ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਇਸ ਸਾਲ 50 ਹਜ਼ਾਰ ਨੌਜਵਾਨਾਂ ਨੂੰ ਦਿਤੀ ਜਾਵੇਗੀ ਸਿਖਲਾਈ : ਚੰਨੀ
Published : Jan 23, 2019, 7:29 pm IST
Updated : Jan 23, 2019, 7:29 pm IST
SHARE ARTICLE
Charanjit Singh Channi
Charanjit Singh Channi

ਪੰਜਾਬ ਸਰਕਾਰ ਵਲੋਂ ਇਸ ਸਾਲ ਹੁਨਰ ਵਿਕਾਸ ਮਿਸ਼ਨ ਦੀਆਂ ਸਕੀਮਾਂ ਦੇ ਤਹਿਤ 50 ਹਜ਼ਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ...

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਇਸ ਸਾਲ ਹੁਨਰ ਵਿਕਾਸ ਮਿਸ਼ਨ ਦੀਆਂ ਸਕੀਮਾਂ ਦੇ ਤਹਿਤ 50 ਹਜ਼ਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉੱਤਪਤੀ ਅਤੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਸਿਖਲਾਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਦਿਤੀ ਜਾਵੇਗੀ। ਮੰਤਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦੇਸ਼ਾਂ ਵਿਚ ਨੌਕਰੀਆਂ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਬ੍ਰਿਟਿਸ਼ ਕਾਉਂਸਲ ਦੀ ਸਹਾਇਤਾ ਨਾਲ ਚਾਰ ਲੈਬਾਟਰੀਆਂ ਸੂਬੇ ਵਿਚ ਖੋਲ੍ਹੀਆਂ ਜਾਣਗੀਆਂ।

ਇਹ ਲੈਬਾਟਰੀਆਂ ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਜਲੰਧਰ ਵਿਖੇ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਲੈਬਾਟਰੀਆਂ ਨੌਜਵਾਨਾਂ ਦੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦੇ ਹੁਨਰ, ਖਾਸ ਕਰਕੇ ਅੰਗਰੇਜ਼ੀ ਬੋਲੀ ਬਾਰੇ ਹੁਨਰ ਪ੍ਰਦਾਨ ਕਰਨਗੀਆਂ। ਹਰ ਸਾਲ ਹਰ ਲੈਬਾਟਰੀ ਵਲੋਂ ਪੰਜਾਬ ਦੇ 100 ਨੌਜਵਾਨਾਂ ਨੂੰ ਸਿਖਲਾਈ ਦਿਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦੇਸ਼ਾਂ ਵਿਚ ਨੌਕਰੀਆਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹੀ ਇੰਨ੍ਹਾਂ ਲੈਬਾਟਰੀਆਂ ਵਿਚ ਨੌਜਵਾਨਾਂ ਨੂੰ ਸਿੱਖਿਅਤ ਕੀਤਾ ਜਾਵੇਗਾ। 

ਰੁਜ਼ਗਾਰ ਉੱਤਪਤੀ ਦੇ ਪ੍ਰਮੁੱਖ ਸਕੱਤਰ ਅਤੇ ਹੁਨਰ ਵਿਕਾਸ ਮਿਸ਼ਨ ਦੇ ਡਾਇਰੈਕਟਰ ਸ਼੍ਰੀ ਡੀ.ਕੇ. ਤਿਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਥ ਮਿਸ਼ਨ ਵਲੋਂ 22000 ਨੌਜਵਾਨਾਂ ਨੂੰ ਸਿਖਲਾਈ ਦਿਤੀ ਗਈ ਹੈ, ਪਰ ਇਸ ਸਾਲ 50,000 ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਮਿਸ਼ਨ ਅਧੀਨ ਬਿਊਟੀ ਐਂਡ ਵੈੱਲਨੈਸ, ਅਪੈਰਲ, ਆਈ.ਟੀ/ਆਈ.ਟੀ.ਈ .ਐਸ, ਸਿਹਤ ਸੇਵਾਵਾ, ਟੈਲੀਕਾਮ, ਰਿਟੇਲ, ਇਲੈਕਟ੍ਰਾਨਿਕਸ, ਲਾਜੈਸਟਿਕਸ, ਕੈਪੀਟਲ ਗੁੱਡਜ਼ ਅਤੇ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦੇ ਖੇਤਰ ਦੀ ਸਿਖਲਾਈ ਦਿਤੀ ਜਾ ਰਹੀ ਹੈ।

ਉਨ੍ਹਾਂ ਨਾਲ ਹੀ ਦੱਸਿਆ ਕਿ ਹੁਨਰ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਵਿਚ 60 ਫ਼ੀਸਦੀ ਮਹਿਲਾਵਾਂ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਵਲੋਂ 9 ਹੋਰ ਅਜਿਹੀਆਂ ਏਜੰਸੀਆਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਸਵੈ ਨਿਰਭਰ ਅਤੇ ਨੌਕਰੀਆਂ ਮੁਹੱਈਆ ਕਰਵਾਉਣ ਲਈ ਸਹਾਈ ਹੋਣਗੀਆਂ। ਸ਼੍ਰੀ ਚੰਨੀ ਨੇ ਪੰਜਾਬ ਸਰਕਾਰ ਦੇ ਹੁਨਰ ਵਿਕਾਸ ਮਿਸ਼ਨ ਰਾਹੀਂ ਕੀਤੀ ਜਾਣ ਵਾਲੀ ਇਕ ਹੋਰ ਵਿਸ਼ੇਸ਼ ਪਹਿਲਕਦਮੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸੂਬੇ ਦੀਆਂ 6 ਜੇਲ੍ਹਾਂ ਵਿਚ 1000 ਬੰਦੀਆਂ/ਕੈਦੀਆਂ ਨੂੰ ਹੁਨਰਮੰਦ ਬਣਾਉਣ ਦੀ ਯੋਜਨਾ ਜਲਦ ਸ਼ੁਰੂ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਛੋਟੇ ਮੂਸੇਵਾਲਾ' ਨੂੰ ਵੇਖਣ ਹਸਪਤਾਲ ਪਹੁੰਚੇ ਅਦਾਕਾਰ Hobby Dhaliwal, ਵੇਖੋ ਮੌਕੇ ਦੀਆਂ ਤਸਵੀਰਾਂ

18 Mar 2024 4:18 PM

ਬਿਜਲੀ ਮੰਤਰੀ Harbhajan Singh ETO ਨੇ ਰਾਜਨੀਤੀ ਛੱਡਣ ਦਾ ਕੀਤਾ ਚੈਲੰਜ!

18 Mar 2024 1:19 PM

ਚੋਣਾਂ ਦੇ ਐਲਾਨ ਤੋਂ ਬਾਅਦ ਮੰਤਰੀ Anmol Gagan Maan ਦਾ ਜ਼ਬਰਦਸਤ Interview

18 Mar 2024 12:15 PM

ਹੁਣ ਛੋਟੇ ਸ਼ੁੱਭ ਦੇ ਗੁੱਟ 'ਤੇ ਵੀ ਰੱਖੜੀ ਸਜਾਏਗੀ ਅਫ਼ਸਾਨਾ ਖਾਨ, ਪੋਸਟ ਸ਼ੇਅਰ ਕਰ ਹੋਈ ਭਾਵੁਕ

18 Mar 2024 11:34 AM

Sidhu Moosewala ਦੀ ਯਾਦਗਾਰ 'ਤੇ ਬੋਲੀਆਂ ਦੇ ਬਾਦਸ਼ਾਹ ਪਾਲ ਸਮਾਓ ਨੇ ਬੰਨੇ ਰੰਗ, ਦੇਖੋ Live ਤਸਵੀਰਾਂ

18 Mar 2024 11:03 AM
Advertisement