83 ਸਾਲਾਂ ਬਜ਼ੁਰਗ ਨੇ ਐੱਮ.ਏ ਇੰਗਲਿਸ਼ ਦੀ ਡਿਗਰੀ ਕੀਤੀ ਹਾਸਿਲ
Published : Sep 22, 2019, 9:39 am IST
Updated : Sep 22, 2019, 9:39 am IST
SHARE ARTICLE
Degree obtained an elder
Degree obtained an elder

ਬਜ਼ੁਰਗ ਨੇ ਨੌਜਵਾਨ ਪੀੜ੍ਹੀ ਲਈ ਕਾਇਮ ਕੀਤੀ ਮਿਸਾਲ

ਹੁਸ਼ਿਆਰਪੁਰ ‘ਚ ਇੱਕ ਬਜ਼ੁਰਗ ਨੇ ਉਸ ਸਮੇਂ ਮਿਸਾਲ ਕਾਇਮ ਕਰ ਦਿੱਤੀ ਜਦੋਂ ਉਹਨਾਂ 83 ਸਾਲ ਉਮਰ ‘ਚ ਐੱਮ ਏ ਇੰਗਲਿਸ਼ ਦੀ ਡਿਗਰੀ ਹਾਸਿਲ ਕੀਤੀ। ਦਰਅਸਲ ਲੈਕਚਰਾਰ ਰਹੇ ਸੋਹਨ ਸਿੰਘ ਗਿੱਲ ਨੇ 83 ਸਾਲ ਦੀ ਉਮਰ 'ਚ ਐੱਮਏ ਇੰਗਲਿਸ਼ ਦੀ ਡਿਗਰੀ ਹਾਸਿਲ ਕਰ ਕੇ ਨੌਜਵਾਨ ਪੀੜ੍ਹੀ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।

DegreeDegree

ਕਾਬਲੇਗੋਰ ਹੈ ਕਿ ਸੋਹਨ ਸਿੰਘ ਗਿੱਲ ਪੂਰਬੀ ਅਫ਼ਰੀਕੀ ਕੀਨੀਆ 'ਚ 33 ਸਾਲ ਤਕ ਸਿੱਖਿਆ ਸੇਵਾਵਾਂ ਦੇ ਕੇ ਦੇਸ਼ ਪਰਤੇ ਅਤੇ ਫਿਰ ਇੱਥੋਂ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਕੇ ਆਪਣੀ 61 ਸਾਲ ਪੁਰਾਣੀ ਇੱਛਾ ਪੂਰੀ ਕੀਤੀ।

Sohan Singh Sohan Singh

ਬੀਤੇ ਸ਼ੁੱਕਰਵਾਰ ਸੋਹਨ ਸਿੰਘ ਗਿੱਲ ਨੂੰ ਐੱਲਪੀਯੂ ਦੇ ਕਨਵੋਕੇਸ਼ਨ ਦੇ ਸਮਾਗਮ 'ਚ ਡਿਗਰੀ ਦਿੱਤੀ ਗਈ ਦੱਸਣਯੋਗ ਹੈ ਕਿ ਸੋਹਨ ਸਿੰਘ ਇੰਟਰਨੈਸ਼ਨਲ ਹਾਕੀ 'ਚ ਗਰੇਡ ਅੰਪਾਇਰ ਵੀ ਰਹੇ ਹਨ। ਉਨ੍ਹਾਂ ਕੀਨੀਆ ਹਾਕੀ ਅੰਪਾਇਰਜ਼ ਐਸੋਸੀਏਸ਼ਨ 'ਚ 6 ਸਾਲ ਕੰਮ ਕੀਤਾ ਅਤੇ ਸਕੱਤਰ ਅਹੁਦੇ 'ਤੇ ਵੀ ਰਹੇ। ਕੋਸਟ ਹਾਕੀ ਐਸੋਸੀਏਸ਼ਨ ਦੇ ਚੇਅਰਮੈਨ ਦੇ ਤੌਰ 'ਤੇ ਵੀ ਉਨ੍ਹਾਂ ਆਪਣੀਆਂ ਸੇਵਾਵਾਂ ਨੂੰ ਨਿਭਾਇਆ।

Sohan Singh Sohan Singh

ਉੱਥੇ ਹੀ ਸੋਹਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੀਨੀਆ ਰਹਿੰਦਿਆਂ ਵੀ ਐੱਮਏ ਇੰਗਲਿਸ਼ ਦੇ ਸੁਪਨੇ ਆਉਂਦੇ ਰਹੇ।ਅਧੂਰੀ ਖਾਹਸ਼ ਨੂੰ ਪੂਰਾ ਕਰਨ ਲਈ ਦੇਸ਼ ਵਾਪਸ ਪਰਤ ਆਏ ,,ਜਿਸਨੂੰ ਪੂਰਾ ਕਰਨ ਲਈ ਉਹਨਾਂ ਦੀ ਪਤਨੀ ਜੋਗਿੰਦਰ ਕੌਰ ਨੇ ਹੌਸਲਾ ਦਿੱਤਾ।

Sohan Singh Sohan Singh

ਸੋਹਨ ਸਿੰਘ ਨੇ ਦੱਸਿਆ ਕਿ ਸਾਰਿਆਂ ਦਾ ਸਹਿਯੋਗ ਮਿਲਣ 'ਤੇ ਐੱਲਪੀਯੂ ਦੇ ਬੰਗਾ ਡਿਸਟੈਂਸ ਐਜੂਕੇਸ਼ਨ ਸੈਂਟਰ ਤੋਂ ਐੱਮਏ ਇੰਗਲਿਸ਼ ਲਈ ਅਪਲਾਈ ਕਰ ਦਿੱਤਾ। ਉਹ ਕਹਿੰਦੇ ਹਨ ਕਿ ਉਹਨਾਂ ਦੀ  ਇੰਗਲਿਸ਼ ਤਾਂ ਪਹਿਲਾਂ ਹੀ ਵਧੀਆ ਸੀ ਤੇ ਹੁਣ ਡਿਗਰੀ ਹੱਥ 'ਚ ਆਉਣ ਨਾਲ ਅਧੂਰੀ ਖਾਹਸ਼ ਪੂਰੀ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Hoshiarpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement