਪਨੀ ਕੋਲ ਕੈਸ਼ਲੈਸ ਕਲੇਮ ਦਾਇਰ ਕੀਤਾ। ਕੰਪਨੀ ਨੇ 6 ਸਤੰਬਰ 2018 ਨੂੰ ਲਿਖਤੀ ਪੱਤਰ ਰਾਹੀਂ ਕਲੇਮ ਦੇਣ ਤੋਂ ਇਨਕਾਰ ਕਰ ਦਿਤਾ।
ਇਹ ਵੀ ਪੜ੍ਹੋ: ਜੇਲ ’ਚ ਬੰਦ ਬੀਮਾਰ ਪੁੱਤ ਦੇ ਇਲਾਜ ਲਈ ਪਿਓ ਨੇ ਸੀਐੱਮ ਮਾਨ ਨੂੰ ਲਿਖੀ ਚਿੱਠੀ
ਉਸ ਨੇ ਤਰਕ ਦਿਤਾ ਕਿ ਸ਼ਿਕਾਇਤਕਰਤਾ ਨੇ ਪਾਲਿਸੀ ਲੈਣ ਸਮੇਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਬਾਰੇ ਜਾਣਕਾਰੀ ਨਹੀਂ ਦਿਤੀ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਨਿਮੋਨੀਆ ਅਤੇ ਗੁਰਦੇ ਦੀ ਸਮੱਸਿਆ ਆਸਟ੍ਰੇਲੀਆ ਵਿਚ ਹੋਈ ਸੀ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕਮਿਸ਼ਨ ਦੇ ਪ੍ਰਧਾਨ ਸੰਜੀਵ ਬੱਤਰਾ ਨੇ ਸ਼ਿਕਾਇਤਕਰਤਾ ਦੇ ਹੱਕ ਵਿਚ ਫ਼ੈਸਲਾ ਸੁਣਾਇਆ। ਫੋਰਮ ਨੇ ਕੰਪਨੀ ਨੂੰ 30 ਦਿਨਾਂ ਦੇ ਅੰਦਰ ਮੁਆਵਜ਼ੇ ਸਮੇਤ ਕਲੇਮ ਦਾ ਭੁਗਤਾਨ ਕਰਨ ਦਾ ਹੁਕਮ ਦਿਤਾ ਹੈ।