ਕੇਂਦਰ ਸਰਕਾਰ ਨੂੰ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਖ਼ੁੂਫ਼ੀਆ ਸੂਚਨਾ ਦੇ ਦਿਤੀ ਗਈ ਸੀ : ਏ.ਐਸ. ਦੁਲੱਟ
Published : Dec 8, 2018, 8:38 pm IST
Updated : Dec 8, 2018, 8:39 pm IST
SHARE ARTICLE
Intelligence was passed on to Centre just before Kargil conflict
Intelligence was passed on to Centre just before Kargil conflict

ਅੱਜ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਸਾਬਕਾ ਰਾਅ ਮੁਖੀ ਏ.ਐਸ ਦੁਲੱਟ ਨੇ ਖੁਲਾਸਾ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਤੋਂ ਤੁਰਤ...

ਚੰਡੀਗੜ੍ਹ (ਸਸਸ) : ਅੱਜ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਸਾਬਕਾ ਰਾਅ ਮੁਖੀ ਏ.ਐਸ ਦੁਲੱਟ ਨੇ ਖੁਲਾਸਾ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਕੇਂਦਰੀ ਸਰਕਾਰ ਨੂੰ ਕਾਰਗਿਲ ਵਿਚ ਘੁਸਪੈਠ ਹੋਣ ਦੀਆਂ ਖੁਫੀਆ ਰਿਪੋਰਟਾਂ ਪਹਿਲਾਂ ਹੀ ਸੌਂਪੀਆਂ ਗਈਆਂ ਸਨ। 'ਵਿਸਡਮ ਆਫ ਸਪਾਈਸਿਸ' ਵਿਸ਼ੇ 'ਤੇ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਦੁਲੱਟ ਨੇ ਕਿਹਾ ਕਿ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੈਨਾ ਵਲੋਂ ਇਕੱਤਰ ਕੀਤੇ ਗਏ ਸਾਰੇ ਨੁਕਤਿਆਂ ਵਾਲੀਆਂ ਖੁਫ਼ੀਆ ਰਿਪੋਰਟਾਂ ਕੇਂਦਰ ਸਰਕਾਰ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ।

aMilitary Literature Festival ​ਸ੍ਰੀ ਦੁਲੱਟ ਜੋ ਕਾਰਗਿਲ ਜੰਗ ਦੇ ਸਮੇਂ ਇੰਟੈਲੀਜੈਂਸ ਬਿਊਰੋ ਦੇ ਨਾਲ ਸਨ, ਨੇ ਕਿਹਾ ਕਿ ਇਹ ਮਹੱਤਵਪੂਰਣ ਸੂਚਨਾ ਕੇਂਦਰੀ ਗ੍ਰਹਿ ਮੰਤਰੀ ਨਾਲ ਸਾਂਝੀ ਕੀਤੀ ਗਈ ਸੀ, ਜਿਹਨਾਂ ਕੋਲ ਉਪ ਪ੍ਰਧਾਨ ਮੰਤਰੀ ਦਾ ਚਾਰਜ ਵੀ ਸੀ। ਇਸ ਤੋਂ ਪਹਿਲਾਂ, ਲੈਫਟੀਨੈਂਟ ਜਨਰਲ ਕਮਲ ਦਾਵਰ ਨੇ ਸਾਰੇ ਤਿੰਨਾਂ ਰੱਖਿਆ ਵਿੰਗਾਂ ਨੂੰ ਇਕ ਸੰਗਠਿਤ ਕਮਾਂਡ ਅਧੀਨ ਰੱਖਣ ਦੀ ਮਹੱਤਤਾ ਦਰਸਾਈ, ਜਿਸ ਨਾਲ ਫੈਸਲੇ ਲੈਣ ਦੀ ਪ੍ਰਕਿਰਿਆ ਸੌਖੇ ਢੰਗ ਨਾਲ ਯਕੀਨੀ ਬਣਾਈ ਗਈ। ਦੇਸ਼ ਦੇ 'ਇੰਟੈਲੀਜੈਂਸ ਸੀਜ਼ਰ' ਦੇ ਤੌਰ 'ਤੇ ਐਨ.ਐਸ.ਏ. ਦੇ ਮੌਜੂਦਾ ਰੁਝਾਨ ਨੂੰ ਧਿਆਨ' ਚ ਰੱਖਦੇ ਹੋਏ ਦਾਵਰ ਨੇ ਕਿਹਾ

bMilitary Festivalਕਿ ਸਾਰੀ ਜਾਣਕਾਰੀ ਉਪਲਬਧ ਹੋਣਾ ਇਕ ਗੱਲ ਹੈ ਪਰ ਸਾਰੇ ਉਪਲਬਧ ਸਾਧਨਾਂ 'ਤੇ ਕੰਮ ਕਰਨਾ ਅਲੱਗ ਗੱਲ ਹੈ। ਉਨ੍ਹਾਂ ਨੇ ਦੱਖਣ ਏਸ਼ੀਅਨ ਭਾਸ਼ਾਵਾਂ ਜਿਵੇਂ ਮੈਂਡੇਰਿਨ, ਸਿੰਹਾਲੀਸ ਅਤੇ ਪਸ਼ਤੋ ਵਿਚ ਕਾਬਲੀਅਤ ਹਾਸਲ ਕਰਨ ਲਈ ਵਧੇਰੇ ਕਾਰਜ ਕਰਨ ਦੀ ਲੋੜ 'ਤੇ ਜ਼ੋਰ ਦਿਤਾ। ਲੈਫਟੀਨੈਂਟ ਜਨਰਲ ਸੰਜੀਵ ਕੇ. ਲੌਂਗਰ ਨੇ ਇਕ ਸੰਗਠਿਤ ਕਮਾਂਡ ਦੇ ਮੁੱਦੇ 'ਤੇ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਰਗੇ ਦੇਸ਼' ਚ ਸਾਨੂੰ ਇਕ ਵੱਖਰੇ ਮੁਖੀਆਂ ਦੀ ਜ਼ਰੂਰਤ ਹੈ, ਜੋ ਮਿਲ ਕੇ ਮਹੱਤਵਪੂਰਨ ਫੈਸਲੇ ਲੈ ਸਕਣ।

cMilitary Literature Festival 2nd dayਤਕਨਾਲੋਜੀ ਨੂੰ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮਿਥੇ ਹੋਏ ਟੀਚਿਆਂ ਦੀ ਪ੍ਰਾਪਤੀ ਲਈ ਬੁੱਧੀ ਅਤੇ ਤਕਨਾਲੋਜੀ ਨੂੰ ਸਮਕਾਲੀ ਬਣਾਉਣ ਦੀ ਜ਼ਰੂਰਤ ਹੈ। ਜਨਰਲ ਦਾਵਰ ਨੇ ਕਿਹਾ ਸਾਡੀ ਖੂਫੀਆ ਸਮਰੱਥਾ ਇਹਨਾਂ ਦੋ ਪਹਿਲੂਆਂ ਦੇ ਰਲੇਵੇਂ 'ਤੇ ਨਿਰਭਰ ਕਰੇਗੀ। ਇਸ ਮੌਕੇ ਕੇ.ਸੀ. ਵਰਮਾ ਆਈ.ਪੀ.ਐਸ ਨੇ  ਸਿਆਸੀ ਵਰਗ ਅਤੇ ਲੋਕਾਂ ਨਾਲ ਇਸ ਗੱਲ 'ਤੇ ਨਰਾਜ਼ਗੀ ਪ੍ਰਗਟ ਕੀਤੀ ਕਿ ਸਾਰੀਆਂ ਅਸਫਲਤਾਵਾਂ ਲਈ ਖੁਫ਼ੀਆ ਏਜੰਸੀਆਂ ਦੇ ਯੋਧਿਆਂ ਨੂੰ ਹੀ ਜ਼ਿੰਮੇਵਾਰ ਬਣਾ ਦਿੱਤਾ ਜਾਂਦਾ ਹੈ।

ਉਹਨਾਂ ਅੱਗੇ ਕਿਹਾ ਕਿ ਜਾਣਕਾਰੀ ਇਕੱਤਰ ਕਰਨਾ ਸਫਲਤਾ ਦਾ ਇਕ ਮਹੱਤਵਪੂਰਨ ਪੱਖ ਹੈ ਅਤੇ ਆਪਣੀ ਬੁੱਧੀ ਨਾਲ ਸਹੀ ਫੈਸਲਾ ਲੈਣਾ ਇਕ ਵਿਸ਼ੇਸ਼ ਕਲਾ ਹੈ ਜੋ ਕਿ ਬਹੁਤਿਆਂ ਕੋਲ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement