
ਹਾਈ ਕੋਰਟ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਜਾਅਲੀ ਡਿਗਰੀ ਦੇ ਮਾਮਲੇ 'ਚ ਸ਼ਿਕਾਇਤ 'ਤੇ ਪੰਜਾਬ ਦੇ ਪੁਲਿਸ ਮੁਖੀ ਨੂੰ ਗ਼ੌਰ ਕਰਨ ਦੇ ਨਿਰਦੇਸ਼ ਦਿਤੇ ਹਨ.........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਹਾਈ ਕੋਰਟ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਜਾਅਲੀ ਡਿਗਰੀ ਦੇ ਮਾਮਲੇ 'ਚ ਸ਼ਿਕਾਇਤ 'ਤੇ ਪੰਜਾਬ ਦੇ ਪੁਲਿਸ ਮੁਖੀ ਨੂੰ ਗ਼ੌਰ ਕਰਨ ਦੇ ਨਿਰਦੇਸ਼ ਦਿਤੇ ਹਨ। ਜਸਟਿਸ ਰਾਜ ਸ਼ੇਖ਼ਰ ਅਤਰੀ ਦੇ ਬੈਂਚ ਨੇ ਹਾਈ ਕੋਰਟ ਦੇ ਵਕੀਲ ਵਿਕਾਸ ਮਲਿਕ ਵਲੋਂ ਇਸ ਮਾਮਲੇ 'ਚ ਦਾਖ਼ਲ ਪਟੀਸ਼ਨ ਦਾ ਵੀ ਉਕਤ ਆਦੇਸ਼ਾਂ ਨਾਲ ਨਿਪਟਾਰਾ ਕਰ ਦਿਤਾ ਹੈ।
ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ ਮਹਿਲਾ ਕ੍ਰਿਕਟਰ ਵਲੋਂ ਜਾਣਬੁਝ ਕੇ ਜਾਅਲੀ ਡਿਗਰੀ ਉਤੇ ਨੌਕਰੀ ਹਾਸਲ ਕੀਤੀ ਗਈ ਜਿਸ ਕਾਰਨ ਉਸ ਵਿਰੁਧ ਅਪਰਾਧਕ ਕੇਸ ਚਲਾਇਆ ਜਾਵੇ। ਹਰਮਨਪ੍ਰੀਤ ਨੂੰ ਪੰਜਾਬ ਪੁਲਿਸ ਵਿਚ ਡੀਐਸਪੀ ਦੀ ਨੌਕਰੀ ਦਿਤੀ ਗਈ ਸੀ। ਇਸੇ ਦੌਰਾਨ ਉਸ ਦੀ ਯੂਨੀਵਰਸਿਟੀ ਡਿਗਰੀ ਜਾਅਲੀ ਹੋਣ ਦਾ ਭੇਤ ਖੁਲ੍ਹ ਗਿਆ। ਵਕੀਲ ਨੇ ਇਸੇ ਸਾਲ ਜੁਲਾਈ ਮਹੀਨੇ ਇਹ ਸ਼ਿਕਾਇਤ ਪੰਜਾਬ ਦੇ ਪੁਲਿਸ ਮੁਖੀ ਨੂੰ ਦਿਤੀ ਸੀ।