
ਇਨ੍ਹਾਂ ਵਾਹਨਾਂ ਵਿਚ ਮੋਬਾਈਲ ਡਾਟਾ ਟਰਮੀਨਲ ਅਤੇ ਜੀ.ਪੀ.ਐਸ. ਲਗਾਏ ਗਏ ਹਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਵਿਚ ਸ਼ਾਮਲ ਕੀਤੇ ਗਏ ਨਵੇਂ 98 ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਿਚ 86 ਮਹਿੰਦਰਾ ਬੋਲੇਰੋ ਅਤੇ 12 ਮਾਰੂਤੀ ਅਰਟਿਗਾ ਕਾਰਾਂ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਵਾਹਨਾਂ ਵਿਚ ਮੋਬਾਈਲ ਡਾਟਾ ਟਰਮੀਨਲ ਅਤੇ ਜੀ.ਪੀ.ਐਸ. ਲਗਾਏ ਗਏ ਹਨ। ਇਸ ਨਾਲ ਜਦ ਵੀ ਕੋਈ 112 ਹੈਲਪਲਾਈਨ ਨੰਬਰ ਡਾਇਲ ਕਰ ਕੇ ਮਦਦ ਮੰਗੇਗਾ ਤਾਂ ਪੁਲਿਸ ਤੁਰਤ ਮੌਕੇ 'ਤੇ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ 'ਚ ਅੱਤਵਾਦੀਆਂ ਨੇ ਉਡਾਏ ਲੜਕੀਆਂ ਦੇ ਦੋ ਸਕੂਲ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਇਥੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਵਲੋਂ ਸ਼ਲਾਘਾਯੋਗ ਕਾਰਵਾਈ ਕੀਤੀ ਗਈ ਹੈ। ਪੁਲਿਸ ਨੂੰ ਅੱਪਡੇਟ ਕਰਨ ਲਈ ਬਜਟ ਜਾਰੀ ਕਰ ਕੇ ਨਵੇਂ ਵਾਹਨਾਂ ਸਮੇਤ ਹੋਰ ਹਾਈਟੈਕ ਸਾਜ਼ੋ-ਸਾਮਾਨ ਦੀ ਖਰੀਦ ਕੀਤੀ ਜਾਵੇਗੀ।
Big step towards upgrading Punjab Police
— DGP Punjab Police (@DGPPunjabPolice) May 23, 2023
CM @BhagwantMann flags off 98 Emergency Response Vehicles for #PunjabPolice
These vehicles will respond to calls for police services at 112 & equipped with Mobile Data Terminals, so that they reach easily & quickly at concerned location pic.twitter.com/2Ye4SZBCfZ
ਇਹ ਵੀ ਪੜ੍ਹੋ: ਈ-ਸਿਗਰੇਟ ਦੀ ਖੁੱਲ੍ਹੀ ਵਿਕਰੀ 'ਤੇ ਕੇਂਦਰ ਸਖਤ, ਕਾਨੂੰਨ ਦੀ ਸਖਤੀ ਨਾਲ ਪਾਲਣਾ ਲਈ ਨੋਟਿਸ ਜਾਰੀ
ਸੀ.ਐਮ. ਮਾਨ ਨੇ ਕਿਹਾ ਕਿ ਮੁੰਬਈ ਵਿਚ ਗੂਗਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਤਾਂ ਜੋ ਪੁਲਿਸ ਦੇ ਆਧੁਨਿਕੀਕਰਨ ਦਾ ਕੰਮ ਕੀਤਾ ਜਾ ਸਕੇ। ਆਉਣ ਵਾਲੇ ਸਮੇਂ ਵਿਚ ਪੰਜਾਬ ਪੁਲਿਸ ਨੂੰ ਗੂਗਲ ਅਧਿਕਾਰੀਆਂ ਨਾਲ ਮਿਲ ਕੇ ਆਧੁਨਿਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਪੁਲਿਸ ਨਾਲ ਸਬੰਧਤ ਕਈ ਕੰਮ ਕੀਤੇ ਜਾਣਗੇ। ਇਨ੍ਹਾਂ ਵਿਚੋਂ 41 ਕਰੋੜ ਰੁਪਏ ਸੰਚਾਰ ਪ੍ਰਣਾਲੀ ਲਈ ਜਾਰੀ ਕੀਤੇ ਗਏ ਹਨ। ਇਸ ਤੋਂ ਵਾਇਰਲੈਸ ਸਾਫਟਵੇਅਰ ਖਰੀਦੇ ਜਾ ਸਕਣਗੇ।
ਇਹ ਵੀ ਪੜ੍ਹੋ: ਯੂਰਪੀ ਸੰਘ ਨੇ Meta 'ਤੇ ਲਗਾਇਆ 1.3 ਅਰਬ ਡਾਲਰ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
ਮੁੱਖ ਮੰਤਰੀ ਨੇ ਅੱਗੇ ਦਸਿਆ ਕਿ ਸਾਈਬਰ ਵਿੰਗ ਨੂੰ ਅਪਡੇਟ ਕਰਨ ਲਈ 30 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ ਦੀ ਦਰ ਬਹੁਤ ਵਧ ਗਈ ਹੈ। ਇਸ ਕਾਰਨ ਮੁਲਜ਼ਮਾਂ ਦੀ ਸਮੇਂ ਸਿਰ ਗ੍ਰਿਫ਼ਤਾਰੀ ਇਕ ਚੁਨੌਤੀ ਬਣੀ ਹੋਈ ਹੈ ਪਰ ਹਾਈਟੈਕ ਉਪਕਰਨਾਂ ਦੀ ਮਦਦ ਨਾਲ ਪੁਲਿਸ ਅਪਡੇਟ ਹੋ ਕੇ ਹਾਈਟੈਕ ਹੋ ਜਾਵੇਗੀ।