
ਲਗਾਤਾਰ ਦੱਸ ਸਾਲ ਸੱਤਾ ਵਿਚ ਰਹਿਣ ਵਾਲੀ ਅਕਾਲੀ ਦਲ ਦੇ ਹਵਾਈ ਝੂਟਿਆਂ ਦਾ ਮੁੱਲ ਹੁਣ ਸ਼੍ਰੋਮਣੀ ਅਕਾਲੀ ਦਲ ਉਤਾਰ ਰਹੀ ਹੈ ਅਤੇ ਇਸ ਬੋਝ ਨਾਲ...
ਚੰਡੀਗੜ੍ਹ (ਸਸਸ) : ਲਗਾਤਾਰ ਦੱਸ ਸਾਲ ਸੱਤਾ ਵਿਚ ਰਹਿਣ ਵਾਲੀ ਅਕਾਲੀ ਦਲ ਦੇ ਹਵਾਈ ਝੂਟਿਆਂ ਦਾ ਮੁੱਲ ਹੁਣ ਸ਼੍ਰੋਮਣੀ ਅਕਾਲੀ ਦਲ ਉਤਾਰ ਰਹੀ ਹੈ ਅਤੇ ਇਸ ਬੋਝ ਨਾਲ ਅਕਾਲੀ ਦਲ ਦੇ ਖਜ਼ਾਨੇ ਦਾ ਗਲਾ ਘੁਟਦਾ ਜਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਖਜ਼ਾਨੇ ਵਿਚੋਂ ਬਾਦਲਾਂ ਤੇ ਮਜੀਠੀਏ ਦੀ ਮਾਲਕੀ ਵਾਲੀਆਂ ਓਰਬਿਟ ਏਵੀਏਸ਼ਨ ਅਤੇ ਸਰਾਇਆ ਏਵੀਏਸ਼ਨ ਦੇ ਹੈਲੀਕਾਪਟਰਾਂ ਦਾ ਕਿਰਾਇਆ ਉਤਾਰਿਆ ਜਾਂਦਾ ਹੈ।
Sukhbir Badal ਇਨ੍ਹਾਂ ਉਡਨ ਖਟੋਲਿਆਂ ਦੇ ਝੂਟੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲਏ ਜਾਂਦੇ ਹਨ। ਚੋਣ ਕਮਿਸ਼ਨ ਨੂੰ ਭੇਜੀ ਗਈ ਤਾਜ਼ਾ ਆਡਿਟ ਰਿਪੋਟ ਅਤੇ ਬੈਲੇਂਸ ਸ਼ੀਟ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਪਾਰਟੀ ਇਸ ਵੇਲੇ ਮੇਸਰਜ਼ ਓਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੀ ਕਰੀਬ 1.87 ਕਰੋੜ ਰੁਪਏ ਦੀ ਕਰਜ਼ਦਾਰ ਹੈ, ਜੋ ਕਿ ਬਾਦਲ ਪਰਿਵਾਰ ਦੀ ਮਲਕੀਅਤ ਹੈ।
Sukhbir Badalਅਕਾਲੀ ਦਲ ਨੇ 3.74 ਕਰੋੜ ਰੁਪਏ ਦੀਆਂ ਫੁਟਕਲ ਦੇਣਦਾਰੀਆਂ ਦਿਖਾਈਆਂ ਹਨ ਅਤੇ ਉਨ੍ਹਾਂ ਵਿਚ ਓਰਬਿਟ ਏਵੀਏਸ਼ਨ ਦੇ 1.87 ਕਰੋੜ ਰੁਪਏ ਸ਼ਾਮਿਲ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਏ ਪਰਿਵਾਰ ਦੀ ਮਾਲਕੀ ਵਾਲੇ ਸਰਾਇਆ ਏਵੀਏਸ਼ਨ ਨੂੰ ਪਿਛਲੇ ਸਾਲ ਕਿਰਾਏ ਦੇ ਰੂਪ ਵਿਚ 7.84 ਲੱਖ ਰੁਪਏ ਦੀ ਅਦਾਇਗੀ ਪਾਰਟੀ ਦੇ ਖਜ਼ਾਨੇ 'ਚੋ ਕੀਤੀ ਸੀ।
Akali Leader ਦਿਲਚਸਪ ਗੱਲ ਇਹ ਹੈ ਕਿ ਸਾਲ 2017-18 ਦੌਰਾਨ ਸ਼੍ਰੋਮਣੀ ਅਕਾਲੀਆ ਦਲ ਨੂੰ ਸਭ ਤੋਂ ਵੱਡਾ ਦਾਨ ਵੀ ਬਾਦਲਾਂ ਦੀ ਕੰਪਨੀ ਨੇ ਡੱਬਵਾਲੀ ਟਰਾਂਸਪੋਰਟ 94.50 ਲੱਖ ਅਤੇ ਓਰਬਿਟ ਰਿਜ਼ੋਰਟ ਪ੍ਰਾਈਵੇਟ ਲਿਮਿਟਿਡ ਨੇ 97 ਲੱਖ ਰੁਪਏ ਦਿਤੇ ਸਨ। ਬੇਸ਼ੱਕ ਬਾਦਲ ਪਰਿਵਾਰ ਅਕਾਲੀ ਦਲ ਨੂੰ ਦਾਨ ਦਿੰਦਾ ਹੈ ਪਰ ਇਕ ਹੱਥ ਨਾਲ ਦੇ ਕੇ ਦੂਜੇ ਹੱਥ ਨਾਲ ਵਾਪਿਸ ਵੀ ਲੈ ਰਿਹਾ ਹੈ ਜੋ ਕਿ ਅਕਾਲੀ ਦਲ ਦੇ ਖਜ਼ਾਨੇ ਤੇ ਭਾਰੂ ਪੈ ਰਿਹਾ ਹੈ।