ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮਨਾਂ ਤੋਂ ਉੱਤਰ ਗਿਆ ਹੈ- ਪਰਮਿੰਦਰ ਢੀਂਡਸਾ 
Published : Jan 23, 2020, 11:18 am IST
Updated : Apr 9, 2020, 9:04 pm IST
SHARE ARTICLE
File Photo
File Photo

ਵਕਤ ਆਉਣ 'ਤੇ ਸਪਸ਼ਟ ਹੋ ਜਾਵੇਗੀ ਤਸਵੀਰ

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਹਲਕਾ ਲਹਿਰਾਗਾਗਾ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਹੈ ਕਿ ਪੰਥ ਅਤੇ ਪੰਜਾਬ ਹਿਤੈਸ਼ੀ ਸੂਬੇ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ। ਅਨੇਕਾਂ ਦਿੱਗਜ਼ ਆਗੂ ਮੇਰੇ ਪਿਤਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਵਿੱਢੇ ਮਿਸ਼ਨ ਸਿਧਾਂਤ ਨਾਲ ਹਾਮੀ ਭਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਮੂਲ ਸਿਧਾਂਤਾਂ, ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਸਾਬਤ ਕਰਨ ਲਈ ਵਿੱਢੇ ਮਿਸ਼ਨ ਸਿਧਾਂਤ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੁਹਿੰਮ ਜ਼ੋਰ ਫੜਦੀ ਜਾ ਰਹੀ ਹੈ। ਢੀਂਡਸਾ ਨੇ ਕਿਹਾ ਕਿ ਜਲਦੀ ਹੀ ਕਈ ਵੱਡੇ ਆਗੂ ਮਿਸ਼ਨ ਸਿਧਾਂਤ ਦੇ ਮੰਚ ਉਪਰ ਸਾਂਝੇ ਤੌਰ 'ਤੇ ਇਕੱਠੇ ਦਿਖਾਈ ਦੇਣਗੇ। ਆਗੂਆਂ ਦੇ ਨਾਂ ਸਮੇਂ ਤੋਂ ਪਹਿਲਾਂ ਜਨਤਕ ਕਰਨੇ ਸਹੀ ਨਹੀਂ ਹਨ, ਸਮਾਂ ਆਉਣ 'ਤੇ ਸਭ ਕੁੱਝ ਜਨਤਕ ਹੋ ਜਾਵੇਗਾ।

ਮੌਜੂਦਾ ਸਮੇਂ ਗਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮਨਾਂ ਤੋਂ ਉੱਤਰ ਗਿਆ ਹੈ, ਜਿਸ ਨੂੰ ਮੁੜ ਸਿਧਾਂਤਕ ਤੌਰ 'ਤੇ ਮਜ਼ਬੂਤ ਕਰਨ ਲਈ ਪਾਰਟੀ ਅੰਦਰ ਕਈ ਵਾਰ ਚਰਚਾ ਹੋਈ ਪਰ ਕੋਈ ਅਸਰ ਨਾ ਹੋਇਆ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਬਹੁਤ ਵਾਰ ਕਹਿਣ ਦੇ ਬਾਵਜੂਦ ਨੀਤੀਆਂ ਨਹੀਂ ਬਦਲੀਆਂ ਗਈਆਂ, ਜਿਸ ਤੋਂ ਮਜ਼ਬੂਰ ਹੋ ਕੇ ਉਨ੍ਹਾਂ ਨੇ ਅਕਾਲੀ ਦਲ ਨੂੰ ਮੂਲ ਸਿਧਾਂਤਾਂ 'ਤੇ ਲਿਆਉਣ ਲਈ ਇਹ ਕਦਮ ਚੁੱਕਿਆ।

ਸਾਬਕਾ ਲੋਕ ਸਭਾ ਮੈਂਬਰ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੋ ਅਕਾਲੀ ਦਲ ਦੇ ਆਗੂ ਹਨ ਅਤੇ ਪੰਥ ਦੇ ਹਿੱਤਾਂ ਦੀ ਗੱਲ ਪੂਰੀ ਦ੍ਰਿੜ੍ਹਤਾ ਨਾਲ ਕਰਦੇ ਹਨ ਪਰ ਪਾਰਟੀ ਦੇ ਅੰਦਰ ਸਹਿਜਤਾ ਅਤੇ ਅਸਹਿਜਤਾ ਦਾ ਫ਼ੈਸਲਾ ਪ੍ਰੋ. ਚੰਦੂਮਾਜਰਾ ਖੁਦ ਹੀ ਕਰ ਸਕਦੇ ਹਨ, ਖ਼ੁਸ਼ੀ ਹੋਵੇਗੀ ਜਦੋਂ ਪ੍ਰੋ. ਚੰਦੂਮਾਜਰਾ ਵਰਗੇ ਪੰਥਕ ਆਗੂ ਪੰਥ ਦੇ ਵਡੇਰੇ ਹਿੱਤਾਂ ਲਈ ਮਿਸ਼ਨ ਸਿਧਾਂਤ 'ਚ ਸ਼ਾਮਲ ਹੋਣਗੇ। ਪੰਥ ਅਤੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੀ ਪਾਰਟੀ ਗਲਤ ਨੀਤੀਆਂ ਅਤੇ ਫ਼ੈਸਲਿਆਂ ਕਾਰਣ ਹਾਸ਼ੀਏ 'ਤੇ ਆ ਚੁੱਕੀ ਹੈ। 

 ਇਸ ਮੌਕੇ ਸੁਖਵੰਤ ਸਿੰਘ ਸਰਾਓ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ, ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਚਮਕੌਰ ਸਿੰਘ ਮੋਰਾਂਵਾਲੀ, ਸੋਹਣ ਸਿੰਘ ਭੰਗੂ, ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਐਡਵੋਕੇਟ ਕ੍ਰਿਸ਼ਨ ਸਿੰਘ ਭੁਟਾਲ, ਦਿਲਾਵਰ ਸਿੰਘ, ਦਰਸ਼ਨ ਸਿੰਘ ਭੰਗੂ, ਸੁਖਦੇਵ ਸਿੰਘ ਅਮਰੂ ਕੋਟੜਾ, ਸਰਬਜੀਤ ਸਿੰਘ ਬਿਸ਼ਨਪੁਰਾ, ਸੁਸ਼ੀਲ ਗੋਇਲ ਅਤੇ ਰਵਿੰਦਰ ਗੋਰਖਾ ਆਦਿ ਹਾਜ਼ਰ ਸਨ।

ਦਰਜਨਾਂ ਨੌਜਵਾਨਾਂ ਨੇ ਢੀਂਡਸਾ ਪਿਉ-ਪੁੱਤਰ ਨਾਲ ਡਟਣ ਦਾ ਲਿਆ ਅਹਿਦ
ਸੁਨਾਮ ਊਧਮ ਸਿੰਘ ਵਾਲਾ(ਦਰਸ਼ਨ ਸਿੰਘ ਚੌਹਾਨ): ਇਥੋਂ ਦੇ ਦਰਜਨਾਂ ਨੌਜਵਾਨਾਂ ਨੇ ਦਹਾਕਿਆਂ ਤੋਂ ਰਾਜਨੀਤੀ ਵਿਚ ਸਰਗਰਮ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਪਿਉ-ਪੁੱਤਰ ਦੀ ਬੇਦਾਗ਼ ਰਾਜਨੀਤੀ ਨੂੰ ਸਮਰਪਤ ਹੁੰਦਿਆਂ ਨੌਜਵਾਨ ਅਕਾਲੀ ਆਗੂ ਜਸਪਾਲ ਸਿੰਘ ਥਿੰਦ ਦੀ ਅਗਵਾਈ ਹੇਠ ਇਕੱਤਰ ਹੋ ਕੇ ਢੀਂਡਸਾ ਪਰਵਾਰ ਨਾਲ ਡਟਣ ਦਾ ਅਹਿਦ ਲਿਆ ਹੈ।

ਇਸ ਮੌਕੇ ਗੁਰਪ੍ਰੀਤ ਸਿੰਘ ਚੀਮਾ, ਜਸਪਾਲ ਸਿੰਘ, ਐਡਵੋਕੇਟ ਗਗਨਦੀਪ ਸਿੰਘ ਅਤੇ ਅਮਨਦੀਪ ਸਿੰਘ ਅਬਦਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੂਲ ਸਿਧਾਤਾਂ 'ਤੇ ਲਿਆਉਣ ਲਈ ਸੀਨੀਅਰ ਅਕਾਲੀ ਆਗੂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਵਿੱਢੇ ਮਿਸ਼ਨ ਸਿਧਾਂਤ 'ਤੇ ਪਹਿਰਾ ਦੇਣ ਲਈ ਨੌਜਵਾਨ ਵਰਗ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਕੱਤਰ ਹੋਏ ਨੌਜਵਾਨਾਂ ਨੇ ਕਿਹਾ ਕਿ ਅਸੀਂ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਉਸ ਸਿਆਸੀ ਪਰਵਾਰ ਨਾਲ ਖੜੇ ਹੋਣ ਦਾ ਫ਼ਸਲਾ ਕੀਤਾ ਹੈ ਜਿਸ ਪਰਵਾਰ ਉੱਪਰ ਦਹਾਕਿਆਂ ਬੱਧੀ ਸਿਖਰਲੇ ਅਹੁਦਿਆਂ ਉੱਪਰ ਰਾਜਨੀਤੀ ਕਰਨ ਦੇ ਬਾਵਜੂਦ ਢੀਂਡਸਾ ਪਰਵਾਰ ਦੇ ਸਿਆਸੀ ਵਕਾਰ ਤੇ ਕਦੇ ਵੀ ਕੋਈ ਦਾਗ਼ ਨਹੀਂ ਲੱਗਾ ਜਦਕਿ ਦੂਜੇ ਬੰਨ੍ਹੇ ਸਿਰਲੱਥ ਯੋਧਿਆਂ ਦੀਆਂ ਅਨੇਕਾਂ ਘਾਲਣਾ ਤੋਂ ਬਾਅਦ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਅਪਣੀ ਨਿੱਜੀ ਜਾਗੀਰ ਸਮਝਣ ਵਾਲਿਆਂ ਦੇ ਚਾਪਲੂਸ ਲੋਕਾਂ ਤੇ ਅਨੇਕਾਂ ਕਿਸਮ ਦੇ ਮਾਫੀਆ ਕਾਰੋਬਾਰ ਦੇ ਦੋਸ਼ ਲੱਗ ਰਹੇ ਹਨ।

ਬੁਲਾਰਿਆਂ ਨੇ ਕਿਹਾ ਕਿ ਲਿਆਕਤ ਅਤੇ ਸ਼ਰਾਫ਼ਤ ਵਿਚ ਪ੍ਰਪੱਕ ਨੌਜਵਾਨ ਆਗੂ ਪਰਮਿੰਦਰ ਸਿੰਘ ਢੀਂਡਸਾ ਨੌਜਵਾਨਾਂ ਲਈ ਆਦਰਸ਼ ਬਣ ਚੁੱਕਾ ਹੈ, ਢੀਂਡਸਾ ਪਰਵਾਰ ਵਲੋਂ ਪਾਰਟੀ ਅੰਦਰ ਸੁਧਾਰਾਂ ਲਈ ਚੁੱਕੇ ਕਦਮ ਭਵਿੱਖ ਵਿਚ ਇਤਿਹਾਸ ਬਣ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੌਕੇ ਸੁਖਵਿੰਦਰ ਸਿੰਘ ਜਵੰਧਾ, ਜਗਦੀਸ਼ ਦੀਸ਼ਾ, ਗਗਨਦੀਪ ਸਿੰਘ ਹਾਂਡਾ ਸਮੇਤ ਦਰਜ਼ਨਾਂ ਨੌਜਵਾਨਾਂ ਨੇ ਇੱਕਮੱਤ ਹੁੰਦਿਆਂ ਢੀਂਡਸਾ ਪਰਵਾਰ ਦੇ ਸਮਰਥਨ ਦਾ ਐਲਾਨ ਕੀਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement