
ਸ਼ਰਨਜੀਤ ਸੰਧੂ ਅਤੇ ਰਾਜਾ ਵੜਿੰਗ ਦਾ ਭਖਿਆ ਵਿਵਾਦ
ਮੁਕਤਸਰ: ਮੁਕਤਸਰ ‘ਚ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਅਤੇ ਕਾਂਗਰਸੀ ਸਰਪੰਚ ਸ਼ਰਨਜੀਤ ਸਿੰਘ ਸੰਧੂ ਵਿਚਾਲੇ ਚੱਲ ਰਿਹਾ ਵਿਵਾਦ ਭੱਖਦਾ ਜਾ ਰਿਹਾ ਹੈ। ਦੋਵਾਂ ਗੁੱਟਾਂ ਵਲੋਂ ਇਕ ਦੂਜੇ 'ਤੇ ਅਕਾਲੀ ਦਲ ਨਾਲ ਮਿਲਣ ਦੇ ਕਥਿਤ ਤੌਰ 'ਤੇ ਆਰੋਪ ਲਗਾਏ ਜਾ ਰਹੇ ਹਨ ਪਰ ਆਰੋਪ ਲਗਾਉਣ ਦਾ ਇਹ ਸਿਲਸਿਲਾ ਬਲਾਕ ਸੰਮਤੀ ਦੀ ਚੋਣ ਹੋਣ ਮਗਰੋਂ ਸਾਹਮਣੇ ਆਇਆ ਹੈ।
Photo
ਦਰਅਸਲ ਸ਼ਰਨਜੀਤ ਸੰਧੂ ਵੱਲੋਂ ਰਾਜਾ ਵੜਿੰਗ ‘ਤੇ ਅਕਾਲੀ ਦਲ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਗਏ ਹਨ। ਉੱਥੇ ਹੀ ਸ਼ਰਨਜੀਤ ਸੰਧੂ ਦੇ ਸਾਥ ਦਿੰਦੇ ਹੋਏ ਮੁਕਤਸਰ ਦੇ ਮਿਊਂਸੀਪਲ ਕਮੇਟੀ ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਵੱਲੋਂ ਵੀ ਰਾਜਾ ਵੜਿੰਗ ‘ਤੇ ਗੰਭੀਰ ਇਲਜ਼ਾਮ ਲਾਏ ਗਏ। ਦੱਸ ਦੇਈਏ ਕਿ ਬੀਤੇ ਦਿਨੀਂ ਸ਼ਰਨਜੀਤ ਸਿੰਘ ਸੰਧੂ ਵਲੋਂ ਕੀਤੀ।
Raja Warring
ਪ੍ਰੈੱਸ ਕਾਨਫਰੰਸ ਮਗਰੋਂ ਨਰਿੰਦਰ ਸਿੰਘ ਕਾਉਣੀ ਚੇਅਰਮੈਨ ਬਲਾਕ ਸੰਮਤੀ ਵਲੋਂ ਵੀ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ ਜਿਸ ਵਿਚ ਉਹਨਾਂ ਕਿਹਾ ਕਿ ਬਲਾਕ ਸੰਮਤੀ ਚੋਣ ਮਗਰੋਂ ਸ਼ਰਨਜੀਤ ਅਤੇ ਰਾਜਾ ਵੜਿੰਗ 'ਤੇ ਅਕਾਲੀ ਦਲ ਨਾਲ ਮਿਲੇ ਹੋਣ ਦੇ ਆਰੋਪਾਂ ਨੂੰ ਸਿਰੇ ਤੋਂ ਨਕਾਰਦਿਆ ਕਿਹਾ ਕਿ ਜੇ ਉਸ ਨੂੰ ਪਹਿਲਾਂ ਹੀ ਇਸ ਗੱਲ ਦਾ ਪਤਾ ਸੀ ਤਾਂ ਉਹ ਪਹਿਲਾਂ ਕਿਉਂ ਇਸ ਬਾਰੇ ਨਹੀਂ ਬੋਲਿਆ।
ਇੰਨਾ ਹੀ ਨਹੀਂ ਨਰਿੰਦਰ ਕਾਉਣੀ ਨੇ ਨਾ ਸਿਰਫ ਸ਼ਰਨਜੀਤ ਸੰਧੂ 'ਤੇ ਅਕਾਲੀ ਦਲ ਨਾਲ ਮਿਲੇ ਹੋਣ ਦੇ ਦੋਸ਼ ਲਗਾਏ ਗਏ, ਸਗੋਂ ਸੋਸ਼ਲ ਮੀਡੀਆ 'ਤੇ ਬਲਾਕ ਸੰਮਤੀ ਮੈਂਬਰ ਰਿੰਕੂ ਨੂੰ ਬੋਲੇ ਗਏ ਅਪਸ਼ਬਦ ਦੇ ਬਦਲੇ ਪੁਲਿਸ ਨੂੰ ਸ਼ਰਨਜੀਤ ਖਿਲਾਫ ਇਕ ਹੋਰ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।