Sultanpur Lodhi : ਬਲਬੀਰ ਸਿੰਘ ਸੀਚੇਵਾਲ ਨੇ ਹਵਾ ਦੇ ਪ੍ਰਦੂਸ਼ਣ ਨਾਲ ਭਾਰਤ ’ਚ ਹੋਈਆਂ 23 ਲੱਖ ਮੌਤਾਂ ’ਤੇ ਜਤਾਈ ਚਿੰਤਾ

By : BALJINDERK

Published : Jun 22, 2024, 1:37 pm IST
Updated : Jun 22, 2024, 1:37 pm IST
SHARE ARTICLE
Balbir Singh Seechewal
Balbir Singh Seechewal

Balbir Singh Seechewal : ਯੂਨੀਸੇਫ਼ ਨਾਲ ਸਾਂਝੇ ਤੌਰ ’ਤੇ ਖੋਜ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ ਨੇ ਜਾਰੀ ਕੀਤੀ ਰਿਪੋਰਟ


 

Sultanpur Lodhi :  - ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਵਾ ਦੇ ਪ੍ਰਦੂਸ਼ਣ ਕਾਰਨ ਸਾਲ 2021 ’ਚ ਹੋਈਆਂ 23 ਲੱਖ ਮੌਤਾਂ ਨੂੰ ਵੱਡੀ ਚਿੰਤਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਯੂਨੀਸੇਫ਼ ਨਾਲ ਸਾਂਝੇ ਤੌਰ ’ਤੇ ਖੋਜ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਹਵਾ ਦੇ ਪ੍ਰਦੂਸ਼ਣ ਕਾਰਨ ਭਾਰਤ ਵਰਗੇ ਮੁਲਕ ’ਚ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਹੋਣੀਆਂ ਭਵਿੱਖ ਵਾਸਤੇ ਵੱਡਾ ਖ਼ਤਰਾ ਵੀ ਹਨ।

ਇਹ ਵੀ ਪੜੋ:Delhi News : ਪੰਜਾਬ ਸਮੇਤ 10 ਰਾਜਾਂ ’ਚ ਪਾਣੀ ਦੀ ਉਪਲਬਧਤਾ ਚਿੰਤਾ ਦਾ ਵਿਸ਼ਾ, ਗਰਮੀ ਕਾਰਨ 143 ਲੋਕਾਂ ਦੀ ਮੌਤ  

ਜ਼ਿਕਰਯੋਗ ਹੈ ਕਿ ਅਮਰੀਕਾ ਦੀ ਸੁਤੰਤਰ ਖੋਜ ਸੰਸਥਾ ਐੱਚ. ਈ. ਆਈ. (ਹੈਲਥ ਇਫੈਕਟਸ ਇੰਸਟੀਚਿਊਟ) ਨੇ ਯੂ. ਐੱਨ. ਓ. ਦੀ ਸੰਸਥਾ ਯੂਨੀਸੇਫ ਨਾਲ ਰਲ ਕੇ ਜਿਹੜੀ ਰਿਪੋਰਟ ਦੁਨੀਆਂ ਸਾਹਮਣੇ ਰੱਖੀ ਹੈ, ਉਹ ਵਾਤਾਵਰਣ ਦੇ ਪੱਖ ਤੋਂ ਬੜੀ ਡਰਾਉਣੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2021 ’ਚ ਹਵਾ ਦੇ ਪ੍ਰਦੂਸ਼ਣ ਕਾਰਨ ਪੂਰੀ ਦੁਨੀਆਂ ਵਿਚ 81 ਲੱਖ ਮੌਤਾਂ ਹੋਈਆਂ ਸਨ। ਇਨ੍ਹਾਂ ’ਚੋਂ ਇੱਕਲੇ ਭਾਰਤ ਵਿਚ ਹੀ 23 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ ਸਨ, ਜਦ ਕਿ ਚੀਨ ਵਿਚ 21 ਲੱਖ ਮੌਤਾਂ ਹੋਈਆਂ ਸਨ।

ਇਹ ਵੀ ਪੜੋ:Ludhiana News : ਲੁਧਿਆਣਾ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਆਰੋਪੀ ਗ੍ਰਿਫ਼ਤਾਰ  

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਵਾ ਦੇ ਪ੍ਰਦੂਸ਼ਣ ਦੀ ਤੁਲਨਾ ਦੈਂਤ ਨਾਲ ਕਰਦਿਆ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਦੀ ਮਾਰ ਸਭ ਤੋਂ ਵੱਧ ਬੱਚਿਆਂ ’ਤੇ ਵੀ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਹੈ ਕਿ ਹਵਾ ਦੇ ਪ੍ਰਦੂਸ਼ਣ ਦੀ ਤਾਬ ਨਾ ਝੱਲਦਿਆ ਹੋਇਆ ਪੰਜ ਸਾਲ ਤੋਂ ਘੱਟ ਉਮਰ ਦੇ 1 ਲੱਖ 69 ਹਜ਼ਾਰ 400 ਬੱਚੇ ਮੌਤ ਦੇ ਮੂੰਹ ਵਿਚ ਚਲੇ ਗਏ ਸਨ।

ਇਹ ਵੀ ਪੜੋ:Moga News : ਨੂੰਹ ਨੇ ਸੱਸ ਦੀ ਹੱਤਿਆ ਦਾ ਜੁਰਮ ਕਬੂਲਿਆ, ਸੱਸ 15 ਦਿਨਾਂ ਬਾਅਦ ਪੁੱਜੀ ਥਾਣੇ 

ਇਸ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਵਿਕਸਤ ਦੇਸ਼ ਜਿਨ੍ਹਾਂ ’ਚ ਅਮਰੀਕਾ, ਰੂਸ, ਚੀਨ ਫ਼ਰਾਂਸ ਵਰਗੇ ਮੁਲਕ ਆਉਂਦੇ ਹਨ। ਇਹ ਦੇਸ਼ ਵਿਕਾਸਸ਼ੀਲ ਦੇਸ਼ਾਂ ਨਾਲੋਂ ਵੱਧ ਹਵਾ ਵਿਚ ਪ੍ਰਦੂਸ਼ਣ ਫੈਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪੈਰਿਸ ਸਮਝੌਤੇ ਵਿਚੋਂ ਜਿਸ ਤਰ੍ਹਾਂ ਅਮਰੀਕਾ ਬਾਹਰ ਹੋਇਆ ਸੀ ਉਸ ਦਾ ਅਸਰ ਸਾਰੀ ਦੁਨੀਆਂ ’ਤੇ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਭ ਤੋਂ ਵੱਧ ਰੁੱਖ ਲਾਏ ਜਾਣ ਦੀ ਲੋੜ ਹੈ। 
ਇਸ ਸਬੰਧੀ ਸੰਤ ਸੀਚੇਵਾਲ ਨੇ ਇਸ ਗੱਲ ਤੇ ਦੁੱਖ ਪ੍ਰਗਟਾਇਆ ਕਿ ਇਸ ਵਾਰ ਕਣਕ ਦੀ ਨਾੜ ਨੂੰ ਬੇਤਹਾਸ਼ਾ ਅੱਗ ਲਾਈ ਗਈ ਸੀ, ਜਿਸ ਨਾਲ ਵੱਡੀ ਪੱਧਰ ’ਤੇ ਰੁੱਖ ਸੜ ਗਏ।  ਉਨ੍ਹਾਂ ਕਿਹਾ ਕਿ ਮਨੁੱਖ ’ਚ ਵੱਡੀ ਤੋਂ ਵੱਡੀ ਚਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੁੰਦੀ ਹੈ, ਇਸ ਲਈ ਹਾਂ ਪੱਖੀ ਸੋਚ ਰੱਖਦੇ ਹੋਏ ਇਸ ਨੂੰ ਖਿੜੇ ਮੱਥੇ ਸਵੀਕਾਰਦਿਆ ਵੱਡੀ ਗਿਣਤੀ ਵਿਚ ਰੁੱਖ ਲਗਾਉਣ ਦਾ ਪ੍ਰਣ ਕਰਨ ਦੀ ਲੋੜ ਹੈ। 

(For more news apart from  Balbir Singh Seechewal expressed concern over 23 lakh deaths in India due air pollution News in Punjabi, stay tuned to Rozana Spokesman)

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement