
ਭਾਜਪਾਈਆਂ ਨੇ ਕੈਪਟਨ ਦੀ ਰਿਹਾਇਸ਼ ਤੇ ਐਨ.ਐਸ. ਯੂ.ਆਈ. ਨੇ ਭਾਜਪਾ ਹੈੱਡਕੁਆਟਰ ਵਲ ਧਾਵਾ ਬੋਲਿਆ
ਐਨ.ਐਸ.ਯੂ.ਆਈ. ਨੇ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਅੱਗੇ ਪਹੁੰਚ ਕੇ ਕੀਤਾ ਰੋਸ ਮੁਜ਼ਾਹਰਾ
ਚੰਡੀਗੜ੍ਹ, 21 ਅਗੱਸਤ (ਗੁਰਉਪਦੇਸ਼ ਭੁੱਲਰ) : ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਤੇ ਭਾਰੀ ਮੀਂਹ ਦੇ ਮੌਸਮ ਦੇ ਬਾਵਜੂਦ ਅੱਜ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਅਤੇ ਪੰਜਾਬ ਭਾਜਪਾ ਦੇ ਸੈਕਟਰ 37 ਸਥਿਤ ਸੂਬਾ ਹੈੱਡਕੁਆਟਰ ਨੇੜੇ ਭਾਜਪਾ ਦੀ ਸੂਬਾ ਇਕਾਈ ਅਤੇ ਕਾਂਗਰਸ ਦੇ ਵਿਦਿਆਰਥੀ ਸੰਗਠਨ ਐਨ.ਐਸ.ਯੂ.ਆਈ. ਵਲੋਂ ਰੋਸ ਮੁਜ਼ਰਾਰੇ ਕੀਤੇ ਗਏ ਜਿਸ ਕਾਰਨ ਬਾਅਦ ਦੁਪਹਿਰ ਤਕਰ ਪਿਲਸ ਨੂੰ ਬਿਪਤਾ ਪਈ ਰਹੀ। ਪੰਜਾਬ ਭਾਜਪਾ ਵਲੋਂ ਅਪਣੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਜ਼ਹਿਰਲੀ ਸ਼ਰਾਬ ਕਾਂਡ ਦੀ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈਕੇ ਸੈਕਟਰ 17 ਵਿਚ ਇੱਕਠੇ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ ਘੇਰਨ ਲਈ ਰੋਸ ਮਾਰਚ ਕਰਦਿਆਂ ਪੁਲਿਸ ਬੈਰੀਕੇਡ ਪਾਰੇ ਕਰ ਕੇ ਅੱਗੇ ਵਧਣ ਦੇ ਯਤਨ ਕੀਤੇ ਗਏ। ਦੂਜੇ ਪੇਸ ਐਨ.ਐਸ.ਯੂ.ਆਈ. ਪੰਜਾਬ ਵਲੋਂ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਭਾਜਪਾ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਭਾਜਪਾ ਦੇ ਸੂਬੇ ਪਧਰੀ ਮਾਰਚ ਵਿਚ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਸਾਬਕਾ ਮੰਤਰੀ ਮਨੋਰੰਜਨ ਕਾਲੀਆਂ, ਮਾਸਟਰ ਮੋਹਨ ਲਾਲ, ਅਨਿਲ ਜੋਸ਼ੀ, ਤੀਕਸਨ ਸੂਦ, ਕੌਮੀ ਸੱਕਤਰ ਤਰੁਨ ਚੁੱਘ, ਸੂਬੇ ਦੇ ਸੀਨੀਅਰ ਨੇਤਾ ਵਿਜੈ ਸਾਂਪਲਾ, ਹਰਜੀਤ ਗਰੇਵਾਲ, ਮਲਵਿੰਦਰ ਸਿੰਘ ਕੰਗ, ਸੁਭਾਸ਼ ਸ਼ਰਮਾ, ਵਿਧਾਇਕ ਅਰੁਨ ਨਾਰੰਗ ਤੋਂ ਇਲਾਵਾ ਕੌਮੀ ਸੰਗਠਨ ਸਕੱਤਰ ਦਿਨ੍ਰੇ ਕੁਮਾਰ ਆਦਿ ਸ਼ਾਮਲ ਸਨ। ਇਨ੍ਹਾਂ ਨੂੰ ਸੈਂਕੜੇ ਹੋਰ ਆਗੂਆਂ ਸਮੇਤ ਅੱਗੇ ਵਧਣ ਉਤੇ ਨਗਰ ਨਿਗਮ ਨੇੜੇ ਪੁਲਿਸ ਨੇ ਘੇਰਾਬੰਦੀ ਕਰ ਕੇ ਰੋਕਿਆ ਪਰ ਇਨ੍ਹਾਂ ਬੈਰੀਕੇਡ ਤੋੜ ਕੇ ਅੱਗੇ ਜਾਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ। ਇਸ ਦੌਰਾਨ ਆਖ਼ਿਰ ਪੁਲਿਸ ਨੇ ਸੈਂਕੜੇ ਭਾਜਪਾਈਆਂ ਨੂੰ ਹਿਰਾਸਤ ਵਿਚ ਲੈ ਕੇ ਸੈਕਟਰ 34 ਥਾਣੇ ਪਹੁੰਚਾਇਆ ਪਰ ਗ੍ਰਿਫ਼ਤਾਰੀ ਥੋੜ੍ਹੇ ਵਿਅਕਤੀਆਂ ਦੀ ਹੀ ਪਾਈ ਗਈ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੀ.ਬੀ.ਆਈ. ਜਾਂਚ ਦੀ ਮੰਗ ਪੂਰੇ ਹੋਣ ਤਕ ਸੂਬੇ ਭਰ ਵਿਚ ਅੰਦਲੋਨ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਕੋਰੋਨਾ ਸਾਵਧਾਨੀ ਦੇ ਨਿਯਮਾਂ ਦੀ ਭਾਜਪਾਈਆਂ ਨੇ ਕੋਈ ਪਰਵਾਹ ਨਹੀਂ ਕੀਤੀ
ਡੱਬੀ
ਐਨ.ਐਸ.ਯੂ.ਆਈ. ਮੈਂਬਰ ਪੀ.ਪੀ.ਕਿੱਟਾ ਪਾ ਕੇ ਪੁੱਜੇ
ਇਸੇ ਦੌਰਾਨ ਅੱਜਤ ਸਵੇਰੇ ਵਰ੍ਹਦੇ ਮੀਂਹ ਵਿਚ ਐਨ.ਐਸ.ਯੂ.ਆਈ. ਦੇ ਮੈਂਬਰ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨ ਲਈ ਭਾਜਪਾ ਦੇ ਸੂਬਾ ਮੁੱਖ ਦਫ਼ਤਰ ਸਾਹਮਣੇ ਤਕ ਪੁਲਿਸ ਰੋਕਾ ਦੇ ਬਾਵਜੂਦ ਪਹੁੰਚ ਗਏ। ਉਨ੍ਹਾਂ ਸੱਭ ਨੇ ਪੀ.ਪੀ.ਕਿੱਟਾ ਪਾਈਆਂ ਸਨ ਜਿਸ ਕਰ ਕੇ ਪੁਲਿਸ ਕੋਰੋਨਾ ਕਾਰਨ ਮੈਡੀਕਲ ਟੀਮਾਂ ਹੋਣ ਦਾ ਭੁਲੇਖਾ ਖਾ ਗਈ ਤੇ ਉਨ੍ਹਾਂ ਨੂੰ ਨਹੀਂ ਰੋਕਿਆ। ਬਾਅਦ ਵਿਚ ਪੁਲਿਸ ਨੇ ਭਾਜਪਾ ਦਫ਼ਤਰ ਸਾਹਮਣੇ ਧਰਨੇ ਉਤੇ ਬੈਠਣ ਬਾਅਦ ਇਨ੍ਹਾਂ ਨੂੰ ਬਲ ਪੂਰਵਕ ਖਦੇੜਿਆਂ। ਇਹ ਪ੍ਰਦਰਸ਼ਨ ਪਟਰੌਲ, ਡੀਜ਼ਲ, ਕੀਮਤਾਂ ਵਿਚ ਲਗਾਤਾਰ ਵਾਧੇ ਅਤੇ ਨੀਟ ਤੇ ਆਈ.ਈ.ਈ. ਦੀਆਂ ਕੋਰੋਨਾ ਵਿਚ ਲਏ ਜਾਣ ਦੇ ਵਿਰੋਧ ਵਿਚ ਕੀਤਾ।
ਬੇਰੀਕੇਡ ਤੋੜ ਕੇ ਅੱਗੇ ਵਧਣ ਉਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੈਂਕੜੇ ਲਏ ਹਿਰਾਸਤ ਵਿਚ
ਐਨ.ਐਸ.ਯੂ.ਆਈ. ਨੇ ਪੰਜਾਬ ਭਾਜਪਾ ਦੇ ਮੁੱਖ imageਦਫ਼ਤਰ ਅੱਗੇ ਪਹੁੰਚ ਕੇ ਕੀਤਾ ਰੋਸ ਮੁਜ਼ਾਹਰਾ