
ਪੈਸਿਆਂ ਦਾ ਲੈਣ ਦੇਣ ਕਾਰਨ ਇਹ ਸਭ ਕੁਝ ਹੋਇਆ
ਮੋਗਾ - ਪੰਜਾਬ ਵਿਚ ਕਤਲ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅੱਜ ਤਾਜਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਦੋ ਗੁੱਟਾਂ ਦਰਮਿਆਨ ਗੋਲੀਆਂ ਚੱਲੀਆਂ ਹਨ ਅਤੇ ਇਥੋਂ ਦੇ ਧਰਮਕੋਟ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ 28 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬੱਸ ਸਟੈਂਡ ਧਰਮਕੋਟ ਵਿਖੇ ਬੀਤੀ ਰਾਤ ਸ਼ਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਸਮੇਤ ਕਰੀਬ 5 ਵਿਅਕਤੀਆਂ ਨੇ ਹਰਪ੍ਰੀਤ ਸਿੰਘ ਪੁੱਤਰ ਸ਼ੁਬੇਗ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਜੁਗਰਾਜ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ।
ਇਸ ਪੂਰੀ ਵਾਰਦਾਤ ਬਾਰੇ ਜ਼ਖਮੀ ਨੇ ਦੱਸਿਆ ਹੈ ਕਿ ਕਾਰ ਸਵਾਰ 5 ਵਿਅਕਤੀਆਂ ਵੱਲੋਂ ਸਾਡੇ 'ਤੇ ਆ ਕੇ ਹਮਲਾ ਕਰ ਦਿੱਤਾ। ਇਨ੍ਹਾਂ ਕਾਰ ਵਾਲਿਆਂ ਕੋਲੋਂ ਅਸਲਾ ਤੇ ਤੇਜ਼ਧਾਰ ਹਥਿਆਰ ਸਨ। ਜ਼ਖਮੀ ਨੇ ਦੱਸਿਆ ਕਿ ਕਾਰ ਸਵਾਰਾਂ ਵੱਲੋਂ ਕੁੱਲ ਛੇ ਤੋਂ ਸੱਤ ਰਾਊਂਡ ਫਾਇਰ ਕੀਤੇ ਗਏ ਅਤੇ ਮੌਕੇ 'ਤੇ ਹੀ ਹਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਸਪੇਨ ਦੇ ਪੈਸਿਆਂ ਦਾ ਲੈਣ ਦੇਣ ਕਾਰਨ ਇਹ ਸਭ ਕੁਝ ਹੋਇਆ ਹੈ ਜਦ ਕਿ ਮ੍ਰਿਤਕ ਨੇ ਹਮਲਾਵਰਾਂ ਤੋਂ 90 ਹਜ਼ਾਰ ਰੁਪਿਆ ਲੈਣਾ ਸੀ ਅਤੇ ਕੁਝ ਕੁ ਪੈਸੇ ਉਨ੍ਹਾਂ ਨੇ ਮੋੜ ਦਿੱਤੇ ਸਨ, ਬਾਕੀ ਪੈਸੇ ਲੈਣ ਦੇ ਲਈ ਹਮਲਾਵਰਾਂ ਨੂੰ ਫੋਨ ਕਰਦੇ ਸਨ ਪਰ ਉਹ ਪੈਸੇ ਦੇਣ ਤੋਂ ਕਤਰਾਉਂਦੇ ਸਨ। ਕੱਲ੍ਹ ਰਾਤ 5 ਕਾਰ ਸਵਾਰਾਂ ਵੱਲੋਂ ਸਾਡੇ 'ਤੇ ਹਮਲਾ ਕਰ ਦਿੱਤਾ।