
ਮਹਿਲਾ ਦੇ ਪੇਟ ਵਿਚ ਬੱਚੇ ਦੀ ਪਹਿਲਾਂ ਹੀ ਹੋ ਚੁਕੀ ਸੀ ਮੋਤ...
ਮੋਗਾ: ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਕਈ ਵਾਰੀ ਲਾਪਰਵਾਹੀ ਹੋਣ ਦੇ ਮਾਮਲੇ ਸਾਮਣੇ ਆ ਚੁਕੇ ਹਨ ਅਤੇ ਹਰ ਵਾਰੀ ਜਾਂਚ ਦਾ ਵਿਸ਼ਾ ਬਣ ਕੇ ਰਹਿ ਜਾਂਦੇ ਹਨ ਉਥੇ ਹੀ ਅਜ ਫਿਰ ਜੱਚਾ ਬੱਚਾ ਵਾਰਡ ਫਿਰ ਚਰਚਾ ਵਿਚ ਆ ਗਿਆ ਜਦੋ ਇਕ 26 ਸਾਲਾ ਮਹਿਲਾ ਦੀ ਮੋਤ ਹੋ ਗਈ ਜਾਣਕਾਰੀ ਮੁਤਾਬਿਕ ਮ੍ਰਿਤਕਾ ਦੇ ਪਰਿਵਾਰ ਵਾਲਿਆ ਨੇ ਦੱਸਿਆ ਕਿ ਮ੍ਰਿਤਕ ਰਜਨੀ ਬਾਲਾ ਜੋ ਪਿੰਡ ਸਿੰਘਾ ਵਾਲਾ ਦੀ ਰਹਿਣ ਵਾਲੀ ਹੈ ਅਤੇ ਗਰਭਵਤੀ ਸੀ ’ਤੇ ਅੱਜ ਸਵੇਰੇ ਉਸ ਨੂੰ ਤਕਲੀਫ਼ ਹੋਈ ਉਸਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਸਵੇਰੇ ਕਰੀਬ 7 ਵਜੇ ਦਾਖਿਲ ਕਰਵਾਇਆ ਗਿਆ ਜਿਥੇ ਲੇਡੀ ਡਾਕਟਰ ਵਲੋ ਉਸਦਾ ਸਕੇਨ ਕਰਾਇਆ ਤਾ ਪਤਾ ਲੱਗਾ ਕਿ ਮਹਿਲਾ ਦੇ ਪੇਟ ਵਿਚ ਹੀ ਬੱਚੇ ਦੀ ਮੋਤ ਹੋ ਚੁਕੀ ਹੈ ਤੇ ਡਾਕਟਰ ਵਲੋਂ ਉਸਦਾ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ।
Death
ਪਰਿਵਾਰ ਵਾਲਿਆ ਨੇ ਕਿਹਾ ਕੀ ਅਸੀਂ ਡਾਕਟਰ ਨੂੰ ਕਿਹਾ ਕੀ ਤੁਸੀਂ ਸਾਡੀ ਕੁੜੀ ਦਾ ਅਪ੍ਰੇਸ਼ਨ ਕਰ ਕੇ ਮਰਿਆ ਹੋਇਆ ਬੱਚਾ ਬਾਹਰ ਕੱਢ ਦਿਓ ਪਰ ਡਾਕਟਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਕਿਹਾ ਕਿ ਇਸਦੀ ਨੋਰਮਲ ਡਲਿਵਰੀ ਹੋਵੇਗੀ ਪਰ ਅਸੀਂ ਵਾਰ-ਵਾਰ ਕਿਹਾ ਕੀ ਸਾਡੀ ਕੁੜੀ ਦਾ ਅਪ੍ਰੇਸ਼ਨ ਕਰ ਕੇ ਮਰਿਆ ਹੋਇਆ ਬੱਚਾ ਬਾਹਰ ਕੱਢ ਦਿਉ ਲੇਕਿਨ ਡਾਕਟਰ ਨੇ ਅਪ੍ਰੇਸ਼ਨ ਨਹੀ ਕੀਤਾ ਅਤੇ ਸਾਨੂੰ ਕਿਹਾ ਕੀ ਅਪ੍ਰੇਸ਼ਨ ਰਾਤ ਨੂੰ ਕਰਾਂਗੇ ਪਰ ਸਾਡੀ ਕੁੜੀ ਦੀ ਕਰੀਬ ਚਾਰ ਵਜੇ ਮੋਤ ਹੋ ਗਈ ਜੋ ਕੀ ਡਾਕਟਰ ਦੀ ਲਾਪਰਵਾਹੀ ਕਰਨ ਹੋਈ ਹੈ।
death
ਦੂਜੇ ਪਾਸੇ ਸਰਕਾਰੀ ਹਸਪਤਾਲ ਦੀ ਡਾਕਟਰ ਸਿਮਰਤ ਖੋਸਾ ਨੇ ਦੱਸਿਆ ਕਿ ਇਹ ਮਰੀਜ ਸਵੇਰੇ ਸਾਡੇ ਕੋਲ ਆਇਆ ਸੀ ਅਸੀਂ ਇਸ ਦੀ ਸਕੈਨਿੰਗ ਕਰਵਾਈ ਸੀ ਉਸ ਵਿਚ ਇਸਦੇ ਪੇਟ ਵਿਚ ਪਲ ਰਿਹਾ ਬੱਚਾ ਮਰ ਚੁਕਿਆ ਸੀ ਇਸ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਅਤੇ ਕਰੀਬ 3 ਵਜੇ ਇਸ ਦਾ blood ਪ੍ਰੇਸ਼ਰ ਚੈਕ ਕੀਤਾ ਉਸ ਵੇਲੇ ਉਹ ਨਾਰਮਲ ਸੀ ਅਸੀਂ ਉਡੀਕ ਕਰਦੇ ਸੀ ਕਿ ਇਸਦੀ ਨਾਰਮਲ ਡਲਿਵਰੀ ਹੋ ਜਾਏਗੀ ਕਿਉਂ ਕੀ ਪਹਿਲਾ ਬੱਚਾ ਵੀ ਨੋਰਮਲ ਡਲਿਵਰੀ ਨਾਲ ਹੋਇਆ ਸੀ ਅਤੇ ਅਤੇ ਕਰੀਬ ਚਾਰ ਵਜੇ ਇਸਦੀ ਮੋਤ ਹੋ ਗਈ ਬਾਕੀ ਇਸਦਾ ਪੋਸਟ ਮਾਰਟਮ ਤੋ ਬਾਅਦ ਹੀ ਪਤਾ ਲਗੇਗਾ ਕੀ ਇਸਦੀ ਮੋਤ ਦਾ ਕੀ ਕਾਰਨ ਹੈ।