ਇਹ ਸਿੱਖ ਬਜ਼ੁਰਗ ਨਹੀਂ ਮੰਨਦਾ ਹਾਰ, ਹੌਂਸਲਾ ਵੇਖ ਤੁਸੀਂ ਵੀ ਕਰੋਗੇ ਸਲਾਮ
Published : Jul 22, 2019, 4:39 pm IST
Updated : Jul 22, 2019, 4:39 pm IST
SHARE ARTICLE
Amarjit Singh
Amarjit Singh

ਕਹਿੰਦੇ ਨੇ ਜੇਕਰ ਇਨਸਾਨ ਅੰਦਰ ਹੌਂਸਲਾ ਤੇ ਜਜ਼ਬਾ ਹੈ ਤਾਂ ਵੱਡੀਆਂ-ਵੱਡੀਆਂ ਮੁਸ਼ਕਿਲਾਂ ਉਸ ਅੱਗੇ ਗੋਡੇ ਟੇਕ ਲੈਂਦੀਆਂ ਹਨ...

ਮੁੰਬਈ: ਕਹਿੰਦੇ ਨੇ ਜੇਕਰ ਇਨਸਾਨ ਅੰਦਰ ਹੌਂਸਲਾ ਤੇ ਜਜ਼ਬਾ ਹੈ ਤਾਂ ਵੱਡੀਆਂ-ਵੱਡੀਆਂ ਮੁਸ਼ਕਿਲਾਂ ਉਸ ਅੱਗੇ ਗੋਡੇ ਟੇਕ ਲੈਂਦੀਆਂ ਹਨ। ਕੁਝ ਅਜਿਹਾ ਹੀ ਜਨੂੰਨ ਅਤੇ ਹੌਂਸਲਾ ਰੱਖਦੇ ਹਨ 63 ਸਾਲਾ ਅਮਰਜੀਤ ਸਿੰਘ ਚਾਵਲਾ। ‘ਸਪੋਰਟੀ ਸਿੱਖ’ ਨਾਲ ਜਾਣੇ ਜਾਂਦੇ ਅਮਰਜੀਤ ਸਿੰਘ ਨੇਤਰਹੀਨ ਹਨ ਪਰ ਫਿਰ ਵੀ ਮੈਰਾਥਨ ਵਿਚ ਹਿੱਸਾ ਜ਼ਰੂਰ ਲੈਂਦੇ ਹਨ। ਨੇਤਰਹੀਨ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਈ ਤਮਗੇ ਵੀ ਜਿੱਤੇ ਹਨ। ਐਤਵਾਰ ਨੂੰ ਪੁਏ ਵਿਚ ਉਨ ਹਾਂ ਨੇ ਅੰਨ੍ਹੇਪਣ ਤੋਂ ਬਚਾਅ ਪ੍ਰਤੀ ਜਾਗਰੂਕਤਾ ਲਈ 21 ਕਿਲੋਮੀਟਰ ਦੀ ਦੌੜ ਪੂਰੀ ਕਰ ਕੀਤੀ। ਹੁਣ ਚਾਵਲਾ 25 ਅਗਸਤ ਨੂੰ ਆਯੋਜਿਤ ਹੋਣ ਵਾਲੀ ਇੰਟਰਨੈਸ਼ਨਲਮੈਰਾਥਨ ਵਿਚ ਹਿੱਸਾ ਲੈਗੇ।

Amarjit Singh Amarjit Singh

ਅਮਰਜੀਤ ਸਿੰਘ ਚਾਵਲਾ ਮੁੰਬਈ ਦੇ ਰਹਿਣ ਵਾਲੇ ਹਨ। ਜਦੋਂ ਉਹ 13 ਸਾਲ ਦੇ ਸਨ ਤਾਂ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋਣੀ ਸ਼ੁਰੂ ਹੋ ਗਈ। 40 ਸਾਲ ਦੀ ਉਮਰ ਤੱਕ ਪੁੱਜਦੇ-ਪੁੱਜਦੇ ਉਹ ਪੂਰੀ ਤਰ੍ਹਾਂ ਨੇਤਰਹੀਨ ਹੋ ਗਏ। ਨੇਤਰਹੀਨ ਹੋਣ ਦੇ ਬਾਵਜੂਦ ਅਮਰਜੀਤ ਨੇ ਹੌਸਲਾ ਨਹੀਂ ਛੱਡਿਆ ਅਤੇ 48 ਸਾਲ ਦੇ ਉਮਰ ਵਿਚ ਉਨ੍ਹਾਂ ਨੇ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਵਿਚ ਉਨ੍ਹਾਂ ਨੇ 50 ਮੀਟਰ ਫਰੀ ਸਟਾਈਲ ਦੀ ਆਲ-ਇੰਡਾ ਸਵੀਮਿੰਗ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਸੋਨ ਸਮਗਾ ਜਿੱਤਿਆ। ਚਾਵਲਾ ਨੇ ਕਿਹਾ ਕਿ ਹੁਣ ਉਹ ਖ਼ੁਦ ਨੂੰ ਕਾਰਗਿਲ ਮੈਰਾਥਲ ਲਈ ਤਿਆਰ ਕਰ ਰਹੇ ਹਨ।

Amarjit Singh Amarjit Singh

ਉਨ੍ਹਾਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਨੇਤਰਹੀਨ ਹਾਂ ਤੇ ਮੈਨੂੰ ਦੌੜ ਦੌਰਾਨ ਮੱਦਦ ਲਈ ਕਿਸੇ ਨਾ ਕਿਸੇ ਦੀ ਲੋੜ ਹੁੰਦੀ ਹੈ। ਮੈਨੂੰ ਹਰ ਇਕ ਦਿਨ ਲਈ ਮੇਰੀ ਮੱਦਦ ਕਰਨ ਲਈ ਕੋਈ ਵਿਅਕਤੀ ਨਹੀਂ ਮਿਲ ਰਿਹਾ ਹੈ। ਫਿਰ ਵੀ ਮੈਂ ਪੂਰੇ ਹੌਂਸਲੇ ਨਾਲ 10 ਕਿਲੋਮੀਟਰ ਅਤੇ 21 ਕਿਲੋਮੀਟਰ ਦੀ ਆਪਣੀ ਦੌੜ ਨੂੰ ਪੂਰੀ ਕਰ ਲੈਂਦਾ ਹਾਂ। ਚਾਵਲਾ ਨੇ ਦੱਸਿਆ ਕਿ ਉਹ ਹੁਣ ਤੱਕ 179 ਦੌੜ੍ਹਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ 107 ਹਾਫ਼ ਮੈਰਾਥਨ ਪੂਰੀਆਂ ਕੀਤੀਆਂ ਹਨ, ਜਿਨ੍ਹਾਂ ਵਿਚ 21 ਕਿਲੋਮੀਟਰ 66 ਕਿਲੋਮੀਟਰ ਦੀ ਦੌੜ ਸ਼ਾਮਲ ਹੈ।

Amarjit Singh Amarjit Singh

ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਮੈਂ ਲੰਬੀ ਦੌੜ ਵਿਚ ਹਿੱਸਾ ਲਵਾਂ। ਮੈਂ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੌੜਨਾ ਚਾਹੁੰਦਾ ਹਾਂ, ਜੋ ਕਿ ਲਗਪਗ 650 ਕਿਲੋਮੀਟਰ ਹੈ। ਮੇਰੀ ਇਹ ਦੌੜ ਨਸ਼ਿਆਂ ਪ੍ਰਤੀ ਜਾਗਰੂਕਤਾ ਲਈ ਹੋਵੇਗੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਇਕ ਮਿੱਠੀ ਯਾਦ ਨੂੰ ਸਾਂਝਾ ਕਰਦਿਆਂ ਕਿਹਾ ਕਿ ਪਹਿਲੀ ਮੈਰਾਥਨ 7 ਕਿਲੋਮੀਟਰ ਸੀ। ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਉਨ੍ਹਾਂ ਦੀ  ਅਗਵਾਈ ਕੀਤੀ, ਜਿਨ੍ਹਾਂ ਨੇ ਖੇਡ ਨੂੰ ਜਾਰੀ ਰੱਖਣ ਲਈ ਬਹੁਤ ਹੌਂਸਲਾ ਦਿੱਤਾ। ਇਸ ਤੋਂ ਇਲਾਵਾ ਉਹ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਪ੍ਰੇਰਿਤ ਹੋਏ।

ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹਰ ਇਵੈਂਟ ਚ ਹਿੱਸਾ ਲਿਆ ਅਤੇ ਉਸ ਨੂੰ ਪੂਰਾ ਕੀਤਾ। ਅਮਰਜੀਤ ਦਾ ਕਹਿਣਾ ਹੈ ਕਿ ਮੈਂ ਜਦੋਂ ਵੀ ਦੌੜ ਵਿਚ ਹਿੱਸਾ ਲੈਂਦਾ ਤਾਂ ਖੁਦ ਨੂੰ ਕਹਿਦਾ, ਬੋਲ ਅਮਰਜੀਤ, ਕਰੇਗਾ ਕੀ? ਮੈਂ ਕਹਿੰਦਾ, ਹਾਂ ਮੈਂ ਤਿਆਰ ਹਾਂ। ਇਸ ਤਰ੍ਹਾਂ ਮੈਂ ਖੁਦ ਨੂੰ ਤਿਆਰ ਕਰਦਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement