ਸਰਕਾਰੀ ਸਕੂਲਾਂ 'ਚ ਸੋਲਰ ਪੈਨਲ ਲਗਾਉਣ ਦਾ ਪ੍ਰਸਤਾਵ
Published : Jul 23, 2019, 5:57 pm IST
Updated : Jul 23, 2019, 5:57 pm IST
SHARE ARTICLE
Vijay Inder Singla meet Union Human Resource Minister Dr. Ramesh Pokhriyal
Vijay Inder Singla meet Union Human Resource Minister Dr. Ramesh Pokhriyal

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰੀ ਮਨੁੱਖੀ ਸਰੋਤ ਮੰਤਰੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰੀ ਮਨੁੱਖੀ ਸਰੋਤ ਮੰਤਰੀ ਡਾ. ਰਮੇਸ਼ ਪੋਖਰਿਆਲ ਨਾਲ ਸ਼ਾਸਤਰੀ ਭਵਨ ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਵਿਚ ਰਾਜ ਸਕੂਲ ਸਿੱਖਿਆ ਦੇ ਮਹੱਤਵਪੂਰਨ ਮੁੱਦੇ ਪ੍ਰਾਜੈਕਟ ਅਪਰੂਵਲ ਬੋਰਡ ਦੀ ਮਨਜ਼ੂਰੀ ਲਈ  ਉਠਾਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸੋਲਰ ਪੈਨਲ ਲਗਾਉਣ ਦੀ ਪ੍ਰੌੜਤਾ ਕਰਦਿਆਂ ਸਿੰਗਲਾ ਨੇ ਕਿਹਾ ਕਿ ਸੂਬੇ ਲਈ ਬਿਜਲੀ ਇਕ ਗੰਭੀਰ ਮਸਲਾ ਹੈ। ਇਸ ਲਈ ਪੀ.ਏ.ਬੀ. ਨੂੰ ਸੂਬੇ ਦੇ 1015 ਸਰਕਾਰੀ ਸੈਕੰਡਰੀ ਸਕੂਲਾਂ ਵਿਚ 3.5 ਲੱਖ ਰੁਪਏ ਪ੍ਰਤੀ ਸਕੂਲ ਦੇ ਹਿਸਾਬ ਨਾਲ ਕੁੱਲ 35.5 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਸੋਲਰ ਪੈਨਲਾਂ ਸਬੰਧੀ ਪ੍ਰਸਤਾਵ ਨੂੰ ਗਹੁ ਨਾਲ ਵਿਚਾਰਨਾ ਚਾਹੀਦਾ ਹੈ।

Vijay Inder Singla meet Union Human Resource Minister Dr. Ramesh PokhriyalVijay Inder Singla meet Union Human Resource Minister Dr. Ramesh Pokhriyal

ਸਰਕਾਰੀ ਸਕੂਲਾਂ ਵਿਚ ਡਿਜ਼ੀਟਲ ਇਨੀਸ਼ੀਏਟਿਵ ਲਾਗੂ ਕਰਨ 'ਤੇ ਜ਼ੋਰ ਦਿੰਦਿਆਂ ਸਿੱਖਿਆ ਮੰਤਰੀ ਨੇ ਸੂਬੇ ਦੇ 3500 ਪ੍ਰਾਇਮਰੀ ਸਕੂਲਾਂ ਲਈ 1.50 ਲੱਖ ਰੁਪਏ ਪ੍ਰਤੀ ਸਕੂਲ ਅਤੇ 1607 ਸੈਕੰਡਰੀ ਸਕੂਲਾਂ ਲਈ 3.50 ਲੱਖ ਰੁਪਏ ਪ੍ਰਤੀ ਸਕੂਲ ਦੀ ਮੰਜੂਰੀ ਮੰਗੀ।  ਮੰਤਰੀ ਨੇ ਸੂਬੇ ਦੇ 3472 ਸਕੂਲਾਂ ਵਿੱਚ ਇਨਸਿਨਰੇਟਰਜ਼ ਮਸ਼ੀਨਾਂ ਲਗਾਉਣ ਦਾ ਪ੍ਰਸਤਾਵ ਵੀ ਰੱਖਿਆ ਕਿਉਂ ਜੋ  ਸੂਬੇ ਵੱਲੋਂ ਸਰਕਾਰੀ ਸਕੂਲਾਂ ਵਿਚ 6ਵੀਂ ਤੋਂ 12ਵੀਂ ਜਮਾਤ ਵਿਚ ਪੜ੍ਹਦੀਆਂ ਲੜਕੀਆਂ ਲਈ ਮੁਫ਼ਤ ਸੈਨੀਟਰੀ ਨੈਪਕਿਨ ਮੁਹੱਈਆ ਕੀਤੇ ਜਾਂਦੇ ਹਨ।

Vijay Inder Singla meet Union Human Resource Minister Dr. Ramesh PokhriyalVijay Inder Singla meet Union Human Resource Minister Dr. Ramesh Pokhriyal

ਸਕੂਲੀ ਬੱਚਿਆਂ ਵਿਚ ਇਕਸਾਰਤਾ ਲਿਆਉਣ ਦੇ ਮੱਦੇਨਜ਼ਰ ਸੂਬੇ ਵਲੋਂ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਲਈ ਸਕੂਲ ਬੈਗਾਂ ਦਾ ਪ੍ਰਸਤਾਵ ਦਿਤਾ ਗਿਆ ਸੀ ਜੋ ਕਿ ਪੀ.ਏ.ਬੀ ਵਲੋਂ ਮਨਜ਼ੂਰ ਕਰ ਲਿਆ ਗਿਆ ਸੀ। ਇਸ ਪ੍ਰਸਤਾਵ ਨੂੰ ਅਮਲ ਵਿਚ ਲਿਆਉਣ ਲਈ ਸਿੰਗਲਾ ਨੇ ਬਜਟ ਦੀ ਮੰਗ ਕੀਤੀ ਅਤੇ ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ 5000 ਰੁਪਏ  ਤੋਂ ਵਧਾ ਕੇ 6000 ਰੁਪਏ ਕਰਨ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਨੇ ਬਲਾਕ/ਕਲੱਸਟਰ  ਪੱਧਰ 'ਤੇ ਅਕਾਦਮਿਕ ਸਹਾਇਤਾ ਪ੍ਰਦਾਨ ਕਰ ਰਹੇ ਰਿਸੋਰਸ ਕੁਆਰਡੀਨੇਟਰਾਂ ਦੀ ਤਨਖ਼ਾਹ ਵਿੱਚ ਕਮੀ ਨੂੰ ਦਰੁਸਤ ਕਰਨ ਦੀ ਲੋੜ ਸਬੰਧੀ ਵੀ ਜਾਣੂ ਕਰਵਾਇਆ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement