Advertisement
  ਖ਼ਬਰਾਂ   ਪੰਜਾਬ  22 Oct 2020  ਸੜਕ ਹਾਦਸਾ 'ਚ ਪਿਉ-ਪੁੱਤ ਦੀ ਮੌਤ

ਸੜਕ ਹਾਦਸਾ 'ਚ ਪਿਉ-ਪੁੱਤ ਦੀ ਮੌਤ

ਏਜੰਸੀ
Published Oct 22, 2020, 1:45 am IST
Updated Oct 22, 2020, 1:45 am IST
ਸੜਕ ਹਾਦਸਾ 'ਚ ਪਿਉ-ਪੁੱਤ ਦੀ ਮੌਤ
image
 image

ਪਟਿਆਲਾ, 21 ਅਕਤੂਬਰ (ਬਲਵੰਤ ਹਿਆਣਾ) : ਦੇਰ ਸ਼ਾਮ 6 ਵਜੇ ਦੇ ਕਰੀਬ ਨਾਭਾ ਪਟਿਆਲਾ ਰੋਡ ਸਥਿਤ ਘਮਰੌਦਾ ਪਿੰਡ ਨੇੜੇ ਇਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿਚ ਨਾਭਾ ਨਿਵਾਸੀ ਪਲਵਿੰਦਰ ਸਿੰਘ ਤੇ ਉਸ ਦਾ ਪਿਤਾ ਜਸਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਦੋਵੇਂ ਪਿਉ-ਪੁੱਤਰ ਜੋ ਕਿ ਪਟਿਆਲਾ ਦੇ ਲਾਹੋਰੀ ਗੇਟ ਵਿਖੇ ਕਪੜਿਆਂ ਦੀ ਦੁਕਾਨ ਚਲਾਉਂਦੇ ਸਨ ਤੋਂ ਘਰ ਨੂੰ ਵਾਪਸ ਪਰਤ ਰਹੇ ਸੀ। ਪ੍ਰਤੱਖ ਦਰਸ਼ੀਆਂ ਮੁਤਾਬਕ ਸਵਿੱਫ਼ਟ ਕਾਰ ਨਾਭਾ ਤੋਂ ਪਟਿਆਲਾ ਜਾ ਰਹੀ ਸੀ ਜੋ ਕਿ ਕਾਰ ਬਹੁਤ ਤੇਜ਼ ਸੀ ਤੇ ਮੋਟਰਸਾਈਕਲ ਚਾਲਕ ਪਲਵਿੰਦਰ ਸਿੰਘ ਤੇ ਉਸ ਦਾ ਪਿਤਾ ਜਸਪਾਲ ਸਿੰਘ ਪਟਿਆਲਾ ਤੋਂ ਨਾਭਾ ਅਪਣੇ ਘਰ ਜਾ ਰਹੇ ਸਨ ਜੋ ਕਾਰ ਨਾਲ ਟਕਰਾ ਗਏ ਤੇ ਨਾਲ ਹੀ ਬਰਿੱਜਾ ਕਾਰ ਵੀ ਪਟਿਆਲਾ ਤੋਂ ਨਾਭਾ ਜਾ ਰਹੀ ਸੀ ਨਾਲ ਸਵਿੱਫ਼ਟ ਕਾਰ ਟਕਰਾਈ ਜਿਸ ਵਿਚ ਸਵਾਰ ਚਾਲਕ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਲੋਕਾਂ ਵਲੋਂ ਹਸਪਤਾਲ ਵਿਚ ਲਿਜਾਇਆ ਗਿਆ। ਇਸ ਮਾਮਲੇ ਦੀ ਜਾਂਚ ਰੋਹਟੀਪੁਲ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਕੇ ਕਰ ਰਹੀ ਹੈ ਤੇ ਕਾਰ ਚਾਲਕਾਂ ਦਾ ਪਤਾ ਲਗਾ ਰਹੀ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।

Advertisement
Advertisement

 

Advertisement
Advertisement