ਕੇਂਦਰ ਸਰਕਾਰ ਨੇ ਦਿਤੀ ਸ਼ਾਹਪੁਰ ਕੰਡੀ ਡੈਮ ਬਣਾਉਣ ਦੀ ਮਨਜ਼ੂਰੀ
Published : Dec 22, 2018, 1:18 pm IST
Updated : Dec 22, 2018, 1:18 pm IST
SHARE ARTICLE
Shahpur Kandi Project
Shahpur Kandi Project

ਕੇਂਦਰ ਸਰਕਾਰ ਨੇ ਸ਼ਾਹਪੁਰ ਕੰਡੀ ਡੈਮ ਨੈਸ਼ਨਲ ਪ੍ਰਾਜੈਕਟ ਦੇ ਰੂਪ ਵਿਚ ਬਣਾਉਣ ਲਈ ਮਨਜ਼ੂਰੀ ਦੇ ਦਿਤੀ ਹੈ। 19 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ...

ਚੰਡੀਗੜ੍ਹ (ਸਸਸ) : ਕੇਂਦਰ ਸਰਕਾਰ ਨੇ ਸ਼ਾਹਪੁਰ ਕੰਡੀ ਡੈਮ ਨੈਸ਼ਨਲ ਪ੍ਰਾਜੈਕਟ ਦੇ ਰੂਪ ਵਿਚ ਬਣਾਉਣ ਲਈ ਮਨਜ਼ੂਰੀ ਦੇ ਦਿਤੀ ਹੈ। 19 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਨੂੰ ਭੇਜ ਦਿਤਾ ਗਿਆ ਹੈ। ਸਾਲਾਂ ਤੋਂ ਲਮਕੇ ਹੋਏ ਇਸ ਪ੍ਰੋਜੇਕਟ ਨੂੰ ਬਣਾਉਣ ਲਈ ਹੁਣ ਰਸਤਾ ਸਾਫ਼ ਹੋ ਗਿਆ ਹੈ। ਇਸ ਉਤੇ ਕੁਲ 2715.70 ਕਰੋੜ ਰੁਪਏ ਖ਼ਰਚ ਹੋਣੇ ਹਨ, ਜਿਸ ਵਿਚੋਂ 26.6 ਪ੍ਰਤੀਸ਼ਤ ਹਿੱਸਾ ਸਿੰਚਾਈ ਵਿਭਾਗ ਦਾ ਹੈ ਅਤੇ ਬਾਕੀ ਬਿਜਲੀ ਵਿਭਾਗ ਦਾ।

Shahpur Kandi ProjectShahpur Kandi Projectਸਿੰਚਾਈ ਵਾਲੇ ਹਿੱਸੇ ਦਾ 90 ਪ੍ਰਤੀਸ਼ਤ ਹਿੱਸਾ ਕੇਂਦਰ ਸਰਕਾਰ ਦੇਵੇਗੀ, ਜਦੋਂ ਕਿ 10 ਪ੍ਰਤੀਸ਼ਤ ਪੰਜਾਬ ਸਰਕਾਰ ਨੂੰ ਖ਼ਰਚ ਕਰਨਾ ਪਵੇਗਾ। ਬਿਜਲੀ ਦੇ ਖੇਤਰ ‘ਚ ਆਉਣ ਵਾਲਾ ਪੂਰਾ ਖ਼ਰਚ ਪਾਵਰਕਾਮ ਵਲੋਂ ਚੁੱਕਿਆ ਜਾਵੇਗਾ, ਜੋ ਕਿ ਲਗਭੱਗ 1409 ਕਰੋੜ ਰੁਪਏ ਦਾ ਹੈ। ਪਾਣੀ ਸੰਸਾਧਨ ਮੰਤਰਾਲੇ ਨੇ ਇਸ ਸਬੰਧੀ ਆਫ਼ਿਸ ਮੈਮੋਰੈਂਡਮ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ 2018-19 ਤੋਂ ਲੈ ਕੇ 2022-23 ਤੱਕ ਕਿਸ਼ਤਾਂ ਦੇ ਵਿਚ 485 ਕਰੋੜ ਰੁਪਏ ਦੀ ਰਾਸ਼ੀ ਉਪਲੱਬਧ ਕਰਵਾਈ ਜਾਵੇਗੀ।

ਪਾਣੀ ਸੰਸਾਧਨ ਮੰਤਰਾਲੇ ਨੇ ਕਿਹਾ ਕਿ ਮੁੱਖ ਡੈਮ ਅਕਤੂਬਰ 2021 ਤੱਕ ਪੂਰਾ ਹੋਵੇਗਾ। ਰਾਵੀ ਕਨਾਲ ਅਤੇ ਕਸ਼ਮੀਰ ਕਨਾਲ ਦੇ ਸਾਈਫ਼ਨ ਵੀ ਇਸ ਦੌਰਾਨ ਤਿਆਰ ਕਰ ਦਿਤੇ ਜਾਣਗੇ। ਪ੍ਰੋਜੈਕਟ ਜੂਨ 2022 ਵਿਚ ਪੂਰਾ ਹੋ ਜਾਵੇਗਾ। ਦੋਵਾਂ ਸੂਬਿਆਂ ਦੇ ਵਿਚ 1979 ਨੂੰ ਰਣਜੀਤ ਸਾਗਰ ਡੈਮ (ਆਰਐਸਡੀ) ਅਤੇ ਡਾਊਨ ਸਟਰੀਮ ਉਤੇ ਸ਼ਾਹਪੁਰ ਕੰਡੀ ਬੈਰਾਜ ਬਣਾਉਣ ਲਈ ਸਮਝੌਤਾ ਹੋਇਆ ਸੀ। ਇਸ ਸਮਝੌਤੇ ਦੇ ਤਹਿਤ ਜੰਮੂ-ਕਸ਼ਮੀਰ  ਨੂੰ 1150 ਕਿਊਸਿਕ ਪਾਣੀ ਅਤੇ 20 ਪ੍ਰਤੀਸ਼ਤ ਬਿਜਲੀ ਉਪਲੱਬਧ ਕਰਵਾਈ ਜਾਣੀ ਸੀ।

Shahpur Kandi DamShahpur Kandi Damਪਹਿਲਾਂ ਤਾਂ ਸਾਲਾਂ ਲੰਬਿਤ ਰਹਿਣ ਤੋਂ ਬਾਅਦ ਆਰਐਸਡੀ ਹੀ ਪੂਰਾ ਹੋਇਆ ਅਤੇ ਵੀਹ ਸਾਲ ਤੋਂ ਸ਼ਾਹਪੁਰ ਕੰਡੀ ਬੈਰਾਜ ਦੇ ਪੂਰੇ ਹੋਣ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਹਨ। ਸ਼ਾਹਪੁਰ ਕੰਡੀ ਬੈਰਾਜ ਨੂੰ ਲੈ ਕੇ ਪੰਜਾਬ ਅਤੇ ਜੰਮੂ-ਕਸ਼ਮੀਰ ਸਰਕਾਰ ਵਿਚ ਵਿਵਾਦ ਵਧਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਪ੍ਰੋਜੈਕਟ ਨੂੰ ਪੂਰਾ ਕਰਵਾਉਣ ਦੇ ਮਾਮਲੇ ਵਿਚ ਦਖ਼ਲ ਦਿਤਾ ਹੋਇਆ ਹੈ। ਪਿਛਲੇ ਸਾਲ ਤਿੰਨ ਮਾਰਚ 2017 ਨੂੰ ਪੰਜਾਬ ਅਤੇ ਜੰਮੂ - ਕਸ਼ਮੀਰ ਦੇ ਵਿਚ ਫਿਰ ਤੋਂ ਸਮਝੌਤਾ ਹੋਇਆ।

ਪੰਜਾਬ ਨੇ ਜੰਮੂ-ਕਸ਼ਮੀਰ ਸਰਕਾਰ ਵਲੋਂ ਰੱਖੀਆਂ ਗਈਆਂ ਸਾਰੀਆਂ ਸ਼ਰਤਾਂ ਮੰਨ  ਲਈਆਂ ਜਿਸ ਵਿਚ ਪਾਣੀ, ਬਿਜਲੀ ਦੇਣਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਜ਼ਮੀਨ ਦਾ ਮੁਆਵਜ਼ਾ ਦੇਣਾ ਸ਼ਾਮਿਲ ਸਨ। ਹੁਣ ਜਦੋਂ ਕਿ ਇਹ ਪ੍ਰੋਜੈਕਟ ਸ਼ੁਰੂ ਹੀ ਹੋਣ ਵਾਲਾ ਸੀ ਕਿ ਜੰਮੂ-ਕਸ਼ਮੀਰ ਸਰਕਾਰ ਨੇ ਇਸ ਦੇ ਕੰਟਰੋਲ ਦੀ ਇਕ ਨਵੀਂ ਸ਼ਰਤ ਰੱਖ ਦਿਤੀ ਜਿਸ ਨੂੰ ਅਕਤੂਬਰ ਵਿਚ ਨਿਬੇੜ ਲਿਆ ਗਿਆ।

ਰਾਵੀ ਨਦੀ ਉਤੇ ਬਣੇ ਰਣਜੀਤ ਸਾਗਰ ਡੈਮ ਤੋਂ ਬਿਜਲੀ ਬਣਾਉਣ ਤੋਂ ਬਾਅਦ ਛੱਡੇ ਗਏ ਪਾਣੀ ਨੂੰ ਸ਼ਾਹਪੁਰ ਕੰਡੀ ਵਿਚ ਬੈਰਾਜ ਬਣਾ ਕੇ ਇਕੱਠਾ ਕੀਤਾ ਜਾਣਾ ਹੈ। ਇਥੇ 206 ਮੇਗਾਵਾਟ ਦੇ ਛੋਟੇ ਪਾਵਰ ਪਲਾਂਟ ਵੀ ਲੱਗਣੇ ਹਨ। ਰੋਕੇ ਗਏ ਪਾਣੀ ਨੂੰ ਨਵੇਂ ਸਿਰੇ ਤੋਂ ਚੈਨਲਾਈਜ਼ ਕਰਕੇ ਜੰਮੂ-ਕਸ਼ਮੀਰ ਅਤੇ ਪੰਜਾਬ ਨੂੰ ਦਿਤਾ ਜਾਣਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement