
ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਜ਼ਰੂਰੀ ਨੋਟਿਸ
ਚੰਡੀਗੜ੍ਹ: ਸਕੂਲੀ ਵਿਦਿਆਰਥੀਆਂ ਦੇ ਬੋਰਡ ਇਮਤਿਹਾਨਾਂ ਦੀ ਆੜ ਵਿਚ ਠੱਗਾਂ ਨੇ ਆਨਲਾਈਨ ਠੱਗੀ ਮਾਰਨ ਦਾ ਨਵਾਂ ਤਰੀਕਾ ਲੱਭਿਆ ਹੈ। ਇਹ ਨਵਾਂ ਤਰੀਕਾ ਇੰਟਰਨੈੱਟ 'ਤੇ 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਜਾਅਲੀ ਸੈਂਪਲ ਪੇਪਰ ਜਾਰੀ ਕਰਕੇ ਵਿਦਿਆਰਥੀਆਂ ਤੋਂ ਪੈਸੇ ਵਸੂਲਣ ਦਾ ਹੈ। ਇਸ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 21 ਫਰਵਰੀ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਜ਼ਰੂਰੀ ਜਨਤਕ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਬੀਐਸ ਯੇਦੀਯੁਰੱਪਾ ਨੇ ਸਿਆਸਤ ਤੋਂ ਲਿਆ ਸੰਨਿਆਸ, ਕਰਨਾਟਕਾ ਵਿਧਾਨ ਸਭਾ 'ਚ ਦਿੱਤਾ ਵਿਦਾਇਗੀ ਭਾਸ਼ਣ
ਨੋਟਿਸ ਜ਼ਰੀਏ ਸੀਬੀਐਸਈ ਨੇ ਉਪਰੋਕਤ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਹਿੱਸੇਦਾਰਾਂ ਨੂੰ ਇੰਟਰਨੈੱਟ 'ਤੇ 10ਵੀਂ ਅਤੇ 12ਵੀਂ ਜਮਾਤ ਦੇ ਨਕਲੀ ਸੈਂਪਲ ਪੇਪਰਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਸੀਬੀਐਸਈ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਬੋਰਡ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਇੰਟਰਨੈੱਟ 'ਤੇ ਇਕ ਲਿੰਕ ਬਣਾਇਆ ਹੈ।
ਇਹ ਵੀ ਪੜ੍ਹੋ : ਸ੍ਰੀ ਫਤਹਿਗੜ੍ਹ ਸਾਹਿਬ ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਤੇਜਿੰਦਰ ਸਿੰਘ ਤੇਜਾ ਦੀ ਮਾਂ ਦਾ ਰੋ-ਰੋ ਬੁਰਾ ਹਾਲ
ਜਿਸ 'ਤੇ 10ਵੀਂ ਅਤੇ 12ਵੀਂ ਜਮਾਤ ਦੇ 30 ਸੈਂਪਲ ਪੇਪਰ ਜਾਰੀ ਕੀਤੇ ਜਾ ਰਹੇ ਹਨ। ਇਸ ਦੇ ਲਈ ਸਮਾਜ ਵਿਰੋਧੀ ਅਨਸਰਾਂ ਵੱਲੋਂ ਵਿਦਿਆਰਥੀਆਂ ਤੋਂ ਸੈਂਪਲ ਪੇਪਰ ਡਾਊਨਲੋਡ ਕਰਨ ਲਈ ਪੈਸੇ ਵੀ ਮੰਗੇ ਜਾ ਰਹੇ ਹਨ। ਅਜਿਹੀ ਸਥਿਤੀ ਵਿਚ ਸਾਰਿਆਂ ਨੂੰ ਬਹੁਤ ਸਾਵਧਾਨ ਰਹਿੰਦੇ ਹੋਏ ਜਾਅਲੀ ਸੰਦੇਸ਼ਾਂ ਅਤੇ ਵੈਬਸਾਈਟ ਲਿੰਕਾਂ ਦਾ ਜਵਾਬ ਨਾ ਦੇਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਵਾਜ਼ ਨੇ ਪੈਸੇ ਦੇ ਕੇ ਹਾਊਸ ਹੈਲਪਰ ਦੇ ਬਿਆਨ ਬਦਲੇ, ਸਕੇ ਭਰਾ ਨੇ ਨਵਾਜ਼ੂਦੀਨ ਸਿੱਦੀਕੀ 'ਤੇ ਲਗਾਏ ਦੋਸ਼
ਸੀਬੀਐਸਈ ਦੁਆਰਾ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ 10ਵੀਂ ਅਤੇ 12ਵੀਂ ਜਮਾਤ ਦੇ ਸੈਂਪਲ ਪੇਪਰ ਅਧਿਕਾਰਤ ਵੈੱਬਸਾਈਟ cbse.gov.in 'ਤੇ ਉਪਲਬਧ ਹਨ ਅਤੇ ਇਹ ਪੂਰੀ ਤਰ੍ਹਾਂ ਮੁਫਤ ਹਨ। ਇਸ ਦੇ ਲਈ ਬੋਰਡ ਵਿਦਿਆਰਥੀਆਂ ਤੋਂ ਸੈਂਪਲ ਪੇਪਰਾਂ ਦੀ ਕੋਈ ਫੀਸ ਨਹੀਂ ਲੈਂਦਾ। ਨੋਟਿਸ 'ਚ ਕਿਹਾ ਗਿਆ ਹੈ ਕਿ ਇੰਟਰਨੈੱਟ 'ਤੇ ਚੱਲ ਰਹੀ cbse.support/sp ਨੂੰ CBSE ਨੇ ਫਰਜ਼ੀ ਵੈੱਬਸਾਈਟ ਵਜੋਂ ਪਛਾਣਿਆ ਹੈ। ਜਿਸ ਦੇ ਮੱਦੇਨਜ਼ਰ ਬੋਰਡ ਨੇ ਕਿਹਾ ਹੈ ਕਿ ਵਿਦਿਆਰਥੀ ਕਿਸੇ ਵੀ ਜਾਣਕਾਰੀ ਲਈ ਉਕਤ ਵੈੱਬਸਾਈਟ ਦੀ ਵਰਤੋਂ ਨਾ ਕਰਨ। ਜੇਕਰ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ, ਤਾਂ ਉਹ ਸੀ.ਬੀ.ਐੱਸ.ਈ. ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਕਾਂਗਰਸ ਬੁਲਾਰੇ ਪਵਨ ਖੇੜਾ ਨੂੰ ਪੁਲਿਸ ਨੇ ਫਲਾਈਟ ਤੋਂ ਉਤਾਰਿਆ, ਹਵਾਈ ਅੱਡੇ ਅੰਦਰ ਧਰਨੇ 'ਤੇ ਬੈਠੇ ਕਾਂਗਰਸੀ
ਅਧਿਕਾਰਤ ਵੈੱਬਸਾਈਟ cbse.gov.in ਦੀ ਵਰਤੋਂ ਕਰੋ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੁਝ ਸ਼ਰਾਰਤੀ ਅਨਸਰਾਂ ਨੇ ਜਾਅਲੀ ਵੈੱਬਸਾਈਟ ਬਣਾ ਕੇ ਐਡਮਿਟ ਕਾਰਡ ਜਾਰੀ ਕਰਨ ਦੇ ਨਾਂਅ 'ਤੇ ਵਿਦਿਆਰਥੀਆਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਸੀ।ਇਸ ਦੇ ਨਾਲ ਹੀ ਪ੍ਰੀਖਿਆ ਤੋਂ ਪਹਿਲਾਂ ਜਾਅਲੀ ਡੇਟਸ਼ੀਟ ਵੀ ਜਾਰੀ ਕੀਤੀ ਗਈ ਸੀ। ਇਸ ਸਬੰਧੀ CBSE ਨੇ ਪਹਿਲਾਂ ਵੀ ਨੋਟਿਸ ਜਾਰੀ ਕਰਕੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਸੀ।