
ਐਲਿਸ ਪੈਂਗ ਏਸ਼ੀਆ ਦੀ ਸਭ ਤੋਂ ਵੱਧ ਉਮਰ ਦੀ ਮਾਡਲ ਬਣ ਗਈ ਹੈ। ਮਾਡਲਿੰਗ ਇੰਡਸਟਰੀ ਵਿੱਚ ਬੁੱਧਵਾਰ ਨੂੰ ਉਨ੍ਹਾਂ ਨੂੰ ਸਭ ਤੋਂ ਸੀਨੀਅਰ ਮਾਡਲ ਦੇ ਰੂਪ
ਹਾਂਗਕਾਂਗ : ਐਲਿਸ ਪੈਂਗ ਏਸ਼ੀਆ ਦੀ ਸਭ ਤੋਂ ਵੱਧ ਉਮਰ ਦੀ ਮਾਡਲ ਬਣ ਗਈ ਹੈ। ਮਾਡਲਿੰਗ ਇੰਡਸਟਰੀ ਵਿੱਚ ਬੁੱਧਵਾਰ ਨੂੰ ਉਨ੍ਹਾਂ ਨੂੰ ਸਭ ਤੋਂ ਸੀਨੀਅਰ ਮਾਡਲ ਦੇ ਰੂਪ ‘ਚ ਸਨਮਾਨ ਮਿਲਿਆ। ਇਸ ਤੋਂ ਪਹਿਲਾਂ ਜਾਪਾਨ ਦੀ 84 ਸਾਲਾ ਨਾਓਆ ਕੁਡੋ ਤੇ ਚੀਨ ਦੀ 84 ਸਾਲਾ ਮਾਡਲ ਵਾਂਗ ਡੇਸ਼ਨ ਸਭ ਤੋਂ ਵੱਧ ਉਮਰ ਦੀ ਮਾਡਲਾਂ ਸਨ।
Hong Kong Alice Pang
96 ਸਾਲ ਦੀ ਐਲਿਸ ਕਹਿਣਾ ਹੈ ਕਿ ਮੈਨੂੰ ਚੰਗੇ ਕੱਪੜੇ ਪਹਿਨਣ ਦਾ ਸ਼ੌਕ ਰਿਹਾ ਹੈ ਪਰ ਕਦੇ ਸੋਚਿਆ ਨਹੀਂ ਸੀ ਕਿ ਮੈਂ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਾਂਗੀ। ਐਲਿਸ ਇਸ ਦਾ ਕਰੈਡਿਟ ਆਪਣੀ ਪੋਤੀ ਨੂੰ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਉਸ ਨੇ 65 ਸਾਲ ਦੀ ਉਮਰ ‘ਚ ਮਾਡਲਸ ਦਾ ਇਸ਼ਤਿਹਾਰ ਵੇਖਿਆ ਤੇ ਮੇਰੀ ਫੋਟੋ ਭੇਜ ਦਿੱਤੀ। ਮੇਰਾ ਸਿਲੈਕਸ਼ਨ ਹੋ ਗਿਆ ਇਸ ਤੋਂ ਬਾਅਦ ਮਾਡਲਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ।
Hong Kong Alice Pang
ਮਾਡਲਿੰਗ ਚੈਲੇਂਜਿੰਗ ਸੀ ਪਰ ਮੈਂ ਪਿੱਛੇ ਨਹੀਂ ਹਟੀ
ਐਲਿਸ ਨੇ ਦੱਸਿਆ ਕਿ ਮਾਡਲਿੰਗ ਮੇਰੇ ਲਈ ਕਿਸੇ ਚੈਲੇਂਜ ਤੋਂ ਘੱਟ ਨਹੀਂ ਸੀ ਅਤੇ ਮੈਂ ਕਦੇ ਵੀ ਕਿਸੇ ਚੈਲੇਂਜ ਤੋਂ ਪਿੱਛੇ ਨਹੀਂ ਹਟੀ। ਇਸ ਲਈ ਮੈਂ ਠਾਣ ਲਿਆ ਕਿ ਮਾਡਲਿੰਗ ਤਾਂ ਕਰਕੇ ਹੀ ਰਹਾਂਗੀ। ਮੈਂ ਜਾਣਦੀ ਤਾਂ ਕੁੱਝ ਨਹੀਂ ਸੀ ਪਰ ਮੇਰੇ ਮੈਨੇਜਰ ਨੇ ਮੈਨੂੰ ਕਾਫ਼ੀ ਚੀਜ਼ਾਂ ਸਿਖਾਈਆਂ। ਮੇਰੇ ਮੇਕਅਪ ਆਰਟਿਸਟ ਤੇ ਹੇਅਰ ਡਰੈਸਰ ਨੇ ਵੀ ਮੇਰੀ ਬਹੁਤ ਸਹਾਇਤਾ ਕੀਤੀ ਜਿਸ ਨਾਲ ਮੇਰੀ ਮਾਡਲਿੰਗ ‘ਚ ਰੂਚੀ ਵੱਧ ਗਈ ਤੇ ਹੁਣ ਮੈਨੂੰ ਇਸ ਫੀਲਡ ਵਿੱਚ ਤਿੰਨ ਸਾਲ ਹੋ ਗਏ ਹਨ।
Hong Kong Alice Pang
ਐਲਿਸ ਨੇ ਕਿਹਾ, ਇਹ ਜਾਣ ਕੇ ਚੰਗਾ ਲੱਗਦਾ ਹੈ ਕਿ ਇਸ ਉਮਰ ਵਿੱਚ ਵੀ ਲੋਕ ਤੁਹਾਨੂੰ ਤੁਹਾਡੇ ਕੰਮ ਦੀ ਵਜ੍ਹਾ ਨਾਲ ਪਸੰਦ ਕਰਦੇ ਹੋਣ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਗੁੱਚੀ, ਵੈਲੇਂਟਿਨੋ, ਏਲੇਰੀ ਵਰਗੇ ਬਰਾਂਡਸ ਲਈ ਮਾਡਲਿੰਗ ਕਰਾਂਗੀ। ਪਰ ਜਿੰਦਗੀ ਵਿੱਚ ਅਕਸਰ ਅਜਿਹੀਆਂ ਕਈ ਚੀਜਾਂ ਹੋ ਜਾਂਦੀਆਂ ਹਾਂ ਜਿਨ੍ਹਾਂ ਦੀ ਅਸੀਂ ਉਂਮੀਦ ਵੀ ਨਹੀਂ ਰੱਖੀ ਹੁੰਦੀ। ਮੇਰੇ ਤੋਂ ਕਈ ਲੋਕ ਪੁੱਛਦੇ ਹਨ ਕਿ ਇਸ ਉਮਰ ਵਿੱਚ ਵੀ ਮੇਰੀ ਫਿਟਨੈੱਸ ਦਾ ਕੀ ਰਾਜ਼ ਹੈ।
Hong Kong Alice Pang
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।