ਕੇਂਦਰ ਸਰਕਾਰ ਰੱਖਿਆ ਰਣਨੀਤੀ ਉਲੀਕਣ ਪ੍ਰਤੀ ਮਾਹਿਰਾਂ ਦੀ ਸਲਾਹ ਲੈਣ ਤੋਂ ਉਦਾਸੀਨ : ਰੱਖਿਆ ਮਾਹਿਰ
Published : Dec 8, 2018, 4:55 pm IST
Updated : Dec 8, 2018, 4:55 pm IST
SHARE ARTICLE
ਰੱਖਿਆ ਮਾਹਰ
ਰੱਖਿਆ ਮਾਹਰ

ਮਾਹਿਰ ਫੌਜੀਆਂ ਅਤੇ ਰੱਖਿਆ ਮਾਹਰਾਂ ਨੇ ਸ਼ਨੀਵਾਰ ਨੂੰ ਦੇਸ਼ ਦੀ ਰੱਖਿਆ ਰਣਨੀਤੀ ਤਿਆਰ ਕਰਨ ਲਈ ਉਨਾਂ ਤੋਂ ਸਲਾਹ ਲੈਣ ਸਬੰਧੀ ਕੇਂਦਰ ਸਰਕਾਰ...

ਚੰਡੀਗੜ(ਸ.ਸ.ਸ) : ਮਾਹਿਰ ਫੌਜੀਆਂ ਅਤੇ ਰੱਖਿਆ ਮਾਹਰਾਂ ਨੇ ਸ਼ਨੀਵਾਰ ਨੂੰ ਦੇਸ਼ ਦੀ ਰੱਖਿਆ ਰਣਨੀਤੀ ਤਿਆਰ ਕਰਨ ਲਈ ਉਨਾਂ ਤੋਂ ਸਲਾਹ ਲੈਣ ਸਬੰਧੀ ਕੇਂਦਰ ਸਰਕਾਰ ਦੀ ਅਣਦੇਖੀ 'ਤੇ ਅਫਸੋਸ ਜ਼ਾਹਿਰ ਕੀਤਾ ਅਤੇ ਲੰਮੇ ਸਮੇਂ ਦੇ ਸੰਘਰਸ਼ ਅਤੇ ਰੱਖਿਆ ਯੋਜਨਾ ਸਬੰਧੀ ਵਿਚਾਰ-ਵਟਾਂਦਰਾ ਕਰਨ ਦੀ ਮੰਗ ਕੀਤੀ।
ਅੱਜ ਇਥੇ ਮਿਲਟਰੀ ਲਿਟਰੇਚਰ ਫੈਸਟੀਵਲ-2018 ਦੇ ਦੂਜੇ ਦਿਨ 'ਇਵੋਲਵਿੰਗ ਚੈਂਲੰਜਿਸ ਇੰਨ ਇੰਡੀਅਨ ਆਰਮੀ' ਵਿਸ਼ੇ 'ਤੇ ਆਯੋਜਿਤ ਸੈਸ਼ਨ ਦੌਰਾਨ ਉਨਾਂ ਨੇ ਫੈਸਲਾ ਲੈਣ ਵਾਲਿਆਂ ਨੂੰ ਇਸ ਗੱਲ 'ਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਕਿ ਅਰਥ-ਵਿਵਸਥਾ ਦੇ ਪਸਾਰ ਦੇ ਨਾਲ ਹਥਿਆਰਬੰਦ ਫੌਜਾਂ ਲਈ ਫੰਡਾਂ ਦੀ ਘਾਟ ਨਾ ਹੋਵੇ।

ਰੱਖਿਆ ਮਾਹਰਰੱਖਿਆ ਮਾਹਰ

ਸਾਬਕਾ ਆਰਮੀ ਚੀਫ਼ ਜਨਨਲ ਵੀ.ਪੀ. ਮਲਿਕ (ਸੇਵਾ ਮੁਕਤ) ਇਸ ਸੈਸ਼ਨ ਦੇ ਸੰਚਾਲਕ ਸਨ ਜਦਕਿ ਲੈਫਟੀਨੈਂਟ ਜਨਰਲ ਕੇ.ਜੇ. ਸਿੰਘ (ਸੇਵਾ ਮੁਕਤ), ਕਰਨਲ ਪੀ.ਕੇ ਵਾਸੂਦੇਵਾ (ਸੇਵਾ ਮੁਕਤ), ਲੈਫਟੀਨੈਂਟ ਜਨਰਲ ਅਦਿਤਯ ਸਿੰਘ (ਸੇਵਾ ਮੁਕਤ), ਸੀਨੀਅਰ ਪੱਤਰਕਾਰ ਦਿਨੇਸ਼ ਕੁਮਾਰ ਅਤੇ ਵਿਸ਼ਨੂੰ ਸੋਮ ਪੈਨਲ ਵਿਚ ਮੌਜੂਦ ਸਨ। ਵਿਸ਼ਨੂੰ ਸੋਮ ਨੇ ਕਿਹਾ ਕਿ ਗੁਆਂਢੀ ਦੇਸ਼ ਚੀਨ ਆਪਣੇ ਅੰਦਰੂਨੀ ਅਤੇ ਬਾਹਰੀ ਰੱਖਿਆ 'ਤੇ ਬਹੁਤ ਜ਼ਿਆਦਾ ਪ੍ਰਸਾਰ ਕਰ ਰਿਹਾ ਹੈ ਅਤੇ ਵਰਤਮਾਨ ਸਮੇਂ ਵਿਚ ਉਨਾਂ ਦੇ ਡਰੋਨ ਅਤੇ ਹਵਾਈ ਜੰਗੀ ਤਕਨਾਲੋਜੀ ਦੁਨੀਆ ਦੀ ਬਿਹਤਰੀਨ ਤਕਨਾਲੋਜੀ ਮੰਨੀ ਜਾਂਦੀ ਹੈ।

ਰੱਖਿਆ ਮਾਹਰਰੱਖਿਆ ਮਾਹਰ

ਉਹਨਾਂ ਕਿਹਾ ਕਿ ਚੀਨ ਵਲੋਂ ਸਟੈਲਥ ਤਕਨੀਕ ਵਾਲੇ ਹਥਿਆਰਬੰਦ ਡਰੋਨ ਵਿਕਸਿਤ ਕੀਤੇ ਜਾ ਰਹੇ ਹਨ ਜਿਸ ਦੀ ਮਾਰ ਤੋਂ ਦੁਸ਼ਮਣ ਬਚ ਨਹੀਂ ਸਕਦਾ ਅਤੇ ਇਥੋਂ ਤੱਕ ਕਿ ਚੀਨ  ਵਲੋਂ ਜੇ-20 ਲੜਾਕੂ ਜਹਾਜ ਵੀ ਆਪਣੀ ਹਵਾਈ ਫੌਜ ਵਿਚ ਸ਼ਾਮਲ ਕਰ ਲਿਆ ਗਿਆ ਹੈ ਜੋ ਕਿ ਸਟੈਲਥ ਤਕਨੀਕ ਨਾਲ ਲੈਸ ਹੈ। ਉਹਨਾਂ ਕਿਹਾ ਕਿ ਕਈ ਅਜਿਹੇ ਅਤਿ-ਆਧੁਨਿਕ ਉਪਕਰਨ ਅਜਿਹੇ ਵੀ ਹਨ, ਜਿਹਨਾਂ ਨੂੰ ਜੇਕਰ ਚੀਨ ਵਲੋਂ ਪਾਕਿਸਤਾਨ ਨੂੰ ਸੌਂਪ ਦਿੱਤਾ ਜਾਵੇ ਤਾਂ ਭਾਰਤ ਲਈ ਖਤਰਾ ਹੋ ਸਕਦਾ ਹੈ। 

ਸੇਵਾ ਮੁਕਤ ਲੈਫਟੀਨੈਂਟ ਜਨਰਲ ਅਦਿਤਯ ਸਿੰਘ ਨੇ ਕਿਹਾ ਕਿ ਚੀਨ ਆਪਣੇ ਡਰੋਨਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਤਕਨੀਕ ਵੀ ਲਿਆ ਰਿਹਾ ਹੈ ਜੋ ਕਿ ਚਿਹਰਾ ਪਛਾਨਣ ਦੀ ਤਕਨੀਕ ਨਾਲ ਲੈਸ ਹੈ। ਉਹਨਾਂ ਅੱਗੇ ਕਿਹਾ ਕਿ ਭਵਿੱਖ ਦੀਆਂ ਲੜਾਈਆਂ ਹਾਇਪਰ ਸੌਨਿਕ ਲੜਾਕੂ  ਜਹਾਜਾਂ, ਡਰੋਨਾਂ ਅਤੇ ਰੋਬਟਾਂ ਨਾਲ ਲੜੀਆਂ ਜਾਣਗੀਆਂ। ਜਨਰਲ ਵੀ.ਪੀ ਮਲਿਕ (ਸੇਵਾ ਮੁਕਤ) ਨੇ ਕਿਹਾ ਕਿ ਇਹਨਾਂ ਦੇ ਇਲਾਵਾ ਭਵਿੱਖ ਦੀਆਂ ਲੜਾਈਆਂ ਪੁਲਾੜ ਅਤੇ ਸਾਇਬਰ ਖੇਤਰ ਦੀਆਂ ਹੋਣਗੀਆਂ।

ਕਰਨਲ ਪੀ.ਕੇ. ਵਾਸੂਦੇਵਾ (ਸੇਵਾ ਮੁਕਤ)ਨੇ ਸਵਾਲ ਕੀਤਾ ਕਿ ਕੀ ਭਾਰਤ ਵੱਲੋਂ ਆਪਣੀਆਂ ਫੌਜਾਂ ਉੱਤੇ ਚੀਨ ਦੇ ਮੁਕਾਬਲੇ ਢੁਕਵਾਂ ਖ਼ਰਚ ਕੀਤਾ ਜਾ ਰਿਹਾ ਹੈ ਜਾਂ ਨਹੀਂ। ਉਨਾਂ ਅੱਗੇ ਕਿਹਾ ਕਿ ਕਿਸੇ ਵੀ ਲੜਾਈ ਦੀ ਸੂਰਤ ਵਿੱਚ ਮੈਂ ਸਾਫਗੋਈ ਨਾਲ ਕਹਿ ਸਕਦਾ ਹਾਂ ਕਿ ਅਸੀਂ ਹਾਲਾਤ ਦਾ ਸਾਹਮਣਾ 1971 ਅਤੇ 1965 ਵਾਂਗ ਨਹੀਂ ਕਰ ਸਕਾਂਗੇ। ਆਖ਼ਿਰ ਹੋਇਆ ਕੀ ਹੈ। ਫੌਜ ਜੰਮੂ-ਕਸ਼ਮੀਰ ਅਤੇ ਉੱਤਰ ਪੂਰਬ ਵਿੱਚ ਮੁੱਢਲੇ ਤੌਰ ਉੱਤੇ ਅੱਤਵਾਦ ਵਿਰੋਧੀ ਆਪ੍ਰੇਸ਼ਨ ਚਲਾ ਰਹੀ ਹੈ।ਸਾਡੇ ਸਿਪਾਹੀ ਉਪਕਰਣਾਂ, ਛੋਟੇ ਹਥਿਆਰਾਂ ਅਤੇ ਅਸਲੇ ਦੀ ਕਮੀ ਕਰਕੇ ਵੱਡੀ ਗਿਣਤੀ ਵਿੱਚ ਸ਼ਹੀਦ ਹੋ ਰਹੇ ਹਨ।

ਇਹ ਅਰਥ-ਵਿਵਸਥਾ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਪਰ ਹਾਲੇ ਤੱਕ ਇਸ ਕਾਰਨ ਦੇਸ਼ ਦੇ ਫੌਜੀ ਸਿਪਾਹੀਆਂ ਨੂੰ ਲੋੜੀਂਦੇ ਮੁੱਢਲੇ ਉਪਕਰਣ ਵੀ ਨਹੀਂ ਮਿਲ ਸਕੇ। ਇਜ਼ਰਾਈਲ ਦੀ ਮਿਸਾਲ ਦਿੰਦੇ ਹੋਏ ਉਨਾਂ ਕਿਹਾ ਕਿ ਇਹ ਛੋਟੇ ਜਿਹਾ ਦੇਸ਼ 17 ਦੁਸ਼ਮਣ ਦੇਸ਼ਾਂ ਦੁਆਰਾ ਘਿਰਿਆ ਹੋਇਆ ਹੈ ਪਰ ਫਿਰ ਵੀ ਸਾਰਾ ਖੇਤਰ ਇਸ ਛੋਟੇ ਜਿਹੇ ਦੇਸ਼ ਤੋਂ ਡਰਦਾ ਹੈ।ਉਹਨਾਂ ਗਿਲਾ ਕੀਤਾ ਕਿ ਭਾਰਤ ਸਰਕਾਰ ਬੁੱਤਾਂ ਅਤੇ ਬੁੱਲਟ ਟਰੇਨਾਂ ਉੱਤੇ ਤਾਂ  ਕਰੋੜਾਂ ਰੁਪਏ ਖ਼ਰਚ ਰਹੀ ਹੈ ਪਰ ਰੱਖਿਆ ਬਜਟ ਨੂੰ ਅਣਗੌਲਿਆਂ ਕਰ ਰਹੀ ਹੈ।

ਸੇਵਾ ਮੁਕਤ ਲੈਫਟੀਨੈਂਟ ਜਨਰਲ ਕੇ.ਜੇ. ਸਿੰਘ ਨੇ ਕਿਹਾ ਕਿ ਭਾਰਤ ਨੂੰ ਆਪਣੇ ਦੁਸ਼ਮਣਾਂ ਖਿਲਾਫ ਅਜਿਹਾ ਢਾਂਚਾ ਵਿਕਸਿਤ ਕਰਨਾ ਚਾਹੀਦਾ ਹੈ ਤਾਂ ਜੋ ਦੁਸ਼ਮਣ ਸਾਡੇ ਦੇਸ਼ ਖਿਲਾਫ ਕੁਝ ਕਰਨ ਤੋਂ ਪਹਿਲਾਂ ਦੋ ਵਾਰ ਸੋਚੇ।ਉਨਾਂ, ਸਰਜੀਕਲ ਸਟਰਾਈਕ ਵਰਗੇ ਹੋਰ ਕਦਮ ਚੁੱਕੇ ਜਾਣ ਦੀ ਵਕਾਲਤ  ਵੀ ਕੀਤੀ।
ਦਿਨੇਸ਼ ਕੁਮਾਰ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਚੀਨ ਆਪਣੇ ਗਵਾਂਢ ਵਿੱਚ ਕਦਮ ਪਸਾਰ ਰਿਹਾ ਹੈ ਜਿਸਦਾ ਭਾਰਤ ਨੂੰ ਵੱਡਾ ਖ਼ਤਰਾ ਹੈ ਕਿਉਂਕਿ ਸਾਡੇ ਆਲੇ-ਦੁਆਲੇ ਕਾਫੀ ਦੁਸ਼ਮਣ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement