
ਮੋਦੀਖਾਨੇ ਦੀ ਸਪੋਰਟ 'ਚ ਆਏ ਲੋਕਾ ਨੇ ਜੰਮ ਕੇ ਕੱਢੀ ਭੜਾਸ
ਲੁਧਿਆਣਾ: ਗੁਰੂ ਨਾਨਕ ਮੋਦੀ ਖਾਨਾ ਚਲਾਉਣ ਤੋਂ ਮਸ਼ਹੂਰ ਹੋਏ ਬਲਜਿੰਦਰ ਸਿੰਘ ਜਿੰਦੂ ਵਿਵਾਦਾਂ ‘ਚ ਫਸ ਗਏ ਹਨ। ਜਿੰਦੂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਜਿੰਦੂ ਨੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ‘ਤੇ ਜਿੰਦੂ ਖਿਲਾਫ਼ ਸ਼ਿਵ ਸੈਨਾ ਪੰਜਾਬ ਵੱਲੋਂ ਥਾਣਾ ਡਵੀਜ਼ਨ ਨੰਬਰ ਅੱਠ ‘ਚ ਸ਼ਿਕਾਇਤ ਦਿੱਤੀ ਗਈ ਹੈ।
Guru Nanak Modikhana
ਆਗੂਆਂ ਦਾ ਕਹਿਣਾ ਹੈ ਕਿ ਬਲਜਿੰਦਰ ਸਿੰਘ ਜਿੰਦੂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਸ੍ਰੀ ਰਾਮ ਚੰਦਰ, ਮਾਤਾ ਸੀਤਾ ਜੀ ਅਤੇ ਹਨੂੰਮਾਨ ਜੀ ਦੇ ਨਾਮ ਬਿਨਾਂ ਇੱਜ਼ਤ ਦਿੱਤੇ ਲਏ ਜਿਸ ਕਰਕੇ ਹਿੰਦੂਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਦਿਆਂ ਜਿੰਦੂ ਖ਼ਿਲਾਫ਼ 295 ਏ ਦੀ ਐੱਫਆਈਆਰ ਦਰਜ ਕੀਤੀ ਹੈ।
Balwinder Singh Jindu
ਹੁਣ ਮੋਦੀਖਾਨੇ ਨੂੰ ਤਾਲਾ ਲੱਗ ਚੁੱਕਿਆ ਹੈ ਤੇ ਇਸ ਦੇ ਸ਼ਟਰ ਤੇ ਪੋਸਟਰ ਲਗਾਏ ਗਏ ਹਨ। ਉੱਥੇ ਹੀ ਮੋਦੀਖਾਨੇ ਦੇ ਹੱਕ ਵਿਚ ਆਏ ਕਈ ਸਪੋਟਰਾਂ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਸੰਗਤ ਨੂੰ ਕਿਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
Man
ਉੱਥੇ ਹੀ ਸਪੋਟਰਾਂ ਨੇ ਇਹ ਵੀ ਕਿਹਾ ਕਿ ਜੇ ਬਲਜਿੰਦਰ ਸਿੰਘ ਜਿੰਦੂ ਨੇ ਕੋਈ ਟਿਪਣੀ ਕਰਨੀ ਸੀ ਤਾਂ ਉਹ ਅਪਣੀ ਆਈਡੀ ਤੋਂ ਕਰਦੇ ਪਰ ਉਹਨਾਂ ਨੇ ਸਿੱਖ ਵੈਲਫੇਅਰ ਕੌਂਸਲ ਤੋਂ ਲਾਈਵ ਹੋ ਕੇ ਟਿੱਪਣੀ ਕੀਤੀ ਹੈ ਜਿਸ ਕਾਰਨ ਇਸ ਸੰਸਥਾ ਦੇ ਸਾਰੇ ਮੈਂਬਰਾਂ ਦਾ ਨਾਮ ਵੀ ਸ਼ਾਮਲ ਹੁੰਦਾ ਹੈ। ਉਹਨਾਂ ਅੱਗੇ ਕਿਹਾ ਕਿ ਉਹ ਉੱਥੇ ਸਿਰਫ ਬੇਨਤੀ ਕਰਨ ਪਹੁੰਚੇ ਹਨ ਕਿ ਗੁਰੂ ਨਾਨਕ ਮੋਦੀਖਾਨਾ ਜਲਦ ਤੋਂ ਜਲਦ ਖੋਲ੍ਹਿਆ ਜਾਵੇ ਤਾਂ ਜੋ ਸੰਗਤ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
Guru Nanak Modikhana
ਸਵਾਲ ਇਹ ਖੜਾ ਹੁੰਦਾ ਹੈ ਕਿ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਸਿਰਫ ਬਲਜਿੰਦਰ ਸਿੰਘ ਨੇ ਪਹੁੰਚਾਈ ਹੈ ਤਾਂ ਫਿਰ ਮੋਦੀਖਾਨਾ ਕਿਉਂ ਬੰਦ ਕੀਤਾ ਗਿਆ? ਉਹਨਾਂ ਦੀ ਟੀਮ ਵੀ ਮੋਦੀਖਾਨਾ ਨਹੀਂ ਖੋਲ੍ਹ ਰਹੀ। ਖੈਰ ਮੋਦੀਖਾਨਾ ਦੁਬਾਰਾ ਖੁੱਲ੍ਹੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।